ਸਾਵਧਾਨ! ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ ''ਤੇ ਮਹਿਕਮਾ ਬਿਨਾਂ ਨੋਟਿਸ ਦੇ ਕੱਟ ਸਕਦੈ ਕੁਨੈਕਸ਼ਨ

08/20/2020 3:25:06 PM

ਫਿਲੌਰ (ਭਾਖੜੀ) : ਸਾਵਧਾਨ! ਜੇਕਰ ਤੁਸੀਂ ਆਪਣਾ ਬਿਜਲੀ ਦਾ ਬਿੱਲ ਨਹੀਂ ਭਰਿਆ ਤਾਂ ਤੁਰੰਤ ਜਮ੍ਹਾ ਕਰਵਾ ਦਿਓ, ਨਹੀਂ ਤਾਂ ਮਹਿਕਮੇ ਦੇ ਮੁਲਾਜ਼ਮ ਕਿਸੇ ਸਮੇਂ ਵੀ ਤੁਹਾਡੇ ਘਰ, ਫੈਕਟਰੀ ਜਾਂ ਦੁਕਾਨ 'ਤੇ ਪੁੱਜ ਕੇ ਕੁਨੈਕਸ਼ਨ ਕੱਟ ਦੇਣਗੇ। ਬੋਰਡ ਦੇ ਇਕ ਅਧਿਕਾਰੀ ਨੇ ਬਿਨਾਂ ਨੋਟਿਸ ਦੇ 8,000 ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਡਵੀਜ਼ਨ ਫਿਲੌਰ ਅਮਿਤ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਬਿਜਲੀ ਖਪਤਕਾਰ, ਜਿਨ੍ਹਾਂ ਨੇ ਆਪਣੇ ਬਿੱਲ ਜਮ੍ਹਾ ਨਹੀਂ ਕਰਵਾਏ, ਉਨ੍ਹਾਂ ਵਿਰੁੱਧ ਮਹਿਕਮਾ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਅਜਿਹੀ ਸਥਿਤੀ ਵਿਚ ਫੋਨ 'ਤੇ ਜਾਂ ਫਿਰ ਨੋਟਿਸ ਭੇਜ ਕੇ ਬਿੱਲ ਜਮ੍ਹਾ ਕਰਵਾਉਣ ਲਈ ਸੂਚਿਤ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ। ਜੇਕਰ ਕਿਸੇ ਨੇ ਆਪਣਾ ਬਿੱਲ ਜਮ੍ਹਾ ਨਹੀਂ ਕਰਵਾਇਆ ਤਾਂ ਉਹ ਤੁਰੰਤ ਬੋਰਡ ਦੇ ਦਫਤਰ ਪੁੱਜ ਕੇ ਜਮ੍ਹਾ ਕਰਵਾ ਦੇਣ, ਨਹੀਂ ਤਾਂ ਅਜਿਹੇ ਹਜ਼ਾਰਾਂ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਿਸੇ ਸਮੇਂ ਵੀ ਬੋਰਡ ਦੇ ਮੁਲਾਜ਼ਮ ਉਨ੍ਹਾਂ ਦੇ ਘਰ, ਦੁਕਾਨ ਜਾਂ ਫਿਰ ਕਾਰਖਾਨੇ ਪੁੱਜ ਕੇ ਉਨ੍ਹਾਂ ਦੇ ਕੁਨੈਕਸ਼ਨ ਕੱਟ ਕੇ ਬਿਜਲੀ ਸਪਲਾਈ ਬੰਦ ਕਰ ਦੇਣਗੇ।

ਇਹ ਵੀ ਪੜ੍ਹੋ : ਡੀ. ਸੀ. ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਕਰਨ 'ਤੇ ਦਿੱਤੀ ਚਿਤਾਵਨੀ 

