ਵਿਧਾਨ ਸਭਾ ਚੋਣਾਂ 2022 : ਗੁਰੂ ਹਰਸਹਾਏ 'ਚ ਅਕਾਲੀ-ਬਸਪਾ ਉਮੀਦਵਾਰ ਨੋਨੀ ਮਾਨ ਨੇ ਪਾਈ ਵੋਟ

Sunday, Feb 20, 2022 - 12:44 PM (IST)

ਵਿਧਾਨ ਸਭਾ ਚੋਣਾਂ 2022 : ਗੁਰੂ ਹਰਸਹਾਏ 'ਚ ਅਕਾਲੀ-ਬਸਪਾ ਉਮੀਦਵਾਰ ਨੋਨੀ ਮਾਨ ਨੇ ਪਾਈ ਵੋਟ

ਗੁਰੂ ਹਰਸਹਾਏ (ਸੁਨੀਲ ਆਵਲਾ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂ ਹਰਸਹਾਏ 'ਚ ਵੋਟਿੰਗ ਪ੍ਰਕਿਰਿਆ ਸ਼ੁਰੂ ਚੱਲ ਰਹੀ ਹੈ। ਇਸ ਤਹਿਤ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਹਲਕਾ ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਆਪਣੇ ਜੱਦੀ ਪਿੰਡ ਚੱਕ ਸੁਹੇਲੇਵਾਲਾ ਵਿਖੇ ਵੋਟ ਪਾਈ।


author

Harnek Seechewal

Content Editor

Related News