ਚੰਡੀਗੜ੍ਹ ਤੋਂ ਵੱਡੀ ਖ਼ਬਰ : ਸ਼ਹਿਰ 'ਚ ਨਹੀਂ ਲੱਗੇਗਾ Weekend Lockdown, ਪ੍ਰਸ਼ਾਸਨ ਵੱਲੋਂ ਲਿਆ ਗਿਆ ਫ਼ੈਸਲਾ

Friday, Apr 23, 2021 - 02:18 PM (IST)

ਚੰਡੀਗੜ੍ਹ ਤੋਂ ਵੱਡੀ ਖ਼ਬਰ : ਸ਼ਹਿਰ 'ਚ ਨਹੀਂ ਲੱਗੇਗਾ Weekend Lockdown, ਪ੍ਰਸ਼ਾਸਨ ਵੱਲੋਂ ਲਿਆ ਗਿਆ ਫ਼ੈਸਲਾ

ਚੰਡੀਗੜ੍ਹ (ਰਾਜਿੰਦਰ, ਕੁਲਦੀਪ) : ਚੰਡੀਗੜ੍ਹ 'ਚ ਨਾ ਹੀ ਇਕ ਹਫ਼ਤੇ ਦਾ ਲਾਕਡਾਊਨ ਲਾਇਆ ਜਾਵੇਗਾ ਅਤੇ ਨਾ ਹੀ ਵੀਕੈਂਡ ਲਾਕਡਾਊਨ ਲੱਗੇਗਾ। ਇਸ ਸਬੰਧੀ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਅਗਵਾਈ 'ਚ ਵਾਰ ਰੂਮ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸ਼ਹਿਰ 'ਚ ਲਾਕਡਾਊਨ ਨਹੀਂ ਲਾਇਆ ਜਾਵੇਗਾ। ਦੱਸਣਯੋਗ ਹੈ ਕਿ ਸ਼ਹਿਰ ਦੇ ਕਾਰੋਬਾਰੀਆਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਬੀਬੀਆਂ' ਦੇ ਮੁਫ਼ਤ ਸਫ਼ਰ ਨੇ ਪਾਏ ਪੁਆੜੇ, ਬੱਸ ਅੱਡੇ 'ਤੇ ਜੋ ਹੋਇਆ, ਖੜ੍ਹ-ਖੜ੍ਹ ਤੱਕਣ ਲੱਗੇ ਲੋਕ (ਤਸਵੀਰਾਂ

ਪ੍ਰਸ਼ਾਸਨ ਵੱਲੋਂ ਪਿਛਲੇ ਹਫ਼ਤੇ ਲਾਏ ਗਏ ਵੀਕੈਂਡ ਲਾਕਡਾਊਨ ਦਾ ਵੀ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਲਾਕਡਾਊਨ ਨਾ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਪਹਿਲਾਂ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਸ਼ਹਿਰ 'ਚ ਇਕ ਹਫ਼ਤੇ ਦਾ ਲਾਕਡਾਊਨ