NRI ਪਤੀ ਨੂੰ ਤਬਾਹ ਕਰਨ ਲਈ ਸ਼ਾਤਰ ਪਤਨੀ ਨੇ ਖੇਡੀ ਚਾਲ, ਕਰਤੂਤ ਖੁੱਲ੍ਹੀ ਤਾਂ ਪੁਲਸ ਵੀ ਰਹਿ ਗਈ ਹੈਰਾਨ

Saturday, Dec 05, 2020 - 09:01 PM (IST)

NRI ਪਤੀ ਨੂੰ ਤਬਾਹ ਕਰਨ ਲਈ ਸ਼ਾਤਰ ਪਤਨੀ ਨੇ ਖੇਡੀ ਚਾਲ, ਕਰਤੂਤ ਖੁੱਲ੍ਹੀ ਤਾਂ ਪੁਲਸ ਵੀ ਰਹਿ ਗਈ ਹੈਰਾਨ

ਜਲੰਧਰ (ਸੁਨੀਲ ਮਹਾਜਨ) : ਜਲੰਧਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਅਪਰਾਧਿਕ ਮਾਮਲੇ 'ਚ ਫਸਾਉਣ ਦੇ ਮਾਮਲੇ ਨੇ ਪੁਲਸ ਨੂੰ ਦੰਗ ਕਰ ਦਿੱਤਾ। ਦਰਅਸਲ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਇਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ 'ਚ ਜੋੜਾ ਰਣਜੀਤ ਸਿੰਘ ਅਤੇ ਗਗਨਦੀਪ ਕੌਰ ਸਵਾਰ ਸਨ। ਇਸ 'ਤੇ ਪੁਲਸ ਨੇ ਗੱਡੀ ਦੀ ਛਾਣਬੀਣ ਕੀਤੀ, ਜਿਸ 'ਚੋ ਪੁਲਸ ਨੂੰ 60 ਨਸ਼ੀਲੀਆਂ ਗੋਲੀਆਂ ਤੇ 3 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸਚਿਆ ਨਾ ਸੀ

ਪੁਲਸ ਮੁਤਾਬਕ ਕੁੜੀ ਦੇ ਗੈਂਗਸਟਰਾਂ ਨਾਲ ਸੰਬੰਧ ਸਨ ਅਤੇ ਇਸੇ ਨਾਜਾਇਜ਼ ਸੰਬੰਧਾਂ ਦੇ ਚੱਲਦੇ ਉਹ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ। ਜਾਂਚ ਅਧਿਕਾਰੀ ਮੁਤਾਬਕ ਇਸੇ ਦੇ ਚਲਦੇ ਉਸ ਵੱਲੋਂ ਇਹ ਨਸ਼ੀਲੇ ਪਦਾਰਥ ਗੱਡੀ 'ਚ ਲਕੋਏ ਗਏ ਸਨ ਤਾਂ ਜੋ ਉਸ ਦਾ ਪਤੀ ਮੁੜ ਵਿਦੇਸ਼ ਨਾ ਜਾ ਸਕੇ ਅਤੇ ਉਸਦਾ ਭਵਿੱਖ ਖਰਾਬ ਹੋ ਜਾਵੇ।

ਇਹ ਵੀ ਪੜ੍ਹੋ : ਬਠਿੰਡਾ 'ਚ ਪੁੱਤ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗੰਢਾਸੇ ਨਾਲ ਵੱਢਿਆ ਪਿਉ

ਜ਼ਿਕਰਯੋਗ ਹੈ ਕਿ ਮੁਲਜ਼ਮ ਕੁੜੀ ਦਾ ਪਤੀ ਲਗਭਗ 15 ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਅਤੇ ਉਦੋਂ ਤੋਂ ਹੀ ਉਸ ਵਲੋਂ ਇਹ ਸ਼ੜਯੰਤਰ ਰਚਨੇ ਸ਼ੁਰੂ ਕਰ ਦਿਤੇ ਗਏ ਸਨ ਪਰ ਪੁਲਸ ਵਲੋਂ ਉਸਦੀ ਚਾਲ ਨੂੰ ਨਾਕਾਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਮਿਊਰ ਵਿਹਾਰ ਚੌਹਰੇ ਕਤਲ ਕਾਂਡ 'ਚ ਨਵਾਂ ਮੋੜ, ਮ੍ਰਿਤਕਾ ਦੇ ਭਰਾ ਨੇ ਫੇਸਬੁਕ 'ਤੇ ਆਖੀ ਵੱਡੀ ਗੱਲ


author

Gurminder Singh

Content Editor

Related News