ਧਿਆਨ ਰੱਖੋ ਰੈਪਿਡ ਟੈਸਟ ਰਿਪੋਰਟ ਮਨਜ਼ੂਰਸ਼ੁਦਾ ਨਹੀਂ, ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਹਿਦਾਇਤਾ ਜਾਰੀ

Thursday, Aug 12, 2021 - 02:03 PM (IST)

ਜਲੰਧਰ (ਪੁਨੀਤ) : ਹਿਮਾਚਲ ਵਿਚ ਚੱਲ ਰਹੇ ਮੇਲੇ ਨੂੰ ਲੈ ਕੇ ਭਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਹਿਮਾਚਲ ਲਈ ਸਪੈਸ਼ਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਹਿਮਾਚਲ ਜਾਣ ਵਾਲੀਆਂ ਬੱਸਾਂ ਵਿਚ ਸੀਟਾਂ ਫੁੱਲ ਹਨ ਅਤੇ ਲੋਕਾਂ ਨੂੰ ਦੂਜੀਆਂ ਬੱਸਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਿਮਾਚਲ ਸਰਕਾਰ ਵੱਲੋਂ ਮੇਲੇ ਸਬੰਧੀ ਬਾਹਰੀ ਸੂਬਿਆਂ ਤੋਂ ਆਉਣ ਵਾਲਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਗਵਾਉਣ ਦਾ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੈ। ਧਿਆਨ ਰੱਖੋ ਕਿ ਪ੍ਰਸ਼ਾਸਨ ਵੱਲੋਂ ਰੈਪਿਡ ਟੈਸਟ ਰਿਪੋਰਟ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਇਸ ਰਿਪੋਰਟ ਲੈ ਕੇ ਜਾਣ ਵਾਲੇ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਉਥੇ ਹੀ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਨਾਲ ਮਾਨਤਾ ਪ੍ਰਾਪਤ ਕੋਰੋਨਾ ਪ੍ਰਮਾਣ ਪੱਤਰ ਲੈ ਕੇ ਜਾਣ ਵਾਲੇ ਭਗਤਾਂ ਦੀ ਗਿਣਤੀ ਵਿਚ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਭਾਰੀ ਵਾਧਾ ਦੇਖਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪੈਸ਼ਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਹਿਮਾਚਲ ਵੱਲੋਂ ਪੰਜਾਬ ਲਈ ਵੱਡੇਪੱਧਰ ’ਤੇ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਜਾ ਰਹੀ ਹੈ। ਉਥੇ ਹੀ ਪੰਜਾਬ ਵੱਲੋਂ ਵੀ ਹਰੇਕ ਟਾਈਮ ਚਲਾਇਆ ਜਾ ਰਿਹਾ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਦੇ ਜ਼ਿਆਦਾਤਰ ਟਾਈਮ ਸਵੇਰ ਦੇ ਹਨ, ਜਦਕਿ ਮੇਲੇ ਕਾਰਨ ਹਰੇਕ ਅੱਧੇ ਘੰਟੇ ਜਾਂ 45 ਮਿੰਟ ਬਾਅਦ ਹਿਮਾਚਲ ਲਈ ਬੱਸ ਆਸਾਨੀ ਨਾਲ ਮੁਹੱਈਆ ਹੋ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਮਾਤਾ ਚਿੰਤਪੂਰਨੀ, ਜਵਾਲਾਜੀ ਲਈ ਸਿੱਧੀ ਬੱਸ ਨਹੀਂ ਮਿਲ ਰਹੀ, ਉਹ ਹੁਸ਼ਿਆਰਪੁਰ ਜਾ ਕੇ ਦੂਸਰੀ ਬੱਸ ਲੈ ਰਹੇ ਹਨ । ਜਲੰਧਰ ਦੇ ਮੁਕਾਬਲੇ ਹੁਸ਼ਿਆਰਪੁਰ ਤੋਂ 3 ਗੁਣਾ ਜ਼ਿਆਦਾ ਬੱਸਾਂ ਰਵਾਨਾ ਹੋ ਰਹੀਆਂ ਹਨ ਅਤੇ ਹਰੇਕ ਬੱਸ ਲਾਭ ਪ੍ਰਾਪਤ ਕਰ ਰਹੀ ਹੈ।

