NRI ਪਤੀ ਦੀ ਅਸਲੀਅਤ ਨੇ ਚਕਨਾਚੂਰ ਕੀਤੇ ਪਤਨੀ ਦੇ ਸੁਫ਼ਨੇ, ਸੱਚਾਈ ਜਾਣ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Monday, May 03, 2021 - 12:28 PM (IST)

NRI ਪਤੀ ਦੀ ਅਸਲੀਅਤ ਨੇ ਚਕਨਾਚੂਰ ਕੀਤੇ ਪਤਨੀ ਦੇ ਸੁਫ਼ਨੇ, ਸੱਚਾਈ ਜਾਣ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਮੋਹਾਲੀ (ਪਰਦੀਪ) : ਐਨ. ਆਰ. ਆਈ. ਨੌਜਵਾਨ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਦੇ ਸੁਫ਼ਨੇ ਉਦੋਂ ਚਕਨਾਚੂਰ ਹੋ ਗਏ, ਜਦੋਂ ਉਸ ਨੂੰ ਪਤੀ ਦੀ ਅਸਲੀਅਤ ਦਾ ਪਤਾ ਲੱਗਾ। ਆਪਣੇ ਪਤੀ ਦੀ ਸੱਚਾਈ ਜਾਣ ਕੇ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਨੇ ਧੋਖੇ ਨਾਲ ਦੂਜਾ ਵਿਆਹ ਕੀਤਾ ਸੀ। ਜਾਣਕਾਰੀ ਮੁਤਾਬਕ ਕੁੜੀ ਵੱਲੋਂ ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਗਈ, ਜਿਸ ਉਪਰੰਤ ਪੁਲਸ ਥਾਣਾ ਫੇਜ਼-8 ਮੋਹਾਲੀ ਵਿਖੇ ਕੁੜੀ ਦੇ ਪਤੀ, ਸੱਸ, ਸਹੁਰਾ, ਮਾਮਾ ਸਹੁਰਾ ਸਮੇਤ ਕੁੱਲ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਵਿਖੇ ਪ੍ਰਦੀਪ ਕੁਮਾਰ, ਹਰਬਿਲਾਸ, ਸੁਰਿੰਦਰ ਕੌਰ, ਹਰਪਿੰਦਰ ਕੌਰ, ਦਵਿੰਦਰ ਕੁਮਾਰ (ਸਾਰੇ ਵਾਸੀ ਪਿੰਡ ਜੰਡਿਆਲੀ, ਜ਼ਿਲ੍ਹਾ ਜਲੰਧਰ) ਅਤੇ ਜਰਨੈਲ ਵਾਸੀ ਪਿੰਡ ਚੌਗਾਵਾਂ, ਜ਼ਿਲ੍ਹਾ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਇਸ ਦੌਰਾਨ ਪੁਲਸ ਨੇ ਕੁੜੀ ਦੀ ਸੱਸ ਸੁਰਿੰਦਰ ਕੌਰ ਅਤੇ ਸਹੁਰੇ ਹਰਬਿਲਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਵਿਆਹ 14 ਫ਼ਰਵਰੀ 2015 ਨੂੰ ਪ੍ਰਦੀਪ ਕੁਮਾਰ ਵਾਸੀ ਪਿੰਡ ਜੰਡਿਆਲੀ, ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ, ਜੋ ਵਿਆਹ ਉਪਰੰਤ ਅਮਰੀਕਾ ਚਲਾ ਗਿਆ ਅਤੇ ਇਸ ਸਮੇਂ ਵੀ ਅਮਰੀਕਾ ਵਿਚ ਰਹਿੰਦਾ ਹੈ। ਕੁੜੀ ਦੇ ਮਾਪਿਆਂ ਨੇ ਵਿਆਹ ’ਤੇ 30 ਲੱਖ ਰੁਪਏ ਖਰਚ ਕੀਤੇ। ਕੁੜੀ ਆਪਣੇ ਸਹੁਰੇ ਘਰ ਰਹਿਣ ਲੱਗ ਪਈ।

