ਸਿਰਫ਼ ਇਸ ਦਿਨ 99 ਰੁਪਏ 'ਚ ਆਪਣੀ ਮਨਪਸੰਦ ਫ਼ਿਲਮ ਵੇਖਣ ਦਾ ਮੌਕਾ, ਪੜ੍ਹੋ ਪੂਰੀ ਖ਼ਬਰ

01/18/2023 2:28:48 PM

ਨਵੀਂ ਦਿੱਲੀ (ਬਿਊਰੋ) - ਜੇਕਰ ਤੁਸੀਂ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਕਿਸੇ ਵੀ ਸਿਨੇਮਾ ਘਰ, ਕਿਸੇ ਵੀ ਸ਼ੋਅ 'ਚ ਸਿਰਫ਼ 99 ਰੁਪਏ 'ਚ ਆਪਣੀ ਮਨਪਸੰਦ ਫ਼ਿਲਮ ਦੇਖਣ ਦਾ ਮੌਕਾ ਹੈ। ਦਰਅਸਲ, 20 ਜਨਵਰੀ ਸ਼ੁੱਕਰਵਾਰ ਨੂੰ ਸਿਨੇਮਾ ਪ੍ਰੇਮੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ਼ ਦੇ ਸਾਰੇ ਸਿਨੇਮਾਘਰਾਂ 'ਚ ਸਿਰਫ 99 ਰੁਪਏ ਦੀ ਟਿਕਟ ਰੱਖੀ ਗਈ ਹੈ। ਜਿੱਥੇ ਵੀ ਜੀ. ਐੱਸ. ਟੀ. ਲਾਗੂ ਹੈ, ਉੱਥੇ ਇਹ ਟੈਕਸ ਵੀ ਜੋੜਿਆ ਗਿਆ ਹੈ। ਉਦਾਹਰਨ ਲਈ, 99 ਰੁਪਏ ਦੀ ਟਿਕਟ ਹੈ ਅਤੇ GST ਜੋੜਨ ਤੋਂ ਬਾਅਦ ਤੁਹਾਨੂੰ 112 ਰੁਪਏ ਦੇਣੇ ਹੋਣਗੇ। ਪੇਸ਼ਕਸ਼ ਉਸ ਦਿਨ ਚੱਲ ਰਹੀ ਫਿਲਮ ਲਈ ਵੈਲਿਡ ਹੈ। ਪਿਛਲੇ ਸਾਲ ਪੀ. ਵੀ. ਆਰ, ਆਈਨੌਕਸ, ਕਾਰਨੀਵਲ, ਸਿਨੇਪੋਲਿਸ, ਮਿਰਾਜ, ਡਿਲਾਈਟ ਆਦਿ ਨੇ ਸਿਨੇਮਾ ਪ੍ਰੇਮੀ ਦਿਵਸ 2022 ਮਨਾਇਆ ਅਤੇ ਟਿਕਟ ਦੀ ਕੀਮਤ 75 ਰੁਪਏ ਰੱਖੀ ਸੀ। ਇਸ ਸਾਲ ਕੀਮਤ ਵਧਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਦੱਸ ਦਈਏ ਕਿ ਇਸ ਦਿਨ ਤੁਸੀਂ ਸਿਨੇਮਾਘਰਾਂ 'ਚ 'ਵੀਰਾਸੂ', 'ਦ੍ਰਿਸ਼ਯਮ 2', 'ਅਵਤਾਰ 2' ਵਰਗੀਆਂ ਫ਼ਿਲਮਾਂ ਦੇਖ ਸਕਦੇ ਹੋ। ਪੀ. ਵੀ. ਆਰ. ਸਮੇਤ ਹੋਰ ਕੰਪਨੀਆਂ ਨੇ ਇਸ ਦਿਨ ਆਨਲਾਈਨ ਅਤੇ ਐਪ 'ਤੇ ਬੁਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਘੱਟ ਕੀਮਤਾਂ 'ਤੇ ਟਿਕਟਾਂ ਬਾਕਸ ਆਫਿਸ ਕਾਊਂਟਰਾਂ 'ਤੇ ਵੀ ਵੇਚੀਆਂ ਜਾਣਗੀਆਂ। ਜੀ. ਐੱਸ. ਟੀ. ਕਾਰਨ ਸਾਰੇ ਰਾਜਾਂ 'ਚ ਕੀਮਤਾਂ ਇੱਕਸਾਰ ਨਹੀਂ ਹਨ। ਦੁਨੀਆ ਭਰ ਦੇ ਸਿਨੇਮਾ ਹਾਲ ਵੱਡੀ ਰਿਲੀਜ਼ ਲਈ ਤਿਆਰ ਹਨ ਕਿਉਂਕਿ 'ਪਠਾਨ' 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਬਾਲੀਵੁੱਡ ਦੇ ਬਾਦਸ਼ਾਹ ਪਠਾਨ ਨਾਲ ਚਾਰ ਸਾਲ ਬਾਅਦ ਵਾਪਸੀ ਹੋਈ ਹੈ। ਉਸ ਦੀ ਪਿਛਲੀ ਫ਼ਿਲਮ 'ਜ਼ੀਰੋ' ਫਲਾਪ ਰਹੀ ਸੀ ਪਰ 'ਪਠਾਨ' ਲਈ ਇਹ ਚਰਚਾ ਬਹੁਤ ਮਜ਼ਬੂਤ ​​ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਅੰਦਾਜ਼ 'ਚ ਜੈਕੀ ਸ਼ਰਾਫ ਦੀ ਪਰਦੇ 'ਤੇ ਵਾਪਸੀ, 'ਕੋਟੇਸ਼ਨ ਗੈਂਗ' ਦੇ ਟਰੇਲਰ ਦਿਸਿਆ ਖ਼ਤਰਨਾਕ ਲੁੱਕ

ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਸਿਨੇਮਾਘਰ ਦਰਸ਼ਕਾਂ ਦੀ ਭਾਰੀ ਭੀੜ ਨੂੰ ਤਰਸ ਰਹੇ ਹਨ। ਹਾਲਾਤ ਆਮ ਹੁੰਦੇ ਜਾ ਰਹੇ ਸਨ ਕਿ ਇਕ ਵਾਰ ਫਿਰ ਤੋਂ ਕੋਰੋਨਾ ਦਾ ਖਦਸ਼ਾ ਪ੍ਰਗਟਾਇਆ ਜਾਣ ਲੱਗਾ। ਹਾਲਾਂਕਿ ਸਿਨੇਮਾ ਪ੍ਰੇਮੀ ਦਿਵਸ ਦੇ ਜ਼ਰੀਏ ਕੰਪਨੀਆਂ ਫਿਰ ਤੋਂ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਓਟੀਟੀ ਪਲੇਟਫਾਰਮ ਨੇ ਵੀ ਸਿਨੇਮਾ ਮਾਲਕਾਂ ਦੀ ਕਮਾਈ ਨੂੰ ਪ੍ਰਭਾਵਿਤ ਕੀਤਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News