ਇਸ ਕਾਲੋਨੀ ''ਚ ਨਹੀਂ ਹੋਵੇਗੀ ਪਲਾਟਾਂ ਦੀ ਰਜਿਸਟਰੀ, ਮਾਲ ਵਿਭਾਗ ਨੂੰ ਭੇਜੀ ਸਿਫਾਰਿਸ਼

Thursday, Aug 08, 2024 - 04:40 PM (IST)

ਇਸ ਕਾਲੋਨੀ ''ਚ ਨਹੀਂ ਹੋਵੇਗੀ ਪਲਾਟਾਂ ਦੀ ਰਜਿਸਟਰੀ, ਮਾਲ ਵਿਭਾਗ ਨੂੰ ਭੇਜੀ ਸਿਫਾਰਿਸ਼

ਲੁਧਿਆਣਾ (ਹਿਤੇਸ਼) :ਗਲਾਡਾ ਨੇ ਲਾਡੋਵਾਲ ਬਾਈਪਾਸ 'ਤੇ ਸਥਿਤ ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਕਾਲੋਨੀਆਂ ਖਿਲਾਫ ਸਖਤ ਸਟੈਂਡ ਲਿਆ ਹੈ। ਜਿਸ ਤਹਿਤ ਇੱਕ ਕਾਲੋਨੀ ਵਿਚ ਬਣੀਆਂ ਸੜਕਾਂ ਅਤੇ ਚਾਰਦੀਵਾਰੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਹੁਣ ਸ਼ਿਵ ਧਾਮ ਕਾਲੋਨੀ ਦੇ ਪਲਾਟਾਂ ਦੀ ਰਜਿਸਟਰੀ ਨਾ ਕਰਨ ਦੀ ਸਿਫ਼ਾਰਸ਼ ਮਾਲ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਇਸ ਸਬੰਧੀ ਗਲਾਡਾ ਦੇ ਡੀਟੀਪੀ ਮੁਕੇਸ਼ ਚੱਢਾ ਵੱਲੋਂ ਜਾਰੀ ਸਰਕੂਲਰ ਅਨੁਸਾਰ ਲਾਡੋਵਾਲ ਬਾਈਪਾਸ ਸਥਿਤ ਬੱਗਾ ਕਲਾ ਦੀ ਜ਼ਮੀਨ 'ਤੇ ਬਣੀ ਸ਼ਿਵ ਧਾਮ ਕਾਲੋਨੀ ਲਈ ਗਲਾਡਾ ਵੱਲੋਂ ਕੋਈ ਲਾਇਸੈਂਸ ਨਹੀਂ ਲਿਆ ਗਿਆ ਹੈ। ਜਿਸ ਕਾਰਨ ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸ਼ਿਵ ਧਾਮ ਕਾਲੋਨੀ ਵਿੱਚ ਸਥਿਤ ਪਲਾਟਾਂ ਦੀ ਰਜਿਸਟਰੀ ਨੂੰ ਰੋਕਣ ਲਈ ਐੱਸਡੀਐੱਮ ਸਮੇਤ ਤਹਿਸੀਲਦਾਰ ਨੂੰ ਇਸ ਕਾਲੋਨੀ ਦੇ ਖਸਰਾ ਨੰਬਰ ਨੂੰ ਫਰੀਜ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ : ਨਿਮਰਤ ਖਹਿਰਾ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ, ਜਿਸ ਨੇ ਪਲਾਂ 'ਚ ਹੀ ਬਦਲ ਦਿੱਤੀ ਸੀ ਪੂਰੀ ਜ਼ਿੰਦਗੀ

ਬਿਜਲੀ, ਪਾਣੀ ਅਤੇ ਟੈਲੀਫੋਨ ਕੁਨੈਕਸ਼ਨ ਦੇਣ 'ਤੇ ਵੀ ਪਾਬੰਦੀ
ਲਾਡੋਵਾਲ ਬਾਈਪਾਸ 'ਤੇ ਸਥਿਤ ਸ਼ਿਵ ਧਾਮ ਕਾਲੋਨੀ 'ਚ ਸਥਿਤ ਪਲਾਟਾਂ ਦੀ ਰਜਿਸਟਰੇਸ਼ਨ ਦੇ ਨਾਲ-ਨਾਲ ਬਿਜਲੀ, ਪਾਣੀ ਅਤੇ ਟੈਲੀਫੋਨ ਕੁਨੈਕਸ਼ਨ ਬੰਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਰਿਪੋਰਟ ਪਾਵਰਕੌਮ, ਬੀਐੱਸਐੱਨਐੱਲ ਅਤੇ ਵਾਟਰ ਰੈਗੂਲੇਟਰੀ ਅਥਾਰਟੀ ਦੇ ਚੀਫ ਇੰਜਨੀਅਰ ਨੂੰ ਭੇਜ ਦਿੱਤੀ ਗਈ ਹੈ, ਜਿਸ ਕਾਰਨ ਪਹਿਲਾਂ ਤੋਂ ਲਗਾਏ ਗਏ ਬਿਜਲੀ, ਪਾਣੀ ਤੇ ਟੈਲੀਫੋਨ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ : ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ

ਪੁਲਸ ਕੇਸ ਦਰਜ ਕਰ ਕੇ ਵੀ ਕੀਤੀ ਜਾਵੇਗੀ ਕਾਰਵਾਈ
ਗਲਾਡਾ ਵੱਲੋਂ ਲਾਡੋਵਾਲ ਬਾਈਪਾਸ ਸਥਿਤ ਸ਼ਿਵ ਧਾਮ ਕਾਲੋਨੀ ਵਿੱਚ ਰਜਿਸਟਰੀ, ਬਿਜਲੀ, ਪਾਣੀ ਅਤੇ ਟੈਲੀਫੋਨ ਕੁਨੈਕਸ਼ਨਾਂ ਦੀ ਮਨਜ਼ੂਰੀ ਰੋਕਣ ਦੇ ਨਾਲ-ਨਾਲ ਮਾਲਕਾਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਲਈ ਮਾਲ ਵਿਭਾਗ ਤੋਂ ਰਿਕਾਰਡ ਹਾਸਲ ਕਰਕੇ ਪੁਲਸ ਕਮਿਸ਼ਨਰ ਨੂੰ ਸਿਫ਼ਾਰਸ਼ ਭੇਜ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਡੀਟੀਪੀ ਮੁਕੇਸ਼ ਚੱਢਾ ਨੇ ਕੀਤੀ ਹੈ।


author

Baljit Singh

Content Editor

Related News