ਜੂਆ ਐਕਟ ਦੇ ਮਾਮਲਿਆਂ ’ਚ 4 ਗ੍ਰਿਫ਼ਤਾਰ
Friday, Aug 07, 2026 - 12:46 PM (IST)
ਹੁਸ਼ਿਆਰਪੁਰ (ਰਾਕੇਸ਼)-ਜ਼ਿਲ੍ਹਾ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਹੱਦ ਅੰਦਰ ਕਾਰਵਾਈ ਕਰਦਿਆਂ ਜੂਆ ਐਕਟ ਤਹਿਤ 4 ਵਿਅਕਤੀਆਂ ਨੂੰ ਦੜਾ-ਸੱਟਾ ਲਗਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਦੇ ਏ. ਐੱਸ. ਆਈ. ਦੀਪਕ ਕੁਮਾਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਸੀ ਦੌਲਤ ਖ਼ਾਨ ਵਿੱਚ ਲਾਟਰੀ ਦੁਕਾਨ ਨੇੜੇ ਛਾਪੇਮਾਰੀ ਕੀਤੀ। ਪੁਲਸ ਨੇ ਮਨੋਹਰ ਲਾਲ (ਨਿਵਾਸੀ ਕਮਾਲਪੁਰ) ਨੂੰ ਲੋਕਾਂ ਨੂੰ 1 ਰੁਪਏ ਦੇ ਬਦਲੇ 90 ਰੁਪਏ ਦੇਣ ਦਾ ਝਾਂਸਾ ਦੇ ਕੇ ਦੜਾ-ਸੱਟਾ ਲਗਵਾਉਂਦਿਆਂ ਕਾਬੂ ਕੀਤਾ। ਮੁਲਜ਼ਮ ਕੋਲੋਂ ਲਿਖਣ ਸਮੱਗਰੀ, ਪਰਚੀਆਂ ਅਤੇ 610 ਰੁਪਏ ਨਕਦੀ ਬਰਾਮਦ ਹੋਈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ 'ਤੀ ਤਾਇਨਾਤੀ
ਥਾਣਾ ਸਦਰ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਡੀ. ਏ. ਵੀ. ਕਾਲਜ ਨੇੜੇ ਕਾਰਵਾਈ ਕਰਦਿਆਂ ਮਾਈਕਲ (ਨਿਵਾਸੀ ਆਕਾਸ਼ ਕਾਲੋਨੀ, ਅਸਲਾਮਾਬਾਦ) ਨੂੰ ਆਪਣੀ ਦੁਕਾਨ ਦੇ ਬਾਹਰ ਪਰਚੀ ਦੜਾ-ਸੱਟਾ ਲਗਾਉਂਦੇ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 1,010 ਰੁਪਏ ਬਰਾਮਦ ਕੀਤੇ ਗਏ। ਥਾਣਾ ਮਾਡਲ ਟਾਊਨ ਦੇ ਏ. ਐੱਸ. ਆਈ. ਰਾਮ ਮੂਰਤੀ ਦੀ ਟੀਮ ਨੇ ਬੱਸ ਸਟੈਂਡ ਦੀ ਪਿਛਲੀ ਗਲੀ ’ਚ ਲਾਟਰੀ ਦੀ ਆੜ ’ਚ ਦੜਾ-ਸੱਟਾ ਲਗਾ ਰਹੇ ਸ਼ੇਰ ਸਿੰਘ (ਨਿਵਾਸੀ ਹਰਦੋਖਾਨਪੁਰ) ਨੂੰ ਕਾਬੂ ਕੀਤਾ। ਉਸ ਕੋਲੋਂ ਪਰਚੀ ਦੜਾ-ਸੱਟਾ, ਸਮੱਗਰੀ ਅਤੇ 2,570 ਰੁਪਏ ਦੀ ਨਕਦੀ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਿਟੀ ਦੇ ਏ. ਐੱਸ. ਆਈ. ਅਨਿਲ ਕੁਮਾਰ ਦੀ ਪੁਲਸ ਟੀਮ ਨੇ ਵਿਸ਼ਵਕਰਮਾ ਚੌਕ ਨੇੜੇ ਛਾਪੇਮਾਰੀ ਕਰਕੇ ਪ੍ਰਦੀਪ ਕੁਮਾਰ (ਨਿਵਾਸੀ ਸ਼ਿਵ ਨਗਰ, ਜਲੰਧਰ) ਨੂੰ ਦੁਕਾਨ ’ਤੇ ਦੜੇ-ਸੱਟੇ ਦਾ ਧੰਦਾ ਕਰਦਿਆਂ ਗ੍ਰਿਫ਼ਤਾਰ ਕੀਤਾ। ਪੁਲਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਜੂਆ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
