ਸਿੱਖਿਆ ਦੇ ਖੇਤਰ ’ਚ ਕੋਈ ਰਾਜਨੀਤੀ ਨਹੀਂ ਕੀਤੀ ਜਾਵੇਗੀ : ਕੁਲਵੰਤ ਸਿੰਗਲਾ

Tuesday, Jul 06, 2021 - 07:58 PM (IST)

ਸਿੱਖਿਆ ਦੇ ਖੇਤਰ ’ਚ ਕੋਈ ਰਾਜਨੀਤੀ ਨਹੀਂ ਕੀਤੀ ਜਾਵੇਗੀ : ਕੁਲਵੰਤ ਸਿੰਗਲਾ

ਮਾਨਸਾ(ਸੰਦੀਪ ਮਿੱਤਲ)- ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਇਹ ਸ਼ਬਦ ਆਲ ਇੰਡੀਆ ਕਾਂਗਰਸ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਸਰਕਾਰੀ ਸੈਕੰਡਰੀ ਸਕੂਲ ਪਿੰਡ ਸ਼ਿਨਗੜ੍ਹ ਫਰਵਾਹੀ ਵਿਖੇ ਕਹੇ। ਉਹ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਸਦਕਾ ਇਸ ਸਕੂਲ ਨੂੰ ਭੇਜੀ ਗ੍ਰਾਂਟ ਨਾਲ ਬਣੇ ਕਮਰਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਇਸੇ ਤਹਿਤ ’ਚ ਬੱਚਿਆਂ ਨੂੰ ਬਰੇਟਾ ਖੇਤਰ ’ਚ ਸਿੱਖਿਆ ਸੁਵਿਧਾ ਦੇਣ ਲਈ ਕਿਸ਼ਨਗੜ੍ਹ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਲਈ 2 ਕਮਰਿਆਂ ਲਈ 15 ਲੱਖ 2 ਹਜ਼ਾਰ ਰੁਪਏ ਗ੍ਰਾਂਟ ਜਾਰੀ ਕੀਤੀ ਗਈ ਅਤੇ ਹੁਣ ਇਹ ਕਮਰੇ ਬਣ ਕੇ ਤਿਆਰ ਹੋ ਚੁੱਕੇ ਹਨ। 
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸਿੰਗਲਾ ਦੀ ਸੋਚ ਅਨੁਸਾਰ ਸਕੂਲਾਂ ਦੇ ਸਾਰੇ ਪੱਖਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਸਿੱਖਿਆ ਦੇ ਖੇਤਰ ’ਚ ਕੋਈ ਰਾਜਨੀਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਸਕੂਲ ਨੂੰ ਹੋਰ 2 ਕਮਰਿਆਂ ਦੀ ਸਹੂਲਤ ਦਿਵਾਉਣ ਦਾ ਵਿਸਵਾਸ਼ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਗੁਪਤਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਦੇਸ਼ ’ਚ ਪਹਿਲਾ ਸਥਾਨ ਲਿਆਉਣ ਵਿੱਚ ਅਧਿਆਪਕਾਂ ਦਾ ਬਹੁਤ ਯੋਗਦਾਨ ਹੈ। ਪਿੰਡ ਵਾਸੀਆਂ ਵੱਲੋਂ ਕੁਲਵੰਤ ਰਾਏ ਸਿੰਗਲਾ ਦੀ ਆਪਣੇ ਬਰੇਟਾ ਖੇਤਰ ਵਿੱਚ ਸਿੱਖਿਆ ਸੁਧਾਰ ’ਚ ਕੀਤੇ ਜਾ ਰਹੇ ਉਪਰਾਲਿਆਂ ਲਈ ਖੂਬ ਪ੍ਰਸ਼ੰਸਾਂ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ, ਲਾਲੂ ਭਾਰਦਵਾਜ ਮੈਂਬਰ ਮਾਰਕੀਟ ਕਮੇਟੀ, ਸਮਾਜ ਸੇਵੀ ਆਸ਼ੂ ਬਾਂਸਲ,ਅਧਿਆਪਕ ਭੁਪਿੰਦਰ ਸਿੰਗਲਾ, ਹਰਬੰਸ ਸਿੰਘ, ਸੰਜੀਵ ਕੁਮਾਰ, ਸਟੇਟ ਮੀਡੀਆ ਕੁਆਡੀਨੇਟਰ ਹਰਦੀਪ ਸਿੱਧੂ, ਨਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ। 


author

Bharat Thapa

Content Editor

Related News