ਹੁਣ ਪਾਕਿ ਦਾ ਪੰਜਾਬ ਪੁਲਸ ’ਚ ‘ਹਨੀ ਟ੍ਰੈਪ’, ਪਾਕਿਸਤਾਨੀ ਸੁੰਦਰੀਆਂ ਦੀ ਸੂਚੀ ਵੀ ਹੋਈ ਜਾਰੀ

Sunday, Aug 13, 2023 - 04:40 PM (IST)

ਹੁਣ ਪਾਕਿ ਦਾ ਪੰਜਾਬ ਪੁਲਸ ’ਚ ‘ਹਨੀ ਟ੍ਰੈਪ’, ਪਾਕਿਸਤਾਨੀ ਸੁੰਦਰੀਆਂ ਦੀ ਸੂਚੀ ਵੀ ਹੋਈ ਜਾਰੀ

ਜਲੰਧਰ (ਨਰਿੰਦਰ ਮੋਹਨ) - ਰੱਖਿਆ ਖੋਜ ਵਿਗਿਆਨੀਆਂ, ਫੌਜੀ ਅਧਿਕਾਰੀਆਂ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਦੀਆਂ ਗੁਪਤ ਫਾਈਲਾਂ ਨੂੰ ਸੰਨ੍ਹ ਲਾਉਣ ਤੋਂ ਬਾਅਦ ਪਾਕਿਸਤਾਨ ਦੇ ਖੁਫੀਆ ਤੰਤਰ ਨੇ ਹੁਣ ਭਾਰਤ ਦੇ ਸਰਹੱਦੀ ਸੂਬੇ ਪੰਜਾਬ ਦੀ ਪੁਲਸ ਨੂੰ ‘ਹਨੀ-ਟ੍ਰੈਪ’ ਕਰਨ ਦੀ ਯੋਜਨਾ ਬਣਾਈ ਹੈ। ਇਸ ਖਦਸ਼ੇ ਕਾਰਨ ਪੰਜਾਬ ਪੁਲਸ ਨੇ ਆਪਣੇ ਮੁਲਾਜ਼ਮਾਂ ਨੂੰ ਚੌਕਸ ਕਰ ਦਿੱਤਾ ਹੈ। ਸਪੈਸ਼ਲ ਡੀ. ਜੀ. ਪੀ. (ਅੰਦਰੂਨੀ ਸੁਰੱਖਿਆ) ਨੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਸੋਸ਼ਲ ਮੀਡੀਆ ’ਤੇ ਪੂਜਾ, ਨੇਹਾ, ਪ੍ਰਿਆ, ਦੀਪਾ ਆਦਿ ਦੇ ਨਾਂ ਨਾਲ ਬਣਾਏ ਗਏ 14 ਅਕਾਉਂਟ ਅਤੇ ਗੱਲ ਕਰਨ ਵਾਲੀਆਂ ਅਣਜਾਣ ਸੁੰਦਰੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪੁਲਸ ਵੱਲੋਂ ਸ਼ੱਕ ਪ੍ਰਗਟਾਇਆ ਗਿਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਸੰਚਾਲਿਤ ਅਜਿਹੇ ਸੋਸ਼ਲ ਮੀਡੀਆ ਅਕਾਊਂਟਾਂ ਰਾਹੀਂ ਇਨਫੈਕਟਿਡ ਫਾਈਲਾਂ ਭੇਜ ਕੇ ਡਾਟਾ ਹੈਕਿੰਗ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ

