ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖ਼ਤਮ ਹੋਵੇਗੀ ਪਟਵਾਰੀਆਂ ਦੀ 'ਫਰਲੋ', ਪ੍ਰਾਈਵੇਟ ਕਾਮਿਆਂ ਤੋਂ ਛੁੱਟੇਗਾ ਪਿੱਛਾ
Monday, Sep 04, 2023 - 03:58 PM (IST)

ਲੁਧਿਆਣਾ (ਪੰਕਜ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚ ਤਾਇਨਾਤ ਪਟਵਾਰੀਆਂ ਦੀ ਹਾਜ਼ਰੀ ਹੋਰਨਾਂ ਸਰਕਾਰੀ ਮੁਲਾਜ਼ਮਾਂ ਵਾਂਗ ਬਾਇਓਮੈਟ੍ਰਿਕ ਰਾਹੀਂ ਲਗਵਾਉਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਹੁਣ ਦਫ਼ਤਰਾਂ ’ਚ ਆਉਣ ਵਾਲੇ ਪਟਵਾਰੀਆਂ ਦੀ ਫਰਲੋ ’ਤੇ ਵੀ ਪਾਬੰਦੀ ਰਹੇਗੀ ਤੇ ‘ਇਕ ਪਟਵਾਰੀ, ਇਕ ਸਰਕਲ’ ਨਾਲ ਸੰਬੰਧਤ ਯੂਨੀਅਨ ਦੇ ਫੈਸਲੇ ਤੋਂ ਬਾਅਦ ਪ੍ਰਾਈਵੇਟ ਕਾਮਿਆਂ ਤੋਂ ਵੀ ਲੋਕਾਂ ਦਾ ਪਿੱਛਾ ਛੁੱਟੇਗਾ।
ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ
ਹੁਣ ਤੱਕ ਜ਼ਿਲ੍ਹੇ ’ਚ ਪਟਵਾਰੀਆਂ ਦੀਆਂ ਪੱਕੀਆਂ ਅਸਾਮੀਆਂ ਦੇ ਮੁਕਾਬਲੇ ਮੈਨਪਾਵਰ ਦੀ ਭਾਰੀ ਘਾਟ ਕਾਰਨ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਸਰਕਲਾਂ ਦਾ ਕੰਮ ਚਲਾਉਣ ਲਈ ਦੋ-ਤਿੰਨ ਸਰਕਲਾਂ ਦਾ ਕੰਮ ਇਕ ਪਟਵਾਰੀ ਨੂੰ ਦੇ ਰਹੇ ਸਨ, ਜਿਸ ਕਾਰਨ ਪਟਵਾਰੀਆਂ ਨੂੰ ਦਫ਼ਤਰਾਂ ’ਚ ਪ੍ਰਾਈਵੇਟ ਕਾਮੇ ਲਾਉਣੇ ਪੈਂਦੇ ਸਨ। ਇਸ ਨੂੰ ਰੱਖਣ ਦਾ ਬਹਾਨਾ ਵੀ ਲਾਇਆ ਜਾਂਦਾ ਸੀ ਅਤੇ ਕੁਝ ਦਫ਼ਤਰਾਂ ’ਚ ਤਾਂ ਪਟਵਾਰੀ ਆਪ ਹੀ ਪਬਲਿਕ ਡੀਲਿੰਗ ਦਾ ਕੰਮ ਘੱਟ ਕਰਦੇ ਸਨ ਤੇ ਪ੍ਰਾਈਵੇਟ ਕਾਮੇ ਜ਼ਿਆਦਾ ਪਬਲਿਕ ਡੀਲਿੰਗ ਦਾ ਕੰਮ ਕਰਦੇ ਸਨ, ਜਿਸ ਨੂੰ ਹੁਣ ਪਟਵਾਰੀਆਂ ਨੇ ਆਪ ਹੀ ਲਾਗੂ ਕਰ ਦਿੱਤਾ ਹੈ। 'ਇਕ ਪਟਵਾਰੀ ਇਕ ਸਰਕਲ' ਦਾ ਨਿਯਮ ਹੈ, ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਨਾ ਸਿਰਫ਼ ਦਫਤਰੀ ਸਮੇਂ ਦੌਰਾਨ ਆਪਣੇ ਸਰਕਲ ’ਚ ਹਾਜ਼ਰ ਹੋਣਾ ਪਵੇਗਾ ਅਤੇ ਪ੍ਰਾਈਵੇਟ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਦਾ ਉਨ੍ਹਾਂ ਦਾ ਬਹਾਨਾ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ
ਬਾਇਓਮੈਟ੍ਰਿਕ ਹਾਜ਼ਰੀ ਸਬੰਧੀ ਹੁਕਮ ਜਾਰੀ ਕਰਦਿਆਂ ਸਰਕਾਰ ਵੱਲੋਂ ਪਟਵਾਰੀਆਂ ਨੂੰ ਵੀ ਆਪਣੀ ਮਰਜ਼ੀ ਅਨੁਸਾਰ ਦਫ਼ਤਰਾਂ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਸਗੋਂ ਸਮੇਂ ਸਿਰ ਦਫ਼ਤਰ ਆਉਣਾ ਪਵੇਗਾ ਤੇ ਪੂਰਾ ਸਮਾਂ ਦਫ਼ਤਰ ’ਚ ਹਾਜ਼ਰ ਰਹਿਣਾ ਪਵੇਗਾ। ਜਿਸ ਤਰ੍ਹਾਂ ਪੰਜਾਬ ਸਰਕਾਰ ਮਾਲ ਵਿਭਾਗ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਫ਼ੈਸਲੇ ਲੈ ਰਹੀ ਹੈ, ਉਸ ਨਾਲ ਸ਼ੁਰੂਆਤੀ ਦਿਨਾਂ ’ਚ ਬੇਸ਼ੱਕ ਮੁਸ਼ਕਲਾਂ ਪੈਦਾ ਹੋਣਗੀਆਂ ਪਰ ਹੌਲੀ-ਹੌਲੀ ਜਦੋਂ ਸਰਕਾਰ ਸਾਰੀਆਂ ਖਾਲੀ ਅਸਾਮੀਆਂ ’ਤੇ ਰੈਗੂਲਰ ਤੇ ਠੇਕਾ ਆਧਾਰਿਤ ਪਟਵਾਰੀਆਂ ਦੀ ਨਿਯੁਕਤੀ ਕਰੇਗੀ, ਫਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੀ ਨਹੀਂ ਹੋਵੇਗਾ, ਸਗੋਂ ਸੂਬੇ ਦੇ ਜ਼ਿਆਦਾਤਰ ਪਟਵਾਰਖਾਨੇ ਪ੍ਰਾਈਵੇਟ ਏਜੰਟਾਂ ਤੋਂ ਮੁਕਤ ਹੋ ਜਾਣਗੇ, ਜਿਸ ਨਾਲ ਨਿਸ਼ਚਿਤ ਤੌਰ ’ਤੇ ਭ੍ਰਿਸ਼ਟਾਚਾਰ ’ਤੇ ਲਗਾਮ ਲੱਗੇਗੀ।
ਇਹ ਵੀ ਪੜ੍ਹੋ- ਗੜ੍ਹਸ਼ੰਕਰ ਵਿਖੇ ਨਿੱਕੀ ਜਿਹੀ ਗੱਲ ਪਿੱਛੇ ਨੂੰਹ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸਹੁਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8