ਸਪੋਰਟਸ ਐਡਵਾਇਜ਼ਰੀ ਕਮੇਟੀ ’ਚ ਖੇਡਾਂ ਸਬੰਧੀ ਵੱਡਾ ਫ਼ੈਸਲਾ, ਹੁਣ ਉਂਗਲੀਆਂ ਦੱਸਣਗੀਆਂ ਖਿਡਾਰੀ ਦੀ ਉਮਰ
Wednesday, Dec 27, 2023 - 06:46 PM (IST)
ਚੰਡੀਗੜ੍ਹ (ਲਲਨ) : ਖੇਡਾਂ ’ਚ ਉਮਰ ਦੀ ਧੋਖਾਦੇਹੀ ਨਾਲ ਨਜਿੱਠਣ ਲਈ ਖੇਡ ਵਿਭਾਗ ਸਾਰੀਆਂ ਅਕੈਡਮੀਆਂ ’ਚ ਟ੍ਰੇਨਰ ਵ੍ਹਾਈਟ ਹਾਊਸ-3 (ਟੀ. ਡਬਲਿਊ.-3) ਟੈਸਟ ਲਾਗੂ ਕਰ ਸਕਦਾ ਹੈ, ਜਿਸ ਸਬੰਧੀ ਸਪੋਰਟਸ ਐਡਵਾਇਜ਼ਰੀ ਕਮੇਟੀ ’ਚ ਚਰਚਾ ਕੀਤੀ ਗਈ ਹੈ। ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ’ਚ ਖੇਡਾਂ ’ਚ ਆ ਰਹੀਆਂ ਰੁਕਾਵਟਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ’ਚ ਸਭ ਤੋਂ ਵੱਡੀ ਸਮੱਸਿਆ ਖੇਡਾਂ ਦੌਰਾਨ ਉਮਰ ਨੂੰ ਲੈ ਕੇ ਕੋਚਾਂ ਅਤੇ ਪ੍ਰਬੰਧਕਾਂ ਨੂੰ ਆਉਂਦੀ ਹੈ। ਇਸ ਲਈ ਐਡਵਾਇਜ਼ਰੀ ਕਮੇਟੀ ’ਚ ਟੀ. ਡਬਲਿਊ.-3 ਟੈਸਟ ਲਾਗੂ ਕਰਨ ਦੀ ਗੱਲ ਕੀਤੀ ਗਈ। ਇਹ ਟੈਸਟ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਕ੍ਰਿਕਟ ’ਚ ਲਾਗੂ ਕੀਤਾ ਗਿਆ ਹੈ, ਇਸ ਲਈ ਹੁਣ ਖੇਡ ਵਿਭਾਗ ਇਸ ਨਿਯਮ ਨੂੰ ਸਾਰੀਆਂ ਖੇਡਾਂ ’ਚ ਲਾਗੂ ਕਰ ਸਕਦਾ ਹੈ, ਜਿਸ ਲਈ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਸਪੋਰਟਸ ਦੇ ਹੋਰਨਾ ਮੁੱਦਿਆਂ ’ਤੇ ਚਰਚਾ ਹੋਈ, ਜਿਸ ’ਚ ਰੋਇੰਗ, ਬੁਨਿਆਦੀ ਢਾਂਚਾ ਅਤੇ ਹੋਰ ਕਈ ਪਹਿਲੂ ਸ਼ਾਮਲ ਸਨ। ਕਮੇਟੀ ’ਚ ਸੁਖਨਾ ਝੀਲ ਰੋਇੰਗ ਕੋਰਸ ਨੂੰ ਬਿਹਤਰ ਬਣਾਉਣ ਲਈ ਵੀ ਚਰਚਾ ਹੋਈ ਹੈ। ਜਾਣਕਾਰੀ ਅਨੁਸਾਰ ਐਡਵਾਇਜ਼ਰੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਚੰਡੀਗੜ੍ਹ ’ਚ ਮੁੜ ਇੰਟਰਨੈਸ਼ਨਲ ਰੋਇੰਗ ਸੈਂਟਰ ਨੂੰ ਤਿਆਰ ਕੀਤਾ ਜਾਵੇਗਾ, ਜਿਸ ਲਈ ਸਾਰਾ ਬੁਨਿਆਦੀ ਢਾਂਚਾ ਤਿਆਰ ਹੋਵੇ। ਇਸ ਦੇ ਨਾਲ ਹੀ ਰੋਇੰਗ ਕੋਰਸ ਦੇ ਵਿਚਕਾਰ 1 ਕਿਲੋਮੀਟਰ ’ਤੇ ਬਣੇ ਬੰਨ੍ਹ ਨੂੰ ਵੀ ਤੋੜਨ ’ਤੇ ਵਿਚਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਰੋਇੰਗ ਕੋਰਸ ’ਚ ਉੱਗ ਰਹੇ ਬੂਟਿਆਂ ਦੀ ਸਫ਼ਾਈ ਅਤੇ ਟਾਵਰ ਬਣਾਉਣ ’ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਦਾ ਪੱਧਰ ਘਟੇਗਾ ਤਾਂ ਰੋਇੰਗ ਕੋਰਸ ਨੂੰ ਬਿਹਤਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ ਮਾਪਿਆਂ ਲਈ ਅਹਿਮ ਖ਼ਬਰ, ਜਲੰਧਰ ਦੇ ਡੀ. ਸੀ. ਨੇ ਕੀਤੀ ਇਹ ਅਪੀਲ
ਐਕਸਰੇ ਨਾਲ ਕਰਦੇ ਹਨ ਖੱਬੇ ਹੱਥ ਤੇ ਗੁੱਟ ਦੀ ਸਕੈਨਿੰਗ
ਟੀ. ਡਬਲਿਊ.-3 ਟੈਸਟ ’ਚ ਵਿਅਕਤੀ ਦੀਆਂ ਹੱਡੀਆਂ ਦੀ ਪਰਿਪਕਤਾ ਦੀ ਜਾਂਚ ਕਰਨ ਲਈ ਖੱਬੇ ਹੱਥ ਅਤੇ ਗੁੱਟ ਦਾ ਐਕਸਰੇ ਲਿਆ ਜਾਂਦਾ ਹੈ, ਜਿਸ ਨਾਲ ਉਸਦੀ ਹੱਡੀ ਦੀ ਉਮਰ ਦਾ ਪਤਾ ਲਾਇਆ ਜਾ ਸਕੇ। ਗੁੱਟ ਦੇ ਸਕੈਨ ’ਚ ਉਮਰ ਦਾ ਅੰਦਾਜ਼ਾ ਉਨ੍ਹਾਂ 20 ਹੱਡੀਆਂ ਨੂੰ ਵੇਖ ਕੇ ਲਾਇਆ ਜਾਂਦਾ ਹੈ, ਜੋ ਸ਼ੁਰੂ ’ਚ ਵੱਖ-ਵੱਖ ਹੁੰਦੀਆਂ ਹਨ ਪਰ ਉਮਰ ਵਧਣ ਦੇ ਨਾਲ ਆਪਸ ’ਚ ਮਿਲ ਜਾਂਦੀਆਂ ਹਨ।
ਦਫ਼ਤਰ ਦੀ ਮੰਗ ’ਤੇ ਨਹੀਂ ਨਿਕਲਿਆ ਹੱਲ
ਖੇਡ ਮੰਤਰਾਲੇ ਅਤੇ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਐਸੋਸੀਏਸ਼ਨਾਂ ਵਲੋਂ ਦਫ਼ਤਰ ਲਈ ਥਾਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਪੋਰਟਸ ਐਡਵਾਇਜ਼ਰੀ ਕਮੇਟੀ ਵਿਚ ਵੀ ਚਰਚਾ ਕੀਤੀ ਗਈ ਹੈ। ਹਾਲਾਂਕਿ ਵਿਭਾਗ ਵਲੋਂ ਅਜੇ ਤਕ ਇਸ ’ਤੇ ਕੋਈ ਸਿੱਟਾ ਨਹੀਂ ਨਿਕਲਿਆ ਹੈ। ਜਾਣਕਾਰੀ ਅਨੁਸਾਰ ਖੇਡ ਵਿਭਾਗ ਵਲੋਂ ਯੂ. ਟੀ. ਕ੍ਰਿਕਟ ਐਸੋਸੀਏਸ਼ਨ ਨੂੰ ਕ੍ਰਿਕਟ ਸਟੇਡੀਅਮ-16 ਵਿਚ ਦਫ਼ਤਰ ਲਈ ਜਗ੍ਹਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸ਼ਹਿਰ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਦਫ਼ਤਰ ਲਈ ਸਪੋਰਟਸ ਕੰਪਲੈਕਸਾਂ ਵਿਚ ਕਮਰਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਪੋਰਟਸ ਐਡਵਾਇਜ਼ਰੀ ਕਮੇਟੀ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਕ੍ਰਿਸਮਸ ਦੀ ਰਾਤ ਸਭ ਤੋਂ ਵੱਧ ਤਾਪਮਾਨ, ਅਗਲੇ 4 ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ
ਅਜੇ ਕਰਨਾ ਪਵੇਗਾ ਇੰਤਜ਼ਾਰ
ਸਪੋਰਟਸ ਕੰਪਲੈਕਸ-42 ’ਚ ਬਣ ਰਹੇ ਸਨੂਕਰ ਅਤੇ ਬਿਲੀਅਰਡਜ਼ ਹਾਲ ਦੀਆਂ ਤਿਆਰੀਆਂ ਸਬੰਧੀ ਵੀ ਚਰਚਾ ਹੋਈ। ਇਨਫਰਾਸਟਰੱਕਚਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਲ ਨੂੰ ਤਿਆਰ ਹੋਣ ’ਚ ਅਜੇ ਡੇਢ ਮਹੀਨਾ ਲੱਗੇਗਾ। ਜਾਣਕਾਰੀ ਅਨੁਸਾਰ ਖੇਡ ਵਿਭਾਗ ਦਾ ਕਹਿਣਾ ਹੈ ਕਿ ਇਹ ਹਾਲ ਇੰਟਰਨੈਸ਼ਨਲ ਪੱਧਰ ’ਤੇ ਤਿਆਰ ਕੀਤਾ ਜਾ ਰਿਹਾ ਹੈ, ਇਸ ਲਈ ਕੁਝ ਕੰਮ ਬਾਕੀ ਹੈ, ਜਿਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ।
ਸਪੋਰਟਸ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਵਿਚ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ, ਜਿਸ ’ਤੇ ਵਿਭਾਗ ਮੰਥਨ ਕਰ ਰਿਹਾ ਹੈ। ਇਸ ਵਿਚ ਟੀ. ਡਬਲਿਊ.-3 ਟੈਸਟ ਤੇ ਰੋਇੰਗ ਕੋਰਸ ਆਦਿ ਮੁੱਦਿਆਂ ’ਤੇ ਗੱਲ ਕੀਤੀ ਗਈ।
-ਸੌਰਭ ਅਰੋੜਾ, ਸਪੋਰਟਸ ਡਾਇਰੈਕਟਰ ਯੂ. ਟੀ. ਖੇਡ ਵਿਭਾਗ
ਇਹ ਵੀ ਪੜ੍ਹੋ : ਸੰਘਣੀ ਧੁੰਦ ਦੀ ਚਿਤਾਵਨੀ ਵਿਚਾਲੇ ਪੰਜਾਬ ’ਚ ਅਲਰਟ ਜਾਰੀ, ਅਗਲੇ ਦਿਨਾਂ ’ਚ ਰੰਗ ਵਿਖਾਏਗੀ ਧੁੰਦ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8