ਨੋਟਬੰਦੀ ਦਾ ਇਕ ਸਾਲ ਪੂਰਾ, ਕਾਂਗਰਸੀਆਂ ਨੇ ਗੁਰਦਾਸਪੁਰ ''ਚ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ''ਕਾਲਾ ਦਿਵਸ''
Wednesday, Nov 08, 2017 - 12:58 PM (IST)

ਗੁਰਦਾਸਪੁਰ (ਦੀਪਕ) - ਨੋਟਬੰਦੀ ਦੇ ਇਕ ਸਾਲ ਪੂਰਾ ਹੋਣ 'ਤੇ ਗੁਰਦਾਸਪੁਰ 'ਚ ਬੁੱਧਵਾਰ ਨੂੰ ਕਾਂਗਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ 'ਕਾਲਾ ਦਿਵਸ' ਮਨਾਇਆ। ਵਿਧਾਇਕ ਬਰੀਦਰਸੀਮ ਸਿੰਘ ਪਹਾੜਾ ਦੀ ਅਗਵਾਈ 'ਚ ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਰੀ ਗਿਣਤੀ 'ਚ ਹਲਕੇ ਦੇ ਵਰਕਰ ਹਾਜ਼ਰ ਹੋਏ।