ਹੁਣ ਰੇਲਵੇ ਟਿਕਟ ਲੈਣ ਲਈ ਲਾਈਨਾਂ ''ਚ ਲੱਗਣ ਦੀ ਲੋੜ ਨਹੀਂ

Friday, Sep 08, 2017 - 08:00 AM (IST)

ਕੋਟਕਪੂਰਾ  (ਨਰਿੰਦਰ) - ਸਥਾਨਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਟਿਕਟ ਲੈਣ ਲਈ ਹੁਣ ਲਾਈਨਾਂ ਵਿਚ ਲੱਗਣ ਤੋਂ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਰੇਲਵੇ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਲਈ ਇਥੇ ਆਟੋਮੈਟਿਕ ਵੈਂਡਿੰਗ ਮਸ਼ੀਨ (ਏ. ਟੀ. ਵੀ. ਐੱਮ.) ਲਗਾ ਦਿੱਤੀ ਹੈ।ਅੱਜ ਦੁਪਹਿਰ ਸਾਢੇ 12 ਵਜੇ ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਵੱਲੋਂ ਰਾਮ ਸਿੰਘ ਸੀਨੀਅਰ ਬੁਕਿੰਗ ਕਲਰਕ ਅਤੇ ਰਮੇਸ਼ ਕੁਮਾਰ ਬੁਕਿੰਗ ਕਲਰਕ ਦੀ ਮੌਜੂਦਗੀ ਵਿਚ ਇਸ ਮਸ਼ੀਨ ਦੀ ਸ਼ੁਰੂਆਤ ਕਰ ਦਿੱਤੀ ਗਈ। ਹੁਣ ਟਰੇਨਾਂ ਰਾਹੀਂ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਰੇਲਵੇ ਵਿਭਾਗ 50 ਰੁਪਏ ਵਿਚ ਸਮਾਰਟ ਕਾਰਡ ਜਾਰੀ ਕਰੇਗਾ ਅਤੇ ਇਸ ਦੇ ਨਾਲ ਹੀ ਮੁਸਾਫ਼ਰ ਜਿੰਨੀ ਸਕਿਓਰਿਟੀ ਰੇਲਵੇ ਵਿਭਾਗ ਕੋਲ ਜਮ੍ਹਾ ਕਰਵਾਏਗਾ, ਉਸ ਹਿਸਾਬ ਨਾਲ ਇਸ ਨਵੀਂ ਮਸ਼ੀਨ 'ਤੇ ਕਾਰਡ ਸਵੈਪ ਕਰ ਕੇ  ਟਿਕਟ ਕੱਢ ਸਕੇਗਾ। ਇਹ ਮਸ਼ੀਨ 24 ਘੰਟੇ ਕੰਮ ਕਰੇਗੀ। ਇਸ ਤੋਂ ਪਹਿਲਾਂ ਜ਼ਿਲੇ ਅੰਦਰ ਫ਼ਰੀਦਕੋਟ ਰੇਲਵੇ ਸਟੇਸ਼ਨ 'ਤੇ ਇਹ ਮਸ਼ੀਨ ਲਾਈ ਜਾ ਚੁੱਕੀ ਹੈ ਅਤੇ ਹੁਣ ਜੈਤੋ ਸਟੇਸ਼ਨ 'ਤੇ ਇਹ ਮਸ਼ੀਨ ਲਾਈ ਜਾ ਰਹੀ ਹੈ।


Related News