ਪੰਜਾਬ ''ਚ 3582 ਅਧਿਆਪਕਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

Tuesday, Sep 19, 2017 - 10:57 AM (IST)

ਪੰਜਾਬ ''ਚ 3582 ਅਧਿਆਪਕਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

ਮੋਗਾ (ਬੀ. ਐੱਨ. 485/9 )-ਮੋਗਾ ਸ਼ਹਿਰ ਦੀ ਮੰਨੀ-ਪ੍ਰਮੰਨੀ ਸੰਸਥਾ ਜਿਥੇ ਹਰ ਪ੍ਰਕਾਰ ਦੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਸਬੰਧੀ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ, ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਅਰੋੜਾ ਅਤੇ ਸੰਜੇ ਅਰੋੜਾ ਨਾਲ ਹੋਈ ਮੁਲਾਕਾਤ 'ਚ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ 3582 ਨਵੇਂ ਅਹੁਦੇ ਭਰਨ ਅਤੇ ਸਰਕਾਰੀ ਬੈਂਕਾਂ 'ਚ 7875 ਕਲਰਕ ਦੀ ਭਰਤੀ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਅਹੁਦਿਆਂ 'ਚ ਮੈਥ, ਸਾਇੰਸ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਸ਼ਾਮਲ ਹਨ, ਜਿਨ੍ਹਾਂ ਲਈ ਬੀ. ਐੱਡ. ਦੇ ਨਾਲ-ਨਾਲ ਪੰਜਾਬ ਟੀ. ਈ. ਟੀ. ਪ੍ਰੀਖਿਆ ਪਾਸ ਹੋਣਾ ਜ਼ਰੂਰੀ ਕੀਤਾ ਗਿਆ ਹੈ। 
ਬੈਂਕਾਂ 'ਚ ਕਲਰਕਾਂ ਦੀ ਭਰਤੀ ਸਬੰਧੀ ਉਨ੍ਹਾਂ ਦੱਸਿਆ ਕਿ ਕੋਈ ਵੀ ਡਿਗਰੀ ਪਾਸ ਵਿਅਕਤੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦਾ ਹੈ ਅਤੇ ਇਨ੍ਹਾਂ ਕਲਰਕਾਂ ਦੇ ਫਾਰਮ ਭਰਨ ਦੀ ਆਖਰੀ ਮਿਤੀ 3 ਅਕਤੂਰ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 350 ਕਲਰਕਾਂ ਦੇ ਅਹੁਦਿਆਂ ਸਬੰਧੀ ਫਾਰਮ ਵੀ ਸੰਸਥਾ ਵਿਖੇ ਭਰੇ ਜਾ ਰਹੇ ਹਨ। ਵਿਦਿਆਰਥੀ ਇਨ੍ਹਾਂ ਸਾਰੇ ਹੀ ਅਹੁਦਿਆਂ ਸਬੰਧੀ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਤਿਆਰੀ ਜਾ ਹੋਰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਸਟੱਡੀ ਮੈਟੀਰੀਅਲ ਲਈ ਐਕੋਨ ਅਕੈਡਮੀ ਮੋਗਾ ਨਾਲ ਸੰਪਰਕ ਕਰ ਸਕਦਾ ਹੈ।


Related News