ਇਹ ਵੀ ਪੜ੍ਹੋ : ਧਨੌਲਾ 'ਚ ਦਰਦਨਾਕ ਘਟਨਾ, ਰਜਬਾਹੇ 'ਚ ਨਹਾਉਣ ਗਏ 2 ਬੱਚਿਆਂ ਦੀ ਡੁੱਬਣ ਕਾਰਨ ਮੌਤ
2017 ਵਿਚ ਮੁੰਡੇ ਵੱਲੋਂ ਅਮਰੀਕਾ ਵਿਚ ਟਰਾਲਾ ਖਰੀਦਣ ਦੇ ਨਾਂ ’ਤੇ 10 ਲੱਖ ਰੁਪਏ ਮੰਗੇ ਗਏ, ਜੋ ਕਿ ਕੁੜੀ ਦੇ ਮਾਪਿਆਂ ਨੇ ਕੁੜੀ ਦੇ ਸੱਸ-ਸਹੁਰਾ ਰਾਹੀਂ ਭੇਜ ਦਿੱਤੇ। ਜ਼ੁਲਮ ਦੀ ਇੰਤਹਾ ਉਦੋਂ ਹੋ ਗਈ, ਜਦੋਂ ਇੱਧਰ ਸਹੁਰੇ ਘਰ ਵਿਚ ਕੁੜੀ ਦੇ ਵਿਆਹੇ ਹੋਏ ਦਿਓਰ ਦਵਿੰਦਰ ਕੁਮਾਰ ਅਤੇ ਮਾਮਾ ਸਹੁਰਾ ਜਰਨੈਲ ਨੇ ਉਸ ਨਾਲ ਸਰੀਰਕ ਛੇੜਛਾੜ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਹੋਰ ਪਰਿਵਾਰਕ ਮੈਂਬਰ ਦਾਜ ਘੱਟ ਲਿਆਉਣ ਲਈ ਉਸ ਨੂੰ ਪਰੇਸ਼ਾਨ ਕਰਨ ਲੱਗ ਪਏ। ਸਾਲ 2018 ਵਿਚ ਜਦੋਂ ਉਸ ਦਾ ਪਤੀ ਪ੍ਰਦੀਪ ਕੁਮਾਰ ਭਾਰਤ ਆਇਆ ਤਾਂ ਕੁੜੀ ਨੂੰ ਅਮਰੀਕਾ ਲਿਜਾਣ ਵਾਸਤੇ ਵਿਆਹ ਰਜਿਸਟਰਡ ਕਰਵਾਉਣ ਲਈ ਕੁੱਝ ਕਾਨੂੰਨੀ ਰੁਕਾਵਟਾਂ ਦੇ ਵਿੰਗ-ਵਲੇਵੇਂ ਪਾ ਕੇ ਆਨਾਕਾਨੀ ਕਰਨ ਲੱਗਾ।

ਇਹ ਵੀ ਪੜ੍ਹੋ : ਜੇ ਕਿਸੇ ਕਿਸਾਨ ਦੀ ਕੋਰੋਨਾ ਨਾਲ ਮੌਤ ਹੋਵੇ ਤਾਂ ਪਰਿਵਾਰ ਵਾਲੇ ਲਾਸ਼ ਭਾਜਪਾ ਆਗੂਆਂ ਦੇ ਘਰ ਲੈ ਕੇ ਜਾਣ : ਚਡੂਨੀ

ਵਿਆਹ ਰਜਿਸਟਰਡ ਕਰਵਾਉਣ ਲਈ ਨਵਾਂ ਸਰਟੀਫਿਕੇਟ ਚਾਹੀਦਾ ਸੀ ਤਾਂ 2018 ਵਿਚ ਫਿਰ ਲਾਂਡਰਾਂ ਸਥਿਤ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਕਰਵਾਇਆ ਗਿਆ। ਇਸ ਉਪਰੰਤ ਅਮਰੀਕਾ ਜਾਣ ਵਾਸਤੇ ਫਾਈਲ ਅੰਬੈਸੀ ਵਿਚ ਲਾਉਣ ਵੇਲੇ ਜਾਣ-ਬੁੱਝ ਕੇ ਤੰਗ-ਪਰੇਸ਼ਾਨ ਕਰਨ ਅਤੇ ਨਾਲ ਨਾ ਲਿਜਾਣ ਦੀ ਨੀਅਤ ਨਾਲ 25 ਲੱਖ ਰੁਪਏ ਹੋਰ ਮੰਗਣ ਲੱਗ ਪਿਆ। ਹੈਰਾਨੀ ਉਦੋਂ ਹੋਈ, ਜਦੋਂ ਜਲੰਧਰ ਵਿਖੇ ਰਜਿਸਟਰਾਰ ਦਫ਼ਤਰ ਵਿਚ ਵਿਆਹ ਰਜਿਸਟਰਡ ਕਰਵਾਉਣ ਵੇਲੇ ਸਰਟੀਫਿਕੇਟ ਤੋਂ ਪਤਾ ਲੱਗਾ ਕਿ ਪ੍ਰਦੀਪ ਕੁਮਾਰ ਤਲਾਕਸ਼ੁਦਾ ਹੈ ਪਰ ਜਦੋਂ ਹੋਰ ਡੂੰਘਾਈ ਨਾਲ ਪਤਾ ਲਾਇਆ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਕੁਮਾਰ ਅਮਰੀਕਾ ਵਿਚ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਹੈ। ਉਸ ਨੇ ਆਪਣੇ ਪਹਿਲੇ ਵਿਆਹ ਨੂੰ ਲੁਕਾ ਕੇ ਪਰਮਿੰਦਰ ਕੌਰ ਵਾਸੀ ਮੋਹਾਲੀ ਨਾਲ ਵਿਆਹ ਕਰਵਾ ਕੇ ਕੇ ਧੋਖਾਦੇਹੀ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News