ਪੁਲਸ ਮੁਲਾਜ਼ਮਾਂ ਨੂੰ ਉਪਰੋਕਤ ਔਰਤਾਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਵਾਂ ਤੋਂ ‘ਫਰੈਂਡ ਰਿਕੁਐਸਟ’ ਪ੍ਰਵਾਨ ਨਾ ਕਰਨ ਨੂੰ ਕਿਹਾ ਗਿਆ ਹੈ। ਪਿਛਲੇ ਕੁਝ ਸਾਲਾਂ ’ਚ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਆਪਣਾ ਡਿਜੀਟਲ ਜਾਲ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਨੇ ‘ਹਨੀ-ਟ੍ਰੈਪ’ ਲਈ ਕੁਝ ਵਿਸ਼ੇਸ਼ ਯੂਨਿਟ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਹਿੰਦੂ ਅਤੇ ਸਿੱਖ ਰੀਤੀ-ਰਿਵਾਜ਼ਾਂ ਦੀਆਂ ਕੁੜੀਆਂ ਨੂੰ ਭਰਤੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਪਾਕਿਸਤਾਨੀ ਏਜੰਸੀ ਦੇ ਕਾਰਕੁੰਨ ਵਾਇਸ ਓਵਰ ਇੰਟਰਨੈੱਟ ਪ੍ਰੋਟੋਕੋਲ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰ ਕੇ ਗੱਲ ਕਰਦੇ ਹਨ ਤਾਂ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੱਥੋਂ ਬੋਲ ਰਹੇ ਹਨ। ਇੱਥੋਂ ਸ਼ੁਰੂ ਹੁੰਦੀ ਹੈ ਹਨੀ ਟ੍ਰੈਪ ਦੀ ਖੇਡ। ਇਸੇ ਤਰ੍ਹਾਂ ਦੀ ਜਾਣਕਾਰੀ ਪਿਛਲੇ ਸਾਲ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਜਸਵਿੰਦਰ ਸਿੰਘ ਤੋਂ ਮਿਲੀ ਸੀ, ਜੋ ਨਾ ਸਿਰਫ਼ ਬਠਿੰਡਾ (ਅਸਲ ਵਿਚ ਪਾਕਿਸਤਾਨ ਤੋਂ) ਦੀ ਇਕ ਲੜਕੀ ਨੂੰ ਹਨੀ ਟ੍ਰੈਪ ਕਰ ਰਿਹਾ ਸੀ, ਸਗੋਂ ਉਸ ਨੂੰ ਵਟਸਐਪ ਗਰੁੱਪਾਂ ਵਿਚ ਵੀ ਸ਼ਾਮਲ ਕਰਵਾ ਰਿਹਾ ਸੀ।

ਇਹ ਵੀ ਪੜ੍ਹੋ :   UPI ਨਾਲ ਜੁੜੇ ਨਿਯਮ ਬਦਲੇ, ਲੈਣ-ਦੇਣ ਦੀ ਸੀਮਾ ਵਧੀ, ਜਲਦ ਮਿਲੇਗੀ ਆਫਲਾਈਨ ਪੇਮੈਂਟ ਦੀ ਸਹੂਲਤ

ਪੁਲਸ ਨੇ ਉਸ ਨੂੰ ਪਾਕਿਸਤਾਨ ਤੋਂ ਭੇਜੀ ਗਈ ਰਕਮ ਤੋਂ ਭੇਦ ਬਾਰੇ ਮਿਲਿਅਾ। ਸਤੰਬਰ 2021 ਵਿਚ ਵੀ ਬਠਿੰਡਾ ਤੋਂ ‘ਹਨੀ ਟ੍ਰੈਪ’ ਵਿਚ ਫਸੇ ਐੱਮ. ਈ. ਐੱਸ. ਦੇ ਇਕ ਮੁਲਾਜ਼ਮ ਨੂੰ ਪੁਲਸ ਨੇ ਫੜ ਲਿਆ ਸੀ। ਹੁਣੇ ਹੀ 11 ਜੁਲਾਈ ਨੂੰ ਪਾਕਿਸਤਾਨੀ ਅਭਿਨੇਤਰੀ ਦੇ ‘ਹਨੀ ਟ੍ਰੈਪ’ ’ਚ ਫਸੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਗ੍ਰਹਿ ਮੰਤਰਾਲੇ ’ਚ ਤਾਇਨਾਤ ਨਵੀਨ ਪਾਲ ਨਾਂ ਦੇ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਏਜੰਸੀ ਨੇ ਹੁਣ ਮੁੜ ਪੰਜਾਬ ਵਿਚ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਨੂੰ ਇਸ ਨਵੇਂ ਖਤਰੇ ਬਾਰੇ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