ਪਤਾ ਲੱਗਾ ਹੈ ਕਿ ਕੁਲ 22 ਹਜ਼ਾਰ ਕੁਨੈਕਸ਼ਨ ਹਨ। ਇਲਾਕੇ ਦੇ 7-8 ਹਜ਼ਾਰ ਤੋਂ ਜ਼ਿਆਦਾ ਅਜਿਹੇ ਲੋਕ ਹਨ, ਜਿਨ੍ਹਾਂ ਨੇ ਬਿੱਲ ਜਮ੍ਹਾ ਨਹੀਂ ਕਰਵਾਇਆ। ਮੁਲਾਜ਼ਮ ਅਜਿਹੇ ਲੋਕਾਂ ਦੀ ਸੂਚੀ ਤਿਆਰ ਕਰ ਰਹੇ ਹਨ, ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧ ਸਕਦੀ ਹੈ। ਕੋਰੋਨਾ ਵਾਇਰਸ ਬੀਮਾਰੀ ਸਬੰਧੀ ਲੰਬੇ ਸਮੇਂ ਤੋਂ ਕੰਮ ਕਾਜ ਪੂਰੀ ਤਰ੍ਹਾਂ ਠੱਪ ਪਿਆ ਹੈ ਜੋ ਹੁਣ ਤੱਕ ਪਟੜੀ 'ਤੇ ਨਹੀਂ ਆ ਰਿਹਾ ਜਿਸ ਦਾ ਜ਼ਿਆਦਾਤਰ ਲੋਕਾਂ ਦੇ ਕੋਲ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਦੇ ਪੈਸੇ ਤੱਕ ਨਹੀਂ ਬਚੇ।

ਇਹ ਵੀ ਪੜ੍ਹੋ : ਨਕਲੀ ਸ਼ਰਾਬ 'ਤੇ ਰੋਕਥਾਮ ਲਈ ਆਬਕਾਰੀ ਮਹਿਕਮੇ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਅਜਿਹਾ ਹੀ ਇਕ ਖਪਤਕਾਰ ਚੇਤਨ ਅਰੋੜਾ ਜੋ ਡੀ. ਜੇ. ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦਾ ਕੰਮ ਪਿਛਲੇ 4 ਮਹੀਨੇ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ। ਅੱਜ ਕੱਲ ਜੋ ਵਿਆਹ ਹੋ ਰਹੇ ਹਨ, ਉਹ ਬੇਹੱਦ ਸਾਧਾਰਣ ਤਰੀਕੇ ਨਾਲ ਹੋ ਰਹੇ ਹਨ, ਉੱਪਰੋਂ ਸਰਕਾਰ ਨੇ ਬਿਆਨ ਜਾਰੀ ਕਰ ਕੇ ਕਹਿ ਦਿੱਤਾ ਸੀ। ਜੇਕਰ ਕਿਸੇ ਦੇ ਕੋਲ ਪੈਸੇ ਨਹੀਂ ਹਨ ਤਾਂ ਉਹ ਬਿੱਲ ਜਮ੍ਹਾ ਨਾ ਕਰਵਾਏ। ਉਨ੍ਹਾਂ ਦੇ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ। ਹੁਣ 4 ਮਹੀਨਿਆਂ ਬਾਅਦ ਬਿਜਲੀ ਦਾ ਜੋ ਬਿੱਲ ਉਨ੍ਹਾਂ ਦੇ ਘਰ ਦਾ ਆਇਆ ਹੈ, ਉਹ 52 ਹਜ਼ਾਰ ਰੁਪਏ ਦਾ ਹੈ। ਇੰਨਾ ਜ਼ਿਆਦਾ ਬਿੱਲ ਦੇਣ ਵਿਚ ਉਹ ਪੂਰੀ ਤਰ੍ਹਾਂ ਅਸਮਰੱਥ ਹਨ। ਚੇਤਨ ਨੇ ਕਿਹਾ ਕਿ ਇਕ ਤਾਂ ਵੈਸੇ ਹੀ ਕੰਮ-ਕਾਜ ਠੱਪ ਪਿਆ ਹੈ, ਉੱਪਰੋਂ ਪ੍ਰਦੇਸ਼ ਵਿਚ ਬਿਜਲੀ ਦੇ ਰੇਟ ਹੋਰਨਾਂ ਪ੍ਰਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।


Anuradha

Content Editor

Related News