PunjabKesari

ਇਨਕੁਆਰੀ ਅਤੇ ਬੱਸਾਂ ਦੇ ਚਾਲਕ ਦਲ ਕਰ ਰਹੇ ਹਨ ਭਗਤਾਂ ਨੂੰ ਜਾਗਰੂਕ
ਬੱਸ ਅੱਡੇ ਦੇ ਇਨਕੁਆਰੀ ਨੰਬਰ 0181-2223755 ’ਤੇ ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਪੁੱਛਗਿੱਛ ਲਈ ਰੋਜ਼ਾਨਾ ਸੈਂਕੜੇ ਫੋਨ ਆ ਰਹੇ ਹਨ। ਇਨਕੁਆਰੀ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਿਸਆ ਕਿ ਲੋਕ ਹਿਮਾਚਲ ਜਾਣ ਬਾਰੇ ਜਦੋਂ ਕੋਈ ਜਾਣਕਾਰੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ । ਇਸ ਸਬੰਧੀ ਲੋਕਾਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਸਫਰ ਕਰਨ ਲਈ ਕਿਹਾ ਜਾ ਰਿਹਾ ਹੈ। ਉਥੇ ਹੀ ਬੱਸਾਂ ਦੇ ਚਾਲਕ ਦਲ ਵੀ ਟਿਕਟਾਂ ਦੇਣ ਤੋਂ ਪਹਿਲਾਂ ਯਾਤਰੀਆਂ ਨੂੰ ਰਿਪੋਰਟ ਨਾਲ ਲੈਣ ਸਬੰਧੀ ਜਾਣਕਾਰੀ ਦੇ ਰਹੇਹਨ।

PunjabKesari

ਆਈ. ਐੱਸ. ਬੀ. ਟੀ. ਦਿੱਲੀ ਤੋਂ ਹਿਮਾਚਲ ਲਈ 70 ਬੱਸਾਂ ਹੋਈਆਂ ਰਵਾਨਾ
ਦਿੱਲੀ ਦੇ ਲੋਕਾਂ ਦਾ ਹਿਮਾਚਲ ਦੇ ਮੇਲਿਆਂ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਦਿੱਲੀ ਦੇ ਆਈ. ਐੱਸ. ਬੀ. ਟੀ. ਤੋਂ ਹਿਮਾਚਲ ਦੀਆਂ ਬੱਸਾਂ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਬੁੱਧਵਾਰ ਨੂੰ ਹਿਮਾਚਲ ਟਰਾਂਸਪੋਰਟ ਦੀਆਂ 70 ਦੇ ਲਗਭਗ ਬੱਸਾਂ ਦਿੱਲੀ ਬੱਸ ਅੱਡੇ ਤੋਂ ਚਲਾਈਆਂ ਗਈਆਂ। ਦਿੱਲੀ ਤੋਂ ਰੋਡਵੇਜ਼ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਿਸਆ ਕਿ ਬੱਸ ਦੇ ਲੱਗਣ ਤੋਂ ਪਹਿਲਾਂ ਹੀ ਭਗਤਾਂ ਦੀ ਭਾਰੀ ਭੀੜ ਜਮ੍ਹਾ ਰਹਿੰਦੀ ਹੈ। ਭਗਤਾਂ ਨੂੰ ਕਾਊਂਟਰ ’ਤੇ ਲਾਈਨ ਵਿਚ ਲੱਗ ਕੇ ਕੰਡਕਟਰ ਕੋਲੋਂ ਟਿਕਟਾਂ ਲੈਣੀਆਂ ਪੈ ਰਹੀਆਂ ਹਨ।

 


Anuradha

Content Editor

Related News