ਪੰਜਾਬ ਪੁਲਸ ਵਲੋਂ ਸੂਬੇ ਭਰ ਦੇ ਸਮੂਹ ਜ਼ਿਲਾ ਪੁਲਸ ਨੂੰ ਭੇਜੇ ਗਏ ਨਿਰਦੇਸ਼ ਪੱਤਰ ਵਿਚ ਉਨ੍ਹਾਂ ਪਾਕਿਸਤਾਨੀ ਸੁੰਦਰੀਆਂ ਦੇ ਨਾਂ, ਮੋਬਾਈਲ ਨੰਬਰ ਅਤੇ ਫੇਸਬੁੱਕ ਆਈਡੀ ਵੀ ਦਿੱਤੀ ਗਈ ਹੈ। ਹਨੀ ਟ੍ਰੈਪ ਵਿਚ ਫਸਣ ਵਾਲੀਆਂ ਕੁਝ ਸੁੰਦਰੀਆਂ ਵਿਚ ਆਨਿਯਾ ਰਾਜਪੂਤ, ਅਲੀਨਾ ਗੁਪਤਾ, ਆਨਿਯਾ, ਦੀਪਾ ਕੁਮਾਰੀ, ਇਸ਼ਾਨਿਕਾ ਅਹੀਰ, ਮਨਪ੍ਰੀਤ ਪ੍ਰੀਤੀ, ਨੇਹਾ ਸ਼ਰਮਾ, ਪਰੀਸ਼ਾ ਅਗਰਵਾਲ, ਪ੍ਰਿਆ ਸ਼ਰਮਾ, ਸ਼ਵੇਤਾ ਕਪੂਰ, ਸੰਗੀਤਾ ਦਾਸ, ਤਰੀਕਾ ਰਾਜ, ਪਰੀਸ਼ਾ ਉਰਫ ਹਰਲੀਨ ਗਿੱਲ ਅਤੇ ਪੂਜਾ ਅਤਰ ਸਿੰਘ ਦਾ ਨਾਂ ਸ਼ਾਮਲ ਹੈ। ਜਾਣਕਾਰੀ ਮੁਤਾਬਕ, ਇਹ ਲੜਕੀਆਂ ਸਾਹਮਣੇ ਵਾਲੇ ਵਿਅਕਤੀ ਦੀ ਦਿਲਚਸਪੀ ਦਾ ਪਤਾ ਲਗਾ ਲੈਂਦੀਆਂ ਹਨ ਅਤੇ ਜਦੋਂ ਉਹ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ ਜਾਂ ਲੜਕੀ ਉਨ੍ਹਾਂ ਦਾ ਭਰੋਸਾ ਜਿੱਤਣ ’ਚ ਸਫਲ ਹੋ ਜਾਂਦੀ ਹੈ ਤਾਂ ਅਸ਼ਲੀਲ ਗੱਲਾਂ ਦਾ ਖੇਡ ਸ਼ੁਰੂ ਹੋ ਜਾਂਦਾ ਹੈ। ਪਰ ਟ੍ਰੈਪ ਵਿਚ ਫਸੇ ਵਿਅਕਤੀ ਨੂੰ ਇਹ ਨਹੀਂ ਪਤਾ ਲਗਦਾ ਕਿ ਉਸਦੀ ਚੈਟ ਅਤੇ ਸਕ੍ਰੀਨ ਰਿਕਾਰਡ ਹੋ ਰਹੀ ਹੈ ਅਤੇ ਵੀਡੀਓ ਕਾਲ ਵੀ ਰਿਕਾਰਡ ਹੁੰਦੀ ਹੈ। ਬਾਅਦ ਵਿਚ ਬਲੈਕਮੈਲਿੰਗ ਲਈ ਉਨ੍ਹਾਂ ਸਬੂਤਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਪੰਜਾਬ ਪੁਲਸ ਵਲੋਂ ਸੂਬੇ ਭਰ ਵਿਚ ਭੇਜੇ ਗਏ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਆਪਣੇ ਅਧੀਨ ਤਾਇਨਾਤ ਸਾਰੇ ਪੁਲਸ ਮੁਲਾਜ਼ਮਾਂ ਨੂੰ ਜਾਣੂ ਕਰਵਾਉਣ ਕਿ ਉਹ ਉਪਰੋਕਤ ਨਾਂ ਵਾਲੇ ਅਣਪਛਾਤੇ ਲਿੰਕ ਨਾ ਖੋਲ੍ਹਣ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਸੂਚਨਾ ਸ਼ੇਅਰ ਕਰਨ। ਇਸ ਤੋਂ ਇਲਾਵਾ ਮੁਲਾਜ਼ਮ ਇੰਟਰਨੈੱਟ ਸੋਸ਼ਲ ਮੀਡੀਆ ਐਪ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਵ੍ਹਾਟਸਐਪ, ਮੈਸੇੇਂਸਰ ’ਤੇ ਕੀਤੇ ਅਣਪਛਾਤੇ ਵਿਅਕਤੀ ਦੀ ਫਰੈਂਡ ਰਿਕੁਅੈਸਟ ਪ੍ਰਵਾਨ ਨਾ ਕਰਨ ਅਤੇ ਨਾ ਹੀ ਅਣਪਛਾਤੇ ਨੰਬਰਾਂ ਤੋਂ ਆਉਣ ਵਾਲੇ ਵੀਡੀਓ ਕਾਲ ਨੂੰ ਸਵੀਕਾਰ ਕਰਨ। ਪੱਤਰ ਵਿਚ ਇਸਨੂੰ ਅਤੀ-ਜ਼ਰੂਰੀ ਦੱਸਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News