ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ, ਵੀਰਵਾਰ ਨੂੰ ਕੋਈ ਮਰੀਜ਼ ਨਹੀਂ ਆਇਆ ਪਾਜ਼ੇਟਿਵ
Friday, May 08, 2020 - 05:09 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ ਜ਼ਿਲ੍ਹੇ 'ਚ 3301 ਵਿਅਕਤੀਆਂ ਦੀ ਰਿਪੋਰਟ ਹੁਣ ਤੱਕ ਨੈਗੇਟਿਵ ਆਈ ਹੈ। ਦੇਰ ਸ਼ਾਮ ਤੱਕ ਕਿਸੇ ਵੀ ਰਿਪੋਰਟ ਪਾਜ਼ੇਟਿਵ ਨਾ ਆਉਣ 'ਤੇ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਹੈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿਚ 3728 ਨਮੂਨੇ ਲਏ ਗਏ ਹਨ। ਇਨ੍ਹਾਂ 'ਚੋਂ 3445 ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਨ੍ਹਾਂ ਵਿਚੋਂ 3301 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
157 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ
ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ 157 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚੋਂ 20 ਹੋਰਨਾਂ ਸ਼ਹਿਰਾਂ ਜਾਂ ਰਾਜਾਂ ਦੇ ਹਨ। 8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਦੀ ਮੌਤ ਹੋ ਚੁੱਕੀ ਹੈ। ਹੁਣ 124 ਪਾਜ਼ੇਟਿਵ ਕੇਸ (ਇਕੱਲੇ ਲੁਧਿਆਣਾ ਜ਼ਿਲੇ ਦੇ ਹਨ) ਹੁਣ ਲੁਧਿਆਣਾ ਜ਼ਿਲੇ ਨਾਲ ਸਬੰਧਤ 111 ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕਰੀਬ 283 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਦੂਜੇ ਪਾਸੇ, ਜ਼ਿਲਾ ਮੈਜਿਸਟ੍ਰੇਟ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਹੁਣ ਵੱਡੀ ਗਿਣਤੀ ਵਿਚ ਹੋਰਨਾਂ ਸੂਬਿਆਂ ਦੇ ਲੋਕ ਆਪਣੇ ਵਾਹਨਾਂ ਜਾਂ ਟੈਕਸੀ ਸੇਵਾ ਰਾਹੀਂ ਆਪਣੇ ਸੂਬਿਆਂ ਨੂੰ ਜਾ ਰਹੇ ਹਨ। ਲੁਧਿਆਣਾ, ਖੰਨਾ, ਸਮਰਾਲਾ, ਰਾਏਕੋਟ, ਜਗਰਾਓਂ ਦੇ ਸਿਵਲ ਹਸਪਤਾਲਾਂ ਅਤੇ ਕੂਮ ਕਲਾਂ ਅਤੇ ਪਾਇਲ ਦੇ ਭਾਈਚਾਰੇ ਸਿਹਤ ਕੇਂਦਰਾਂ ਨੂੰ ਅਜਿਹੇ ਵਿਅਕਤੀਆਂ ਦੀ ਸਿਹਤ ਦੀ ਜਾਂਚ ਕਰਨ ਲਈ ਅਧਿਕ੍ਰਿਤ ਕੀਤਾ ਗਿਆ ਹੈ। ਹੁਣ ਲੋਕਾਂ ਨੂੰ ਸਕ੍ਰੀਨਿੰਗ ਤੋਂ ਬਾਅਦ ਹੀ ਇਨ੍ਹਾਂ ਹਸਪਤਾਲਾਂ ਤੋਂ ਬਾਹਰ ਜਾਣ ਲਈ ਪਾਸ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 7 ਨਵੇਂ ਮਾਮਲੇ ਆਏ ਸਾਹਮਣੇ
ਘਰ ਦੇ ਅੰਦਰ ਹੀ ਰਹਿਣ ਦੀ ਕੀਤੀ ਅਪੀਲ
ਅਗਰਵਾਲ ਨੇ ਜ਼ਿਲ੍ਹੇ ਦੇ ਨਿਵਾਸੀਆਂ ਤੋਂ ਬੀਮਾਰੀ ਦੇ ਫੈਲਾਅ ਤੋਂ ਬਚਣ ਲਈ ਘਰ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਇਸ ਕੜੀ ਨੂੰ ਤੋੜਨ ਦੀ ਲੋੜ ਹੈ। ਇਸ ਨੂੰ ਤਾਂ ਹੀ ਤੋੜਿਆ ਜਾ ਸਕਦਾ ਹੈ। ਜਦੋਂ ਅਸੀਂ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵਿਚ ਇਸ ਬੀਮਾਰੀ ਨਾਲ ਸਬੰਧਤ ਕੋਈ ਵੀ ਲੱਛਣ ਦਿਖਦਾ ਹੈ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾ ਸਕਦਾ ਹੈ।
ਕੋਰੋਨਾ ਅਪਡੇਟ
ਕੁੱਲ ਕੇਸ | 3728 |
ਪਾਜ਼ੀਟਿਵ ਆਏ | 156 |
ਨੈਗੇਟਿਵ ਆਏ | 3301 |
ਪੈਂਡਿੰਗ ਰਿਪੋਰਟ | 283 |
ਠੀਕ ਹੋਏ ਮਰੀਜ਼ | 8 |
ਮੌਤਾਂ | 5 |
ਭੇਜੇ ਸੈਂਪਲ | 120 |
ਐਕਟਿਵ ਕੇਸ | 111 |
ਸਿਵਲ ਹਸਪਤਾਲ ਵਿਚ ਭਰਤੀ ਮਰੀਜ਼ | 129 |
ਪਾਜ਼ੇਟਿਵ ਮਰੀਜ਼ | 79 |
ਦੂਜੇ ਜ਼ਿਲਿਆਂ ਤੋਂ ਮਰੀਜ਼ | 20 |
ਸਬ ਡਵੀ ਜ਼ਨ ਪੱਧਰ 'ਤੇ ਰਿਪੋਰਟ
ਜਗਰਾਓਂ | 24 |
ਰਾਏਕੋਟ | 07 |
ਖੰਨਾ | 05 |
ਸਮਰਾਲਾ | 15 |
ਪਾਇਲ | 07 |
ਲੁਧਿਆਣਾ ਈਸਟ | 40 |
ਲੁਧਿਆਣਾ ਵੈਸਟ | 26 |
ਇਹ ਵੀ ਪੜ੍ਹੋ ► ਬਟਾਲਾ ''ਚ ''ਕੋਰੋਨਾ'' ਦੇ ਵੱਡੇ ਧਮਾਕੇ ਤੋਂ ਬਾਅਦ ਕਈ ਪਿੰਡਾਂ ਨੂੰ ਕੀਤਾ ਸੀਲ ► ਹਸਪਤਾਲ ਦੀ ਲਾਪਰਵਾਹੀ, ਸ਼ੱਕੀ ਮਰੀਜ਼ ਵਾਰਡ 'ਚ ਠਹਿਰਾਇਆ 'ਕੋਰੋਨਾ' ਪਾਜ਼ੇਟਿਵ ਮਰੀਜ਼