ਨੈਨੀ ਅਤੇ ਓਟੀ ਨਰਸਿੰਗ ਪ੍ਰੋਗਰਾਮ ਅਧੀਨ ਕੈਨੇਡਾ ਜਾਣਾ ਹੋਇਆ ਆਸਾਨ
Sunday, Jul 02, 2017 - 07:31 AM (IST)

ਪਟਿਆਲਾ (ਜੋਸਨ) - ਬਾਬਾ ਦੀਪ ਸਿੰਘ ਇੰਡੋ-ਅਮਰੀਕਨ ਇੰਸਟੀਚਿਊਟ ਆਫ ਮੇਡੀਕੋ-ਟੈਕਨੀਕਲਜ਼ ਝਿੱਲ ਪਟਿਆਲਾ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਰੋੜਾ ਨੇ ਅੱਜ ਇਥੇ ਸੈਮੀਨਾਰ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਸਰਕਾਰ ਦੀ ਇੰਮੀਗ੍ਰੇਸ਼ਨ ਨਾਲ ਸਬੰਧਿਤ ਵੈੱਬਸਾਈਟ ਅਨੁਸਾਰ 8-10 ਸਾਲ ਪਹਿਲਾਂ ਸ਼ੁਰੂ ਕੀਤੇ ਮਸ਼ਹੂਰ ਨੈਨੀ ਪ੍ਰੋਗਰਾਮ ਦੇ ਕਾਨੂੰਨਾਂ ਵਿਚ ਵੀ ਭਾਰੀ ਬਦਲਾਅ ਕੀਤਾ ਗਿਆ ਹੈ। ਨੈਨੀ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਇਕ ਬੱਚੇ ਦੀ ਦੇਖ-ਭਾਲ ਕਰਨ ਵਾਲੇ, ਦੂਸਰੇ ਬਜ਼ੁਰਗਾਂ ਅਤੇ ਬੀਮਾਰਾਂ ਦੀ ਦੇਖ-ਭਾਲ ਕਰਨ ਵਾਲੇ ਹੋਣਗੇ। ਇਸ ਤਰ੍ਹਾਂ ਹੁਣ ਨੈਨੀ ਅਤੇ ਓਟੀ ਨਰਸਿੰਗ ਪ੍ਰੋਗਰਾਮ ਅਧੀਨ ਕੈਨੇਡਾ ਜਾਣਾ ਆਸਾਨ ਹੋ ਗਿਆ ਹੈ। ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਹੁਣ 12ਵੀਂ ਪਾਸ ਮੁੰਡੇ-ਕੁੜੀਆਂ ਜਿਨ੍ਹਾਂ ਨੇ 6 ਮਹੀਨੇ ਦਾ ਨੈਨੀ ਕੋਰਸ ਕੀਤਾ ਹੋਵੇਗਾ, ਉਹ ਕੇਵਲ ਬੱਚਿਆਂ ਦੀ ਦੇਖ-ਭਾਲ ਵਾਲੀ ਕੈਟਾਗਰੀ ਵਾਸਤੇ ਨੈਨੀ ਦੀ ਨੌਕਰੀ ਕਰਨ ਜਾ ਸਕਣਗੇ। ਸੰਸਥਾ ਵੱਲੋਂ ਜੋ ਵਿਦਿਆਰਥੀਆਂ ਨੇ ਪਹਿਲਾਂ ਓਟੀ ਨਰਸਿੰਗ ਕੀਤੀ ਹੋਵੇਗੀ, ਨੂੰ ਪਹਿਲ ਦਿੱਤੀ ਜਾਵੇਗੀ ਅਤੇ ਉਨ੍ਹਾਂ ਵਾਸਤੇ ਨੈਨੀ ਕੋਰਸ ਦੇ ਨਾਲ ਦੋ ਸਰਟੀਫਿਕੇਟ ਓਲਡ ਏਜਡ ਕੇਅਰ ਅਤੇ ਡਿਸਏਬਲਡ ਕੇਅਰ ਮੁਫਤ ਦਿੱਤਾ ਜਾਵੇਗਾ। ਜਗ-ਬਾਣੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ 25 ਜੂਨ ਤੱਕ ਨੈਨੀ ਕੋਰਸ ਵਿਚ 20 ਫੀਸਦੀ ਫੀਸਾਂ ਵਿਚ ਛੂਟ ਦੇਣ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ ਲੜਕੀਆਂ ਲਈ ਕੈਨੇਡਾ ਵਾਂਗ ਸਾਈਪਰਸ ਵੀ ਨੈਨੀ ਭਾਰਤ ਤੋਂ ਭਾਰੀ ਮਾਤਰਾ ਵਿਚ ਮੰਗਵਾ ਰਿਹਾ ਹੈ।
ਨੈਨੀ ਕੋਰਸ ਕਰਨ ਵਾਲਿਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਚੰਗੀ ਤਰ੍ਹਾਂ ਮੁਹਾਰਤ ਹੋਣੀ ਚਾਹੀਦੀ ਹੈ। ਉਨ੍ਹਾਂ ਲਈ ਆਈਲੈਟਸ ਕਰਨਾ ਜ਼ਰੂਰੀ ਨਹੀਂ ਹੈ। ਨੈਨੀ ਵੀਜ਼ਾ ਲੱਗਣ ਵੇਲੇ ਅੰਬੈਸੀ ਵਿਚ ਇੰਟਰਵਿਊ ਜ਼ਰੂਰ ਹੋਵੇਗੀ ਅਤੇ ਬਿਨੈਕਾਰ ਨੂੰ ਵੀਜ਼ਾ ਅਫਸਰ ਨੂੰ ਸਾਬਿਤ ਕਰਨਾ ਹੋਵੇਗਾ ਕਿ ਉਸ ਨੇ ਨੈਨੀ ਦੀ ਸਿਖਲਾਈ ਪੜ੍ਹੇ-ਲਿਖੇ ਨੈਨੀ ਦੇ ਮੈਂਬਰ ਅਧੀਨ ਕੋਰਸ ਕੀਤਾ ਹੈ ਅਤੇ ਨੈਨੀ ਦੀ ਸਿਖਲਾਈ ਚੰਗੀ ਰਸੂਖ ਵਾਲੀ ਸੰਸਥਾ ਤੋਂ ਕੀਤੀ ਹੋਈ ਹੈ ਅਤੇ ਉਹ ਸੰਸਥਾ ਵੱਲੋਂ ਜਾਰੀ ਸਰਟੀਫਿਕੇਟ ਭਾਰਤ ਸਰਕਾਰ ਮਨਿਸਟਰੀ ਆਫ ਲੇਬਰ ਤੇ ਡੀ.ਜੀ.ਈ.ਟੀ. ਦੇ ਸਰਕੂਲਰ ਅਨੁਸਾਰ ਰੋਜ਼ਗਾਰ ਐਕਸਚੇਂਜ ਵਿਚ ਨਾਮ ਦਰਜ ਹੋ ਸਕੇ। ਉਨ੍ਹਾਂ ਕਿਹਾ ਕਿ ਵੀਜ਼ਾ ਅਫਸਰ ਐਪਰੇਂਟਸ਼ਿਪ ਵਿਦੇਸ਼ ਮੰਤਰਾਲਾ ਤੋਂ ਸਰਟੀਫਾਈਡ ਕਰਾਉਣ ਤੋਂ ਬਾਅਦ ਘੱਟ ਸ਼ੱਕ ਕਰਦੇ ਹਨ, ਕਿਉਂਕਿ ਪੂਰੇ ਪੰਜਾਬ ਵਿਚ ਇਹ ਸਰਟੀਫਿਕੇਸ਼ਨ ਸਿਰਫ ਬਾਬਾ ਦੀਪ ਸਿੰਘ ਇੰਸਟੀਚਿਊਟ ਹੀ ਉਪਲੱਬਧ ਕਰਾਉਂਦਾ ਹੈ।