ਔਰਤ ਦੀ ਕੁੱਟਮਾਰ ਤੇ ਉਸ ਦੇ ਪਤੀ ਨੂੰ ਬੰਨ੍ਹ ਕੇ ਰੱਖਣ ਵਾਲੇ ਨਾਮਜ਼ਦ

Tuesday, Dec 05, 2017 - 01:16 AM (IST)

ਔਰਤ ਦੀ ਕੁੱਟਮਾਰ ਤੇ ਉਸ ਦੇ ਪਤੀ ਨੂੰ ਬੰਨ੍ਹ ਕੇ ਰੱਖਣ ਵਾਲੇ ਨਾਮਜ਼ਦ

ਸੰਗਰੂਰ, (ਵਿਵੇਕ ਸਿੰਧਵਾਨੀ ,ਗੋਇਲ)- ਇਕ ਔਰਤ ਦੀ ਕੁੱਟਮਾਰ ਕਰਨ ਅਤੇ ਉਸ ਦੇ ਪਤੀ ਨੂੰ ਬੰਨ੍ਹ ਕੇ ਰੱਖਣ ਦੇ ਦੋਸ਼ 'ਚ ਦਿੜ੍ਹਬਾ ਪੁਲਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਦਿੜ੍ਹਬਾ ਦੇ ਪੁਲਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗਗਨਦੀਪ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਸਫੀਪੁਰ ਕਲਾਂ ਨੇ ਬਿਆਨ ਦਰਜ ਕਰਵਾਏ ਕਿ 27 ਨਵੰਬਰ ਸਵੇਰੇ ਕਰੀਬ 8.30 ਵਜੇ ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ, ਬਿੰਦਰ ਸਿੰਘ ਪੁੱਤਰ ਤੋਤਾ ਸਿੰਘ, ਸੁੱਖਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਫੀਪੁਰ ਕਲਾਂ ਨੇ ਉਸ ਦੇ ਪਤੀ ਨੂੰ ਆਪਣੇ ਘਰ ਬੰਨ੍ਹ ਕੇ ਰੱਖਿਆ ਹੋਇਆ ਸੀ। ਜਦੋਂ ਉਹ ਉਸ ਨੂੰ ਛੁਡਾਉਣ ਗਈ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਔਰਤ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News