ਗੈਰ ਜ਼ਮਾਨਤੀ ਹੈ ਭਾਰਤੀ ਸਿੰਘ ਦਾ ਅਪਰਾਧ, 1 ਸਾਲ ਦੀ ਹੋ ਸਕਦੀ ਹੈ ਜੇਲ

11/21/2020 10:39:53 PM

ਜਲੰਧਰ (ਬਿਊਰੋ)- ਨਸ਼ੀਲੇ ਪਦਾਰਥਾਂ ਨਾਲ ਆਪਣੇ ਘਰ ਤੋਂ ਗ੍ਰਿਫਤਾਰ ਕੀਤੀ ਗਈ ਕਾਮੇਡੀਅਨ ਭਾਰਤੀ ਸਿੰਘ ਨੂੰ ਅਗਲੇ ਕੁਝ ਮਹੀਨੇ ਜੇਲ ਵਿਚ ਬਿਤਾਉਣੇ ਪੈ ਸਕਦੇ ਹਨ ਕਿਉਂਕਿ ਭਾਰਤੀ ਸਿੰਘ ਕੋਲੋਂ ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਗਾਂਜਾ ਐੱਨ.ਡੀ.ਪੀ.ਐੱਸ. ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਐਕਟ 1985 ਦੇ ਤਹਿਤ ਕਵਰ ਹੁੰਦਾ ਹੈ ਅਤੇ ਗਾਂਜਾ ਫੜੇ ਜਾਣ ਦੀ ਸੂਰਤ ਵਿਚ 10 ਸਾਲ ਤੱਕ ਦੀ ਕੈਦ ਅਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਲੰਧਰ ਦੇ ਸੀਨੀਅਰ ਵਕੀਲ ਆਰ.ਕੇ. ਭੱਲਾ ਦੇ ਮੁਤਾਬਕ ਭਾਰਤੀ ਸਿੰਘ ਨੂੰ ਇਸ ਮਾਮਲੇ ਵਿਚ ਜ਼ਮਾਨਤ ਹਾਸਲ ਕਰਨ ਲਈ ਲੰਬੀ ਜੱਦੋ-ਜਹਿਦ ਕਰਨੀ ਪੈ ਸਕਦੀ ਹੈ। ਕਿਉਂਕਿ ਐੱਨ.ਡੀ.ਪੀ.ਐੱਸ ਦੇ ਤਹਿਤ ਕੀਤਾ ਗਿਆ ਅਪਰਾਧ ਗੈਰ ਜ਼ਮਾਨਤੀ ਹੁੰਦਾ ਹੈ।

ਪੜ੍ਹੋ ਇਹ ਖਬਰ: ਕਾਮੇਡੀਅਨ ਭਾਰਤੀ ਸਿੰਘ ਦੇ ਘਰੋਂ ਮਿਲਿਆ ਗਾਂਜਾ, ਟਵਿਟਰ ’ਤੇ ਇੰਝ ਉੱਡ ਰਿਹੈ ਮਜ਼ਾਕ

ਹਾਲਾਂਕਿ ਭਾਰਤੀ ਸਿੰਘ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਉਸ ਪਾਸੋਂ 86 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ ਅਤੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 20 ਦੇ ਤਹਿਤ ਗਾਂਜੇ ਦੀ ਐਨੀ ਮਾਤਰਾ ਘੱਟ ਮੰਨੀ ਜਾਂਦੀ ਹੈ ਅਤੇ 1 ਕਿਲੋ ਤੋਂ ਘੱਟ ਗਾਂਜੇ ਦੀ ਬਰਾਮਦਗੀ 'ਤੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਹੀ ਹੋਵੇਗੀ ਹਾਲਾਂਕਿ ਭਾਰਤੀ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਇਹ ਗਾਂਜਾ ਉਸ ਨੇ ਖੁਦ ਦੇ ਸੇਵਨ ਲਈ ਰੱਖਿਆ ਹੈ ਪਰ ਪੁਲਸ ਦੀ ਹਿਰਾਸਤ ਵਿਚ ਦਿੱਤੇ ਗਏ ਇਸ ਬਿਆਨ ਦੀ ਜ਼ਿਆਦਾ ਅਹਿਮੀਅਤ ਨਹੀਂ ਹੈ ਅਤੇ ਭਾਰਤੀ ਸਿੰਘ ਦਾ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਉਹ ਸੱਚਮੁੱਚ ਵਿਚ ਗਾਂਜੇ ਦਾ ਸੇਵਨ ਕਰਦੀ ਹੈ ਜਾਂ ਇਹ ਗਾਂਜਾ ਉਸ ਨੇ ਕਿਸੇ ਹੋਰ ਨੂੰ ਦੇਣਾ ਸੀ। 

ਪੜ੍ਹੋ ਇਹ ਖਬਰ: ਡਰੱਗ ਮਾਮਲਾ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਨੇ ਮਾਰਿਆ ਛਾਪਾ, ਸੰਮਨ ਜਾਰੀ


Sunny Mehra

Content Editor

Related News