ਅਮਰੀਕਾ-ਕੈਨੇਡਾ ਤੋਂ ਆਏ ਪਰਿਵਾਰ ਦੀ ਗੱਡੀ ਨੂੰ PRTC ਦੀ ਬੱਸ ਨੇ ਮਾਰੀ ਟੱਕਰ, NRI ਔਰਤ ਦੀ ਮੌਤ

12/18/2023 11:29:16 PM

ਗੁਰਾਇਆ (ਮੁਨੀਸ਼ ਬਾਵਾ): ਗੁਰਾਇਆ ਤੋਂ ਡੱਲੇਵਾਲ ਫਾਟਕ ਨੂੰ ਜਾਣ ਵਾਲਾ ਚੌਰਾਹਾ ਇਕ ਵਾਰ ਫਿਰ ਖ਼ੂਨੀ ਚੌਰਾਹਾ ਸਾਬਤ ਹੋਇਆ ਹੈ। ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਹਾਈਵੇਅ ਅਥਾਰਟੀ ਇਸ ਦੀ ਸੁਰੱਖਿਆ ਜਾਂ ਸਾਵਧਾਨੀ ਲਈ ਕੋਈ ਪ੍ਰਬੰਧ ਜਾਂ ਕਾਰਵਾਈ ਕਰ ਰਹੀ ਹੈ, ਜਿਸ ਕਾਰਨ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਤਾਜ਼ਾ ਮਾਮਲਾ ਅੱਜ ਦੁਪਹਿਰ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਰੀਕਾ ਅਤੇ ਕੈਨੇਡਾ ਤੋਂ ਆਇਆ ਇਕ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਇਕ ਐੱਨ.ਆਰ.ਆਈ. ਔਰਤ ਦੀ ਮੌਤ ਹੋ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਦਾਊਦ ਇਬਰਾਹਿਮ ਨਾਲ ਜੁੜੀ ਵੱਡੀ ਖ਼ਬਰ, ਦਿੱਗਜ ਸਾਬਕਾ ਕ੍ਰਿਕਟਰ ਨੂੰ ਕੀਤਾ ਗਿਆ House Arrest!

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਦਸੇ 'ਚ ਜ਼ਖਮੀ ਹੋਏ ਅਵਤਾਰ ਸਿੰਘ ਸਹੋਤਾ ਅਤੇ ਅਸੀਸ ਕੌਰ ਸਹੋਤਾ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਆਏ ਹੋਏ ਹਨ ਅਤੇ ਇੱਥੋਂ ਦੇ ਪਿੰਡ ਫਲਪੋਤਾ ਦੇ ਵਸਨੀਕ ਹਨ। ਉਨ੍ਹਾਂ ਦੀ ਸਕਾਰਪੀਓ ਕਾਰ 'ਚ ਸਵਾਰ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ 'ਚ ਉਨ੍ਹਾਂ ਦੀ ਭਰਜਾਈ ਅਵਤਾਰ ਕੌਰ (67) ਪਤਨੀ ਸੁੱਚਾ ਸਿੰਘ, ਭਰਾ ਸੁੱਚਾ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਆਏ ਹੋਏ ਸਨ, ਅਵਤਾਰ ਸਿੰਘ (77) ਪੁੱਤਰ ਜੋਗਿੰਦਰ ਸਿੰਘ, ਅਸੀਸ ਕੌਰ (70) ਪਤਨੀ ਅਵਤਾਰ ਸਿੰਘ ਮੌਜੂਦ ਸਨ। ਗੱਡੀ ਨੂੰ ਸੁੱਚਾ ਸਿੰਘ ਕਾਰ ਚਲਾ ਰਿਹਾ ਸੀ। ਜਦੋਂ ਉਹ ਗੁਰਾਇਆ ਤੋਂ ਡੱਲੇਵਾਲ ਫਾਟਕ ਵੱਲ ਸੜਕ ਪਾਰ ਕਰਨ ਲੱਗੇ ਤਾਂ ਉਸ ਦੀ ਸਕਾਰਪੀਓ ਗੱਡੀ ਲੁਧਿਆਣਾ ਤੋਂ ਗੁਰਾਇਆ ਵੱਲ ਆ ਰਹੀ ਪੀ.ਆਰ.ਟੀ.ਸੀ.ਦੀ ਬੱਸ ਨਾਲ ਟਕਰਾ ਗਈ, ਜਿਸ ਵਿਚ ਚਾਰੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅਵਤਾਰ ਕੌਰ ਅਤੇ ਸੁੱਚਾ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਇਸ ਦੌਰਾਨ ਅਵਤਾਰ ਕੌਰ ਸਹੋਤਾ ਦੀ ਰਸਤੇ ਵਿਚ ਹੀ ਮੌਤ ਹੋ ਗਈ। ਸੁੱਚਾ ਸਿੰਘ ਡੀ.ਐੱਮ.ਸੀ. ਹਸਪਤਾਲ ਅਤੇ ਅਵਤਾਰ ਸਿੰਘ ਫਗਵਾੜਾ ਦੇ ਹਸਪਤਾਲ ਵਿਚ ਦਾਖ਼ਲ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

ਪੁਲਸ ਨੇ ਮੌਕੇ 'ਤੇ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਗਦੀਸ਼ ਰਾਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News