ਹੁਣ ਬੀ. ਡੀ. ਐੱਸ. ਸਟੂਡੈਂਟਸ ਕਰ ਸਕਣਗੇ ਐੱਮ. ਬੀ. ਬੀ. ਐੱਸ.

Tuesday, Jul 24, 2018 - 05:24 AM (IST)

ਹੁਣ ਬੀ. ਡੀ. ਐੱਸ. ਸਟੂਡੈਂਟਸ ਕਰ ਸਕਣਗੇ ਐੱਮ. ਬੀ. ਬੀ. ਐੱਸ.

ਜਲੰਧਰ, (ਸੁਮਿਤ ਦੁੱਗਲ)- ਦੇਸ਼ ਵਿਚ ਡਾਕਟਰਾਂ ਦੀ ਭਾਰੀ ਕਮੀ ਕਾਰਨ ਡੈਂਟਲ ਕਾਊਂਸਲ  ਆਫ ਇੰਡੀਆ (ਬੀ. ਸੀ. ਆਈ.) ਵਲੋਂ ਮੈਡੀਕਲ ਕਾਊਂਸਲ ਆਫ ਇੰਡੀਆ (ਐੱਮ. ਸੀ. ਆਈ.) ਨੂੰ ਇਕ  ਨਵੀਂ ਤਜਵੀਜ਼ ਭੇਜੀ ਗਈ ਹੈ। ਇਸ ਤਜਵੀਜ਼ ਵਿਚ ਡੀ. ਸੀ. ਆਈ. ਨੇ ਕਿਹਾ ਹੈ ਕਿ ਦੇਸ਼ ਵਿਚ ਮੌਜੂਦਾ ਬੈਚੁਲਰ ਆਫ ਡੈਂਟਲ ਸਰਜਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ  ਐੱਮ. ਬੀ.  ਬੀ. ਐੱਸ. ਦਾ 3 ਸਾਲ ਦਾ ਬ੍ਰਿਜ ਕੋਰਸ ਕਰਵਾਇਆ ਜਾਵੇ, ਜਿਸ ਨਾਲ ਦੇਸ਼ ਵਿਚ ਐੱਮ. ਬੀ. ਬੀ.  ਐੱਸ. ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਭਾਵੇਂ ਅਜੇ ਇਸ ਤਜਵੀਜ਼ ਨੂੰ  ਐੱਮ. ਸੀ. ਆਈ. ਤੋਂ ਮਨਜ਼ੂਰੀ ਦੀ ਉਡੀਕ ਹੈ ਪਰ ਜੇਕਰ ਇਸ ਤਜਵੀਜ਼ ਨੂੰ ਮਨਜ਼ੂਰ ਕਰ ਲਿਆ  ਜਾਂਦਾ ਹੈ ਤਾਂ ਹਜ਼ਾਰਾਂ ਡੀ. ਡੀ. ਐੱਸ. ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. ਡਾਕਟਰ  ਬਣਨ ਦਾ ਮੌਕਾ ਮਿਲ ਸਕਦਾ ਹੈ।
 ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ  ਅਧਿਕਾਰਕ ਸੂਤਰਾਂ ਵਲੋਂ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ  ਕਿ ਅਜਿਹੀ ਤਜਵੀਜ਼ ਆਈ ਹੈ, ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਜੇ ਤਕ ਇਹ ਤਜਵੀਜ਼ ਬੀ. ਸੀ.  ਆਈ. ਅਤੇ ਐੱਮ. ਸੀ. ਆਈ. ਦੀ ਆਪਸ ਦੀ ਗੱਲ ਹੈ। ਉਥੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਖਾਸ  ਤਜਵੀਜ਼ ਵਿਚ ਐੱਮ. ਸੀ. ਆਈ. ਕਾਫੀ ਦਿਲਚਸਪੀ ਦਿਖਾ ਰਹੀ ਹੈ।
ਦੂਜੇ ਪਾਸੇ ਦੇਖਿਆ  ਜਾਵੇ ਤਾਂ ਡਾਕਟਰਾਂ ਦੀ ਕਮੀ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲਾ ਨੇ ਤਜਵੀਜ਼ ਨੈਸ਼ਨਲ  ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਕਾਨੂੰਨ ਵਿਚ ਵੀ ਆਯੁਸ਼ ਦੇ ਡਾਕਟਰਾਂ ਲਈ ਇਕ ਬ੍ਰਿਜ  ਕੋਰਸ ਦਾ ਪ੍ਰਸਤਾਵ ਰੱਖਿਆ ਸੀ। ਜੇਕਰ ਇੰਡੀਆ ਵਿਚ ਡਾਕਟਰਾਂ ਦੀ ਗਿਣਤੀ ਦੀ ਗੱਲ ਕਰੀਏ  ਤਾਂ ਇਕ ਰਿਪੋਰਟ ਅਨੁਸਾਰ 11000 ਮਰੀਜ਼ਾਂ ਪਿੱਛੇ ਇਕ ਡਾਕਟਰ ਮੌਜੂਦ ਹੈ, ਜਦੋਂਕਿ 55000  ਮਰੀਜ਼ਾਂ ਪਿੱਛੇ ਇਕ ਹਸਪਤਾਲ ਹੈ। ਇਸ ਹਿਸਾਬ ਨਾਲ ਮੌਜੂਦਾ ਸਮੇਂ ਵਿਚ ਭਾਰਤ ’ਚ  ਘੱਟੋ-ਘੱਟ 5 ਲੱਖ ਡਾਕਟਰਾਂ ਦੀ ਕਮੀ ਹੈ। ਹੁਣ ਜਿਸ ਤਰ੍ਹਾਂ ਡਾਕਟਰਾਂ ਦੀ ਪੜ੍ਹਾਈ  ਮਹਿੰਗੀ ਹੁੰੰਦੀ ਜਾ ਰਹੀ ਹੈ ਉਸ ਨਾਲ ਦੇਸ਼ ਵਿਚ ਕਾਬਲ ਡਾਕਟਰਾਂ ਦੀ ਹੋਰ ਵੀ ਕਮੀ ਹੋ  ਜਾਵੇਗੀ।
ਡੀ. ਸੀ. ਆਈ. ਦੀ ਇਸ ਤਜਵੀਜ਼ ’ਤੇ ਆਪਣੀ ਰਾਏ ਪੇਸ਼ ਕਰਦਿਆਂ ਕੈਮਿਸਟਰੀ ਗੁਰੂ  ਦੇ ਪ੍ਰੋ. ਐੱਮ. ਪੀ. ਸਿੰਘ ਨੇ ਕਿਹਾ ਕਿ ਐੱਮ. ਸੀ. ਆਈ. ਨੂੰ ਡੀ. ਸੀ. ਆਈ. ਦੀ ਤਜਵੀਜ਼  ਮੰਨ ਲੈਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਚ ਡਾਕਟਰਾਂ ਦੀ ਗਿਣਤੀ ਵਧ ਸਕੇ। ਇਸ ਨਾਲ  ਮਹਿੰਗੀਆਂ ਹੁੰਦੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਵਿਚ ਵੀ ਫਰਕ ਪਵੇਗਾ। 
 


Related News