ਸਰਕਾਰ ਤੋਂ ਆਸ ਨਹੀਂ, ਇਸ ਸੁਸਾਇਟੀ ਨੇ 90 ਲੋਕ ਇੰਦੌਰ ਤੋਂ ਪੰਜਾਬ ਪਹੁੰਚਾਏ

Wednesday, Apr 22, 2020 - 01:35 PM (IST)

ਸਰਕਾਰ ਤੋਂ ਆਸ ਨਹੀਂ, ਇਸ ਸੁਸਾਇਟੀ ਨੇ 90 ਲੋਕ ਇੰਦੌਰ ਤੋਂ ਪੰਜਾਬ ਪਹੁੰਚਾਏ

ਜਲੰਧਰ (ਬੁਲੰਦ) : ਕੋਰੋਨਾ ਵਾਇਰਸ ਕਾਰਣ ਪੂਰੇ ਦੇਸ਼ 'ਚ ਲਾਕਡਾਊਨ ਹੈ। ਅਜਿਹੇ 'ਚ ਅਨੇਕਾਂ ਲੋਕ ਦੇਸ਼ ਦੇ ਹੋਰਨਾਂ ਜ਼ਿਲ੍ਹਿਆਂ 'ਚ ਫਸੇ ਹੋਏ ਹਨ। ਜੋ ਵਾਪਿਸ ਆਪਣੇ ਘਰ ਨਹੀਂ ਪਹੁੰਚ ਸਕ ਰਹੇ ਹਨ। ਅਜਿਹੇ ਹੀ ਪੰਜਾਬ ਦੇ 90 ਲੋਕ ਇੰਦੌਰ 'ਚ ਫਸੇ ਹੋਏ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਜਾਂ ਯੂ. ਪੀ. ਦੀ ਸਰਕਾਰ ਤਾਂ ਕੱਢ ਨਹੀਂ ਸਕੀ ਪਰ ਆਗਰਾ ਦੀ ਗੁਰਸਿੱਖ ਵੈਲਫੇਅਰ ਸੁਸਾਇਟੀ ਅਤੇ ਇੰਦੌਰ ਤੋਂ ਰਿੰਕੂ ਭਾਟੀਆ ਕਾਰੋਬਾਰੀ ਨੇ ਦੋਨਾਂ ਸ਼ਹਿਰਾਂ ਦੇ ਪ੍ਰਸ਼ਾਸਨ ਦੀ ਮਦਦ ਨਾਲ 90 ਲੋਕਾਂ ਨੂੰ ਵਾਪਸ ਪੰਜਾਬ ਪਹੁੰਚਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਸਿੱਖ ਵੈਲਫੇਅਰ ਸੁਸਾਇਟੀ ਦੇ ਸੰਚਾਲਕ ਰਵਿੰਦਰ ਪਾਲ ਸਿੰਘ ਟਿੱਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਖਬਰ ਦੇ ਰੱਖੀ ਸੀ ਜਿਸ 'ਚ ਇੰਦੌਰ 'ਚ ਫਸੇ ਪੰਜਾਬੀਆਂ ਦੀ ਮਾੜੀ ਹਾਲਤ ਬਿਆਨ ਕੀਤੀ ਹੋਈ ਸੀ ਪਰ ਕੋਈ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਟਿਮਾ ਨੇ ਆਪਣੇ ਇੰਦੌਰ ਦੇ ਜਾਣਕਾਰ ਇਕ ਕਾਰੋਬਾਰੀ ਰਿੰਕੂ ਭਾਟੀਆ ਅਤੇ ਇਕ ਦੋਸਤ ਅਮਰਜੀਤ ਨੇਗੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਪੰਜਾਬੀ ਲੋਕਾਂ ਬਾਰੇ ਦੱਸਿਆ।

ਰਹਿਣ ਅਤੇ ਲੰਗਰ ਦਾ ਇੰਤਜ਼ਾਮ ਕਰਵਾਇਆ
ਇਸਦੇ ਬਾਅਦ ਪਹਿਲਾਂ ਤਾਂ ਇੰਦੌਰ ਦੇ ਇਨ੍ਹਾਂ ਕਾਰੋਬਾਰੀਆਂ ਨੇ ਖੇਤਾਂ 'ਚ ਫਸੇ ਲੋਕਾਂ ਲਈ ਇੰਦੌਰ ਦੇ ਗੁਰਦੁਆਰਾ ਸਾਹਿਬ 'ਚ ਰਹਿਣ ਅਤੇ ਲੰਗਰ ਦਾ ਇੰਤਜ਼ਾਮ ਕਰਵਾਇਆ। ਉਸਦੇ ਬਾਅਦ ਐਤਵਾਰ ਨੂੰ ਇੰਦੌਰ ਤੋਂ ਜ਼ਿਲਾ 'ਚ ਮਜਿਸਟ੍ਰੇਟ ਨਾਲ ਮਿਲਕੇ ਸਾਰੇ 90 ਲੋਕਾਂ ਦੇ ਮੈਡੀਕਲ ਦੀ ਇਜਾਜ਼ਤ ਲਈ। ਭਗਵਾਨ ਦੀ ਦਯਾ ਨਾਲ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ, ਜਿਸਦੇ ਬਾਅਦ ਸਭ ਨੂੰ ਪੰਜਾਬ ਰਵਾਨਾ ਕਰਨ ਦੀ ਇਜਾਜ਼ਤ ਮਿਲ ਗਈ। ਸਾਰੇ ਲੋਕ ਇੰਦੌਰ ਤੋਂ ਵਾਪਸ ਪੰਜਾਬ ਆਏ, ਆਗਰਾ 'ਚ ਟਿੰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸ਼ੁਕਰੀਆ ਕੀਤਾ।

ਵਿਦਿਆਰਥੀਆਂ ਨੂੰ ਯੂ. ਪੀ. ਲਿਆਉਣ ਦਾ ਕੋਈ ਪ੍ਰਬੰਧ ਨਹੀਂ
ਇਸ ਮੌਕੇ ਟਿੰਮਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਰਾਜਸਥਾਨ 'ਚ ਫਸੇ ਵਿਦਿਆਰਥੀਆਂ ਨੂੰ ਯੂ. ਪੀ. ਲਿਆਉਣ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਹਜ਼ਾਰਾਂ ਸਿੱਖ ਅਤੇ ਪੰਜਾਬੀ ਲੋਕ ਹਜ਼ੂਰ ਸਾਹਿਬ 'ਚ ਫਸੇ ਹਨ। ਉਨ੍ਹਾਂ ਨੂੰ ਪੰਜਾਬ ਭੇਜਣ ਦਾ ਪ੍ਰਬੰਧ ਨਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਟਿੱਮਾ ਨੇ ਕਿਹਾ ਕਿ ਉਸਦੀ ਸੰਸਥਾ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਹਜ਼ੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਭੇਜਣ ਦਾ ਪ੍ਰਬੰਧ ਕੀਤੀ ਜਾਵੇ। ਇਸਦੇ ਲਈ ਜਲਦੀ ਹੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇਗੀ।

 


author

Anuradha

Content Editor

Related News