ਦੋਆਬੇ ਦੇ ਲੋਕਾਂ ਲਈ ਬੇਹੱਦ ਖ਼ਾਸ ਖ਼ਬਰ, ਹੁਣ ਆਦਮਪੁਰ ਤੋਂ ਇਨ੍ਹਾਂ ਰੂਟਾਂ ਲਈ ਉੱਡਣਗੀਆਂ ਫਲਾਈਟਾਂ
Saturday, Oct 14, 2023 - 06:38 PM (IST)
ਜਲੰਧਰ (ਵੈੱਬ ਡੈਸਕ)-ਦੋਆਬਾ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਆਦਮਪੁਰ ਏਅਰਪੋਰਟ ਤੋਂ ਜਲਦੀ ਹੀ ਵੱਖ-ਵੱਖ ਰੂਟਾਂ ਲਈ ਉਡਾਣਾਂ ਭਰੀਆਂ ਜਾਣਗੀਆਂ। ਮਿਲੀ ਜਾਣਕਾਰੀ ਮੁਤਾਬਕ ਸਪਾਈਸ ਜੈੱਟ ਨੇ ਆਦਮਪੁਰ-ਕੋਲਕਾਤਾ, ਆਦਮਪੁਰ-ਬੈਂਗਲੁਰੂ, ਆਦਮਪੁਰ-ਗੋਆ, ਆਦਮਪੁਰ-ਨੰਦੇੜ ਸਾਹਿਬ, ਆਦਮਪੁਰ-ਹਿੰਡਨ (ਗਾਜ਼ੀਆਬਾਦ) ਇਨ੍ਹਾਂ ਰੂਟਾਂ 'ਤੇ ਉਡਾਣ ਭਰਨ ਲਈ ਸਹਿਮਤੀ ਦਿੱਤੀ ਹੈ। ਇਸੇ ਸਹਿਮਤੀ ਤੋਂ ਬਾਅਦ ਜਲਦੀ ਹੀ ਉਕਤ ਰੂਟਾਂ 'ਤੇ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਭਰੀਆਂ ਜਾਣਗੀਆਂ। ਇਸ ਦੀ ਜਾਣਕਾਰੀ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੱਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ 'ਤੇ ਚੱਲਿਆ 'ਝਾੜੂ', ਜਲੰਧਰ ਦੇ ਕਈ ਸਿਆਸੀ ਆਗੂ ਹੋਏ 'ਆਪ' 'ਚ ਸ਼ਾਮਲ
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਹਵਾਬਾਜ਼ੀ ਮੰਤਰਾਲਾ ਦੇ ਵਿਚ ਹਵਾਬਾਜ਼ੀ ਮੰਤਰੀ ਦੇ ਪੀ. ਐੱਸ. ਅਭਿਨਵ ਨਾਲ ਗੱਲਬਾਤ ਹੋਈ ਹੈ, ਜਿਨ੍ਹਾਂ ਨਾਲ ਆਦਮਪੁਰ ਤੋਂ ਚੱਲਣ ਵਾਲੀਆਂ ਫਲਾਈਟਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਏਅਰਪੋਰਟ ਦਾ ਤਕਰੀਬਨ ਬਣ ਕੇ ਤਿਆਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਦੋ ਹਫ਼ਤਿਆਂ ਦਾ ਕੰਮ ਜਿਹੜਾ ਕਿ ਰਨਵੇਅ ਤੋਂ ਏਅਰਪੋਰਟ ਦੇ ਅੰਦਰ ਆਉਣ ਤੱਕ ਵਾਲਾ ਹੀ ਰਹਿੰਦਾ ਹੈ, ਜੋਕਿ ਪੂਰਾ ਹੋ ਜਾਵੇਗਾ। 5 ਰੂਟ ਸਪਾਈਸ ਜੈੱਟ ਵੱਲੋਂ ਆਦਮਪੁਰ ਤੋਂ ਨੰਦੇੜ ਸਾਹਿਬ, ਆਦਮਪੁਰ ਤੋਂ ਕੋਲਕਾਤਾ, ਆਦਮਪੁਰ ਤੋਂ ਗੋਆ, ਆਦਮਪੁਰ ਤੋਂ ਹਿੰਡਨ ਅਤੇ ਆਦਮਪੁਰ ਤੋਂ ਬੈਂਗਲੁਰੂ ਲਈ ਉਡਾਣਾਂ ਭਰਨ ਦੀ ਸਹਿਮਤੀ ਦਿੱਤੀ ਗਈ ਹੈ। ਇਨ੍ਹਾਂ 5 ਰੂਟਾਂ 'ਤੇ ਜਲਦੀ ਹੀ ਉਡਾਣਾਂ ਸ਼ੁਰੂ ਹੋਣ ਜਾਰ ਰਹੀਆਂ ਹਨ।
ਇਸ ਦੇ ਨਾਲ ਹੀ ਜਿਹੜੀ ਪਰਪੋਜ਼ਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸੀ, ਉਸ 'ਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦਿੱਲੀ ਤੋਂ ਜਿਹੜੀ ਕਨੈਕਟੀਵਿਟੀ ਹੈ, ਉਹ ਆਈ. ਜੀ.ਏਅਰਪੋਰਟ ਜ਼ਰੂਰ ਹੋਵੇ, ਭਾਵੇਂ ਉਹ ਟਰਮੀਨਲ 2 ਹੋਵੇ ਭਾਵੇਂ ਤਿੰਨ ਟਰਮੀਨਲ ਹੋਵੇ, ਇਸ ਬਾਰੇ ਉਹ ਏਅਰਇੰਡੀਆ ਨਾਲ ਭਲਕੇ ਗੱਲਬਾਤ ਕਰਨ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਦਮਪੁਰ ਦਾ ਏਅਰਪੋਰਟ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਦੇ 28 ਵਾਰਡਾਂ ਦੀ ਬਦਲੀ ਕੈਟਾਗਿਰੀ, ਹਾਈਕੋਰਟ ਪਹੁੰਚ ਸਕਦੈ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