ਧੋਖਾਦੇਹੀ ਦੇ ਮਾਮਲੇ ''ਚ ਮਹਿਲਾ ਟਰੈਵਲ ਏਜੰਟ ਨਾਮਜ਼ਦ

Friday, Apr 20, 2018 - 02:33 AM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਪੁਲਸ ਨੇ ਦੁਬਈ ਭੇਜਣ ਦੇ ਨਾਂ 'ਤੇ 1 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ੀ ਮਹਿਲਾ ਟਰੈਵਲ ਏਜੰਟ ਸੰਗੀਤਾ ਪਤਨੀ ਅਸ਼ੋਕ ਕੁਮਾਰ ਵਾਸੀ ਜਲੰਧਰ ਦੇ ਖਿਲਾਫ਼ ਧਾਰਾ 406, 420 ਦੇ ਨਾਲ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਮਾਲਪੁਰ ਮੁਹੱਲੇ ਦੇ ਰਹਿਣ ਵਾਲੇ ਵਿਸ਼ਾਲ ਨੇ ਪੁਲਸ ਨੂੰ  ਦੱਸਿਆ ਕਿ ਉਸ ਦੀ ਮਾਤਾ ਪ੍ਰਵੀਨ ਨੂੰ ਦੁਬਈ ਭੇਜਣ ਦੇ ਨਾਂ 'ਤੇ ਦੋਸ਼ੀ ਮਹਿਲਾ ਟਰੈਵਲ ਏਜੰਟ ਸੰਗੀਤਾ ਪਤਨੀ ਅਸ਼ੋਕ ਕੁਮਾਰ ਨਿਵਾਸੀ ਜਲੰਧਰ ਨੇ ਕਥਿਤ ਤੌਰ 'ਤੇ ਉਸ ਪਾਸੋਂ 1 ਲੱਖ ਰੁਪਏ ਲਏ ਸੀ। ਰੁਪਏ ਲੈਣ ਉਪਰੰਤ ਮੇਰੀ ਮਾਤਾ ਨੂੰ ਦੁਬਈ ਦੀ ਬਜਾਏ ਓਮਾਨ ਦੇਸ਼ ਭੇਜ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਓਮਾਨ 'ਚ ਮੇਰੀ ਮਾਂ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।


Related News