ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹੁਣ ਵਿਦਿਆਰਥੀ ਪੰਜਾਬੀ ’ਚ ਪੜ੍ਹਨਗੇ ਸਾਇੰਸ ਤੇ ਗਣਿਤ

Tuesday, Jan 09, 2024 - 05:38 PM (IST)

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਅਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖਬਰੀ ਹੈ। ਪੀ. ਐੱਸ. ਈ. ਬੀ. ਦੇ 11ਵੀਂ ਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀ ਹੁਣ ਸਾਇੰਸ ਤੇ ਗਣਿਤ ਦਾ ਵਿਸ਼ਾ ਆਪਣੀ ਮਾਤ ਭਾਸ਼ਾ ਪੰਜਾਬੀ ’ਚ ਪੜ੍ਹਨਗੇ। ਲੰਮੇ ਸਮੇਂ ਤੋਂ ਇਹ ਵਿਸ਼ੇ ਪੰਜਾਬੀ ’ਚ ਪੜ੍ਹਾਉਣ ਦੀ ਕੀਤੀ ਜਾ ਰਹੀ ਮੰਗ ਪੂਰੀ ਕਰਦਿਆਂ ਬੋਰਡ ਇਹ ਪਾਠ ਪੁਸਤਕਾਂ ਪੰਜਾਬੀ ਮਾਧਿਅਮ ’ਚ ਛਾਪਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਬੋਰਡ ਨੇ ਅਕਾਦਮਿਕ ਸਾਲ 2024-25 ਲਈ 23 ਪਾਠ-ਪੁਸਤਕਾਂ ਦੇ ਨਵੇਂ ਟਾਈਟਲ ਛਾਪਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ’ਚ ਜ਼ਿਆਦਾਤਾਰ ਪਾਠ-ਪੁਸਤਕਾਂ 11ਵੀਂ ਤੇ 12ਵੀਂ ਨਾਲ ਸਬੰਧਤ ਹਨ ਜਿਹੜੀਆਂ ਪਹਿਲਾਂ ਕਦੇ ਨਹੀਂ ਛਪੀਆਂ। ਸਾਲ 2023 ਤਕ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਲਗਭਗ 25 ਟਾਈਟਲ ਬੋਰਡ ਨੇ ਛਾਪੇ ਸਨ। ਹੁਣ ਇਨ੍ਹਾਂ ’ਚ 23 ਹੋਰ ਟਾਈਟਲ ਸ਼ਾਮਲ ਕੀਤੇ ਗਏ ਹਨ। ਨਵੇਂ ਅਕਾਦਮਿਕ ਵਰ੍ਹੇ ਤੋਂ 11ਵੀਂ ਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਿਜ਼ਨਸ ਸਟੱਡੀਜ਼, ਕੰਪਿਊਟਰ, ਮਾਡਰਨ ਆਫਿਸ ਪ੍ਰੈਕਟਿਸ ਵਿਸ਼ਿਆ ਤੋਂ ਇਲਾਵਾ ਹੋਰ ਦੂਜੀਆਂ ਜਮਾਤਾਂ ਦੇ ਕੁੱਝ ਹੋਰ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਸਿੱਖਿਆ ਬੋਰਡ ਦੇ ਪੁਸਤਕ ਭੰਡਾਰ ’ਚ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ

ਐੱਨ. ਸੀ. ਈ. ਆਰ. ਟੀ. ਨੂੰ ਤਿੰਨ ਜਮਾਤਾਂ ਦੀਆਂ ਪਾਠ-ਪੁਸਤਕਾਂ ਦੀ ਰਾਇਲਟੀ ਹੋਵੇਗੀ ਬੰਦ

ਅਸਲ ’ਚ ਦੇਸ਼ ਦੇ ਸਾਰੇ ਬੋਰਡਾਂ ਨੂੰ ਐੱਨ. ਸੀ. ਈ. ਆਰ. ਟੀ. ਦਾ ਪਾਠਕ੍ਰਮ ਅਪਣਾਉਣਾ ਪੈਂਦਾ ਹੈ। ਇਸ ਲਈ 6ਵੀਂ ਤੋਂ 12ਵੀਂ ਜਮਾਤ ਤਕ ਸਾਇੰਸ ਤੇ ਗਣਿਤ ਦਾ ਵਿਸ਼ਾ ਐੱਨ. ਸੀ. ਈ. ਆਰ. ਟੀ. ਮੁਤਾਬਕ ਹੀ ਪੜ੍ਹਾਇਆ ਜਾਂਦਾ ਹੈ। ਅੰਗਰੇਜ਼ੀ ਤੇ ਹਿੰਦੀ ਮਾਧਿਅਮ ਵਾਲੀਆਂ ਪਾਠ ਪੁਸਤਕਾਂ ਤਾਂ ਹੂ-ਬ-ਹੂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬੀ ਮਾਧਿਅਮ ਲਈ ਪੁਸਤਕਾਂ ਬੋਰਡ ਵੱਲੋਂ ਅਨੁਵਾਦ ਕਰਵਾ ਕੇ ਛਪਵਾਈਆਂ ਜਾਂਦੀਆਂ ਹਨ। ਇਸ ਲਈ ਬੋਰਡ, ਐੱਨ. ਸੀ. ਈ. ਆਰ. ਟੀ. ਨੂੰ ਡੇਢ ਕਰੋੜ ਰੁਪਏ ਸਾਲਾਨਾ ਰਾਇਲਟੀ ਦੇ ਰੂਪ 'ਚ ਭੁਗਤਾਨ ਕਰਦਾ ਹੈ ਪਰ ਬੋਰਡ ਵੱਲੋਂ ਆਪਣੀਆਂ ਕਿਤਾਬਾਂ ਛਾਪੇ ਜਾਣ ਕਾਰਨ ਤਿੰਨ ਜਮਾਤਾਂ ਦੀ ਰਾਇਲਟੀ ਬੰਦ ਕਰ ਦਿੱਤੀ ਜਾਵੇਗੀ। ਹਾਲਾਂਕਿ 6ਵੀਂ, 7ਵੀਂ, 11ਵੀਂ ਤੇ 12ਵੀਂ ਜਮਾਤ ਦੇ ਸਾਇੰਸ ਤੇ ਗਣਿਤ ਵਿਸ਼ੇ  ਐੱਨ. ਸੀ. ਈ. ਆਰ. ਟੀ. ਤੋਂ ਅਨੁਵਾਦ ਹੋਣਗੇ। ਇਸ ਦੇ ਨਾਲ ਹੀ 11ਵੀਂ ਤੇ 12ਵੀਂ ਦੇ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ ਤੇ ਗਣਿਤ ਦੇ ਅਨੁਵਾਦ ਜਾਰੀ ਰਹਿਣ ਕਾਰਨ ਇਨ੍ਹਾਂ ਦੀ ਰਾਇਲਟੀ ਦੇਣੀ ਪਵੇਗੀ।

ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਲਿਆ ਗਿਆ ਵੱਡਾ ਫ਼ੈਸਲਾ

ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਹੋਰ ਅਹਿਮ ਕਦਮ ਚੁੱਕਦਿਆਂ 8ਵੀਂ ਜਮਾਤ ਦੇ ਗਣਿਤ ਤੇ ਵਿਗਿਆਨ ਵਿਸ਼ੇ ਦੀਆਂ ਕਿਤਾਬਾਂ ਬੋਰਡ ਆਪਣੀਆਂ ਪ੍ਰਕਾਸ਼ਿਤ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕਿਤਾਬਾਂ ਬੋਰਡ ਨੇ ਆਪਣੇ ਵਿਸ਼ਾ ਮਾਹਰਾਂ ਤੋਂ ਤਿਆਰ ਕਰਵਾਈਆਂ ਹਨ ਜਦਕਿ ਇਸ ਤੋਂ ਪਹਿਲਾਂ ਇਹ ਪੁਸਤਕਾਂ ਐੱਨਸੀਆਰਟੀ ਦੀਆਂ ਕਿਤਾਬਾਂ ਦਾ ਹੀ ਅਨੁਵਾਦ ਹੁੰਦਾ ਸੀ। ਇਸ ਤੋਂ ਪਹਿਲਾਂ ਸਾਲ 2022 'ਚ 9ਵੀਂ ਦੀ ਸਾਇੰਸ ਤੇ ਗਣਿਤ ਦੀਆਂ ਕਿਤਾਬਾਂ ਵੀ ਆਪਣੀਆਂ ਤਿਆਰ ਕਰਵਾਈਆਂ ਗਈਆਂ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਬੰਦ ਰਹਿਣਗੇ ਸਕੂਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News