ਜਲੰਧਰ ਦੇ ਪਿੰਡ ਗਾਖ਼ਲ ਦੀ NRIs ਨੇ ਬਦਲੀ ਨੁਹਾਰ, ਗੰਦਗੀ ਨਾਲ ਭਰੇ ਛੱਪੜ ਨੂੰ ਬਣਾਇਆ ਸੁੰਦਰ ਪਾਰਕ

Monday, Dec 12, 2022 - 05:28 PM (IST)

ਜਲੰਧਰ- ਜਲੰਧਰ ਦੇ ਪਿੰਡ ਗਾਖ਼ਲ ਵਿਚ ਗੰਦਗੀ ਨਾਲ ਭਰੇ ਛੱਪੜ ਨੂੰ ਐੱਨ. ਆਰ. ਆਈਜ਼. ਦੀ ਮਦਦ ਸਦਕਾ ਸਵਾਰਿਆ ਗਿਆ ਹੈ। ਪਿੰਡ ਗਾਖ਼ਲ ਦਾ ਆਬਾਦੀ ਲਗਬਗ 2 ਹਜ਼ਾਰ ਹੈ ਅਤੇ ਇਸ ਪਿੰਡ ਦੇ 60 ਤੋਂ 70 ਫ਼ੀਸਦੀ ਦੇ ਕਰੀਬ ਲੋਕ ਐੱਨ. ਆਰ. ਆਈਜ਼. ਹਨ। ਪਿੰਡ ਵਿਚ ਸੀਮੈਂਟ ਨਾਲ ਬਣੀਆਂ ਗਲੀਆਂ, ਪੀਣ ਦਾ ਪਾਣੀ, ਸੀਵਰੇਜ ਸਿਸਟਮ, ਸੜਕਾਂ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਕਈ ਅਜਿਹੀਆਂ ਸੁਵਿਧਾਵਾਂ ਹਨ, ਜੋ ਇਸ ਪਿੰਡ ਨੂੰ ਦੂਜੇ ਪਿੰਡਾਂ ਤੋਂ ਵੱਖਰੀ ਸ਼੍ਰੇਣੀ ਵਿਚ ਲਿਆ ਕੇ ਖੜਾ ਕਰ ਦਿੰਦੀਆਂ ਹਨ। ਪਿੰਡ ਵਿਚ ਬਣੇ ਛੱਪੜ 'ਤੇ ਸੀਚੇਵਾਲ ਮਾਡਲ ਦੇ ਤਹਿਤ ਪਾਣੀ ਨੂੰ ਸਾਫ਼ ਕਰਨ ਵਾਲਾ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਗਿਆ ਹੈ। ਪਿੰਡ ਵਾਲਿਆਂ ਮੁਤਾਬਕ ਇਹ ਛੱਪੜ ਹਮੇਸ਼ਾ ਗੰਦਗੀ ਨਾਲ ਭਰਿਆ ਰਹਿੰਦਾ ਸੀ। ਐੱਨ. ਆਰ. ਆਈ. ਦੀ ਮਦਦ ਨਾਲ ਛੱਪੜ ਨੂੰ ਹਟਾ ਕੇ ਸੁੰਦਰ ਪਾਰਕ ਬਣਾ ਦਿੱਤੀ ਗਈ ਹੈ। 

ਇਸ ਦੇ ਇਲਾਵਾ ਇਥੇ ਇਕ ਵੱਡੀ ਪਾਰਕਿੰਗ ਵੀ ਬਣਾਈ ਗਈ ਹੈ। ਖੇਡਣ ਲਈ ਖੇਡ ਮੈਦਾਨ ਵੀ ਬਣਾਏ ਗਏ ਹਨ। ਇਨ੍ਹਾਂ ਮੈਦਾਨਾਂ ਵਿਚ ਕੱਬਡੀ, ਵਾਲੀਬਾਲ, ਫੁੱਟਬਾਲ, ਕ੍ਰਿਕਟ, ਕੁਸ਼ਤੀ ਦੇ ਮੁਕਾਬਲਾ ਕਰਵਾਏ ਜਾਂਦੇ ਹਨ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿੰਡ ਵਿਚ ਇਕ ਜਿਮ ਵੀ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਘਰ ਆਏ ਮਹਿਮਾਨ ਨੇ 6 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ, ਪਰਿਵਾਰ ਵੱਲੋਂ ਜਬਰ-ਜ਼ਿਨਾਹ ਦਾ ਦੋਸ਼

PunjabKesari

ਪਿੰਡ ਦੇ ਸਰਪੰਚ ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਇਸ ਪਿੰਡ ਦੇ ਲੋਕ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ ਹਨ ਪਰ ਉਹ ਸਾਰੇ ਆਪਣੇ ਪਿੰਡ ਦੀ ਮਿੱਟੀ ਨਾਲ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਦੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪਿੰਡ ਦੇ ਲੋਕ ਨਸ਼ੇ ਤੋਂ ਦੂਰ ਹਨ। ਪਿੰਡ ਦੇ ਜ਼ਿਆਦਾਤਰ ਨੌਜਵਾਨ ਜਾਂ ਤਾਂ ਵਿਦੇਸ਼ਾਂ ਵਿਚ ਚਲੇ ਗਏ ਹਨ ਜਾਂ ਫਿਰ ਕੰਮਕਾਜ ਵਿਚ ਰੁੱਝੇ ਰਹਿੰਦੇ ਹਨ। ਨੌਜਵਾਨ ਖੇਡ ਖੇਡਣ ਅਤੇ ਜਿਮ ਵਿਚ ਜਾ ਕੇ ਆਪਣੀ ਸਿਹਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਕਾਰਨ ਪਿੰਡ ਵਿਚ ਨਸ਼ੇ ਦਾ ਨਾਮੋਨਿਸ਼ਾਨ ਤੱਕ ਨਹੀਂ ਹੈ। 
ਪਿੰਡ ਦੇ ਸੁਰਿੰਦਰ ਦਾ ਕਹਿਣਾ ਹੈ ਕਿ ਐੱਨ. ਆਰ. ਆਈ. ਇਸ ਪਿੰਡ ਦੇ ਵਿਕਾਸ ਲਈ ਕਾਫ਼ੀ ਮਦਦ ਕਰ ਰਹੇ ਹਨ। ਪਿੰਡ ਦੀ ਪੰਚਾਇਤ ਵੀ ਵਧੀਆ ਕੰਮ ਕਰ ਰਹੀ ਹੈ। ਛੱਪੜ ਦਾ ਕੰਮ, ਪਾਰਕ, ਸੜਕਾਂ ਸਾਰੇ ਕੰਮ ਪੰਚਾਇਤ ਦੀ ਮਦਦ ਨਾਲ ਹੀ ਹੋਏ ਹਨ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News