ਨੋਟਬੰਦੀ ਦੇ ਇਕ ਸਾਲ ਪੂਰਾ ਹੋਣ 'ਤੇ ਕਾਂਗਰਸੀਆਂ ਨੇ ਕੱਢਿਆ ਰੋਸ ਮਾਰਚ (ਤਸਵੀਰਾਂ)
Wednesday, Nov 08, 2017 - 05:42 PM (IST)

ਤਲਵੰਡੀ ਸਾਬੋਂ (ਮੁਨੀਸ਼,ਸੰਦੀਪ) - ਨੋਟਬੰਦੀ ਦੇ ਇਕ ਸਾਲ ਪੂਰਾ ਹੋਣ 'ਤੇ ਬੁੱਧਵਾਰ ਕਾਂਗਰਸ ਵੱਲੋਂ ਪੂਰੇ ਦੇਸ਼ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋਂ ਦੇ ਕਾਂਗਰਸੀ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਕਾਂਗਰਸੀਆਂ ਨੇ ਪਹਿਲਾਂ ਸ਼ਹਿਰ 'ਚ ਸਰਕਾਰ ਦੀ ਨੋਟਬੰਦੀ ਖਿਲਾਫ ਰੋਸ ਮਾਰਚ ਕੱਢਿਆ। ਇਸ ਤੋਂ ਬਾਅਦ ਤਲਵੰਡੀ ਸਾਬੋਂ ਦੇ ਮੁੱਖ ਚੌਕ 'ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਤਲਵੰਡੀ ਸਾਬੋਂ ਦੇ ਹਲਕਾ ਪ੍ਰਧਾਨ ਯੂਥ ਕਾਂਗਰਸ ਨਵਦੀਪ ਸਿੰਘ ਗੋਲਡੀ ਤੇ ਬਲਾਕ ਪ੍ਰਧਾਨ ਕ੍ਰਿਸ਼ਣ ਸਿੰਘ ਨੇ ਦੱਸਿਆ ਕਿ ਨਰਿੰਦਰ ਮੋਦੀ ਦੇ ਨੋਟਬੰਦੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਾਂਗਰਸ ਨੇ ਅੱਜ ਇਕ ਸਾਲ ਪੂਰੇ 'ਤੇ ਉਸ ਦਿਨ ਨੂੰ ਕਾਲੇ ਦਿਨ ਦੇ ਰੂਪ 'ਚ ਮਨਾਆਿ ਹੈ।