ਬੇਖੌਫ ਅਪਰਾਧੀ : ਹੁਣ ਸੈਕਟਰ-25 ''ਚ ਸ਼ਰਾਬ ਠੇਕੇਦਾਰ ''ਤੇ ਫਾਇਰਿੰਗ

Tuesday, Oct 20, 2020 - 01:23 PM (IST)

ਬੇਖੌਫ ਅਪਰਾਧੀ : ਹੁਣ ਸੈਕਟਰ-25 ''ਚ ਸ਼ਰਾਬ ਠੇਕੇਦਾਰ ''ਤੇ ਫਾਇਰਿੰਗ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ 'ਚ ਕਾਨੂੰਨ ਵਿਵਸਥਾ ਬਿਲਕੁਲ ਬੇਕਾਬੂ ਹੋ ਚੁੱਕੀ ਹੈ। ਇਕ ਤੋਂ ਬਾਅਦ ਇਕ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ। ਬੇਖੌਫ ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਏ ਦਿਨ ਇਕ ਤੋਂ ਬਾਅਦ ਇਕ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ ਅਤੇ ਬੇਬਸ ਚੰਡੀਗੜ੍ਹ ਪੁਲਸ ਕੁਝ ਨਹੀਂ ਕਰ ਪਾ ਰਹੀ ਹੈ। ਸੋਮਵਾਰ ਰਾਤ ਨੂੰ ਪਿਸਟਲਾਂ ਨਾਲ ਲੈਸ ਚਾਰ ਨੌਜਵਾਨਾਂ ਨੇ ਸੈਕਟਰ-25 ਦੇ ਸ਼ਰਾਬ ਠੇਕੇਦਾਰ ਸੰਦੀਪ 'ਤੇ ਫਾਇਰਿੰਗ ਕਰ ਦਿੱਤੀ। ਸੰਦੀਪ ਵਾਰਦਾਤ ਦੇ ਸਮੇਂ ਆਪਣੀ ਕੱਪੜਿਆਂ ਦੀ ਦੁਕਾਨ 'ਤੇ ਬੈਠਾ ਸੀ। ਹਮਲਾਵਰਾਂ ਨੇ ਸੰਦੀਪ 'ਤੇ ਦੋ ਗੋਲੀਆਂ ਚਲਾਈਆਂ। ਇਕ ਗੋਲੀ ਮੋਢੇ 'ਚ ਲੱਗੀ, ਜਦੋਂਕਿ ਇਕ ਗੋਲੀ ਸਿਰ ਦੇ ਕੋਲ ਹੋ ਕੇ ਲੰਘ ਗਈ। ਫਾਇਰਿੰਗ ਤੋਂ ਬਾਅਦ ਸੈਕਟਰ-25 'ਚ ਅਫੜਾ-ਤਫੜੀ ਮਚ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਸੰਦੀਪ ਨੂੰ ਪੀ. ਜੀ. ਆਈ. ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀਆਂ ਦੇ ਤਾਰ ਕੁੱਦ ਕੇ ਟੱਪਣ ਦਾ ਦੋਸ਼ ਲਗਾਇਆ, ਸਪੀਕਰ ਨੂੰ ਦਿੱਤਾ ਮੰਗ ਪੱਤਰ 

ਸੀ. ਸੀ. ਟੀ. ਵੀ. ਫੁਟੇਜ ਵਿਚ ਦਿਸੇ ਹਮਲਾਵਰ
ਫਾਇਰਿੰਗ ਕਰਨ ਵਾਲੇ ਚਾਰ ਨੌਜਵਾਨ ਸ਼ਰਾਬ ਦੇ ਠੇਕੇ ਅਤੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਕੁਝ ਦੇਰ ਬਾਅਦ ਹੀ ਸੈਕਟਰ 25 ਵਿਚ ਦੂਜੀ ਥਾਂ ਵੀ ਫਾਇਰਿੰਗ ਦੀ ਘਟਨਾ ਹੋਈ। ਸੈਕਟਰ 25 ਨਿਵਾਸੀ ਨੀਟੂ ਦੇ ਘਰ ਕੋਲ ਫਾਇਰਿੰਗ ਕਰਨ ਵਾਲੇ ਨੌਜਵਾਨ ਦੋ ਗੱਡੀਆਂ ਅਤੇ ਬੁਲਟ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੁਲਸ ਇਸ ਜਗ੍ਹਾ 'ਤੇ ਵੀ ਕਾਫ਼ੀ ਦੇਰੀ ਨਾਲ ਪਹੁੰਚੀ। ਗੋਲੀ ਚੱਲਣ ਦੀ ਵਾਰਦਾਤ ਮੌਕੇ ਪੁਲਸ ਦੀ ਰੀਜ਼ਰਵ ਫੋਰਸ ਅਤੇ ਕ੍ਰਾਈਮ ਬਰਾਂਚ ਦੀ ਫੋਰਸ ਮੌਕੇ 'ਤੇ ਪਹੁੰਚੀ। ਪੁਲਸ ਨੇ ਸੈਕਟਰ 25 ਨੂੰ ਚਾਰੇ ਪਾਸੇ ਤੋਂ ਘੇਰ ਕੇ ਅੰਦਰ ਨਾਕਾਬੰਦੀ ਕੀਤੀ ਹੈ ਤਾਂਕਿ ਹਮਲਾਵਰ ਨੂੰ ਪੁਲਸ ਫੜ੍ਹ ਸਕੇ।

ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ

ਸੈਕਟਰ-25 ਨਿਵਾਸੀ ਸ਼ਰਾਬ ਠੇਕੇਦਾਰ ਸੰਦੀਪ ਆਪਣੇ ਕੱਪੜੇ ਦੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਚਾਰ ਨੌਜਵਾਨ ਸ਼ਰਾਬ ਦੇ ਠੇਕੇ ਦੇ ਬਾਹਰ ਆ ਕੇ ਖੜ੍ਹੇ ਹੋ ਗਏ। ਅਚਾਨਕ ਤਿੰਨੇ ਨੌਜਵਾਨ ਕੱਪੜੇ ਦੀ ਦੁਕਾਨ ਵਿਚ ਆਏ ਅਤੇ ਉਨ੍ਹਾਂ ਨੇ ਦੁਕਾਨ ਵਿਚ ਬੈਠੇ ਸੰਦੀਪ 'ਤੇ ਫਾਇਰਿੰਗ ਕਰ ਦਿੱਤੀ। ਸੰਦੀਪ ਦੇ ਇਕ ਗੋਲੀ ਸਿਰ ਦੇ ਕੋਲ ਤਾਂ ਦੂਜੀ ਗੋਲੀ ਮੋਢੇ 'ਤੇ ਲੱਗੀ ਹੈ। ਗੋਲੀ ਚਲਦੇ ਹੀ ਹਮਲਾਵਰ ਕਾਲੋਨੀ ਵੱਲ ਭੱਜ ਗਏ, ਉੱਥੇ ਹੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਇਕਠੇ ਹੋਏ ਅਤੇ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਖ਼ਮੀ ਸੰਦੀਪ ਨੂੰ ਪੀ. ਜੀ. ਆਈ. ਵਿਚ ਦਾਖਲ ਕਰਵਾਇਆ, ਉੱਥੇ ਹੀ ਸੈਕਟਰ-11 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਹਮਲਾਵਰਾਂ ਦੀ ਭਾਲ ਕਰਨ ਲੱਗੀ। ਪੁਲਸ ਦੀਆਂ ਟੀਮਾਂ ਅਜੇ ਮੌਕੇ ਦੀ ਜਾਂਚ ਕਰ ਰਹੀਆਂ ਸਨ ਕਿ ਪੁਲਸ ਨੂੰ ਕਲੋਨੀ ਵਿਚ ਟੀਨੂ ਦੇ ਘਰ ਕੋਲ ਗੋਲੀ ਚੱਲਣ ਦੀ ਜਣਕਾਰੀ ਮਿਲੀ। ਪੁਲਸ ਨੂੰ ਉਹ ਦੋ ਗੱਡੀਆਂ ਅਤੇ ਬਾਈਕ ਟੁੱਟੀ ਮਿਲੀ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ, ਪਰ ਚਲਾਉਣ ਵਾਲੇ ਨਹੀਂ ਦੇਖੇ। ਪੁਲਸ ਗੋਲੀ ਚਲਾਉਣ ਵਾਲਿਆਂ ਦੀ ਭਾਲ ਵਿਚ ਸੀ. ਸੀ. ਟੀ.ਵੀ. ਖੰਘਾਲ ਰਹੀ ਹੈ।

ਕੁੱਟਮਾਰ ਤੋਂ ਬਾਅਦ ਹੋਈ ਫਾਇਰਿੰਗ
ਸੈਕਟਰ-25 ਨਿਵਾਸੀ ਸੰਦੀਪ ਕੁਮਾਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਹਨ। ਉਨ੍ਹਾਂ ਦੱਸਿਆ ਕਿ ਕੱਪੜੇ ਦੀ ਦੁਕਾਨ ਵਿਚ ਬੈਠੇ ਸਨ ਕਿ ਅਚਾਨਕ ਚਾਰ ਨੌਜਵਾਨਾਂ ਨੇ ਆ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਕੁਝ ਸਮਝ ਵਿਚ ਆਉਣ ਤੋਂ ਪਹਿਲਾਂ ਦੋ ਨੌਜਵਾਨਾਂ ਨੇ ਤਾਬੜਤੋੜ 4 ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਗੋਲੀਕਾਂਡ ਵਿਚ ਉਹ ਬਾਲ-ਬਾਲ ਬਚ ਗਏ।

ਇਹ ਵੀ ਪੜ੍ਹੋ : ਅਗਲੀਆਂ ਵਿਧਾਨ ਸਭਾ ਚੋਣਾਂ ''ਚ 117 ਸੀਟਾਂ ਦੇ ਗਣਿਤ ''ਚ ਵਧਿਆ ਚੁੱਕ-ਥੱਲ ਦਾ ਦੌਰ


author

Anuradha

Content Editor

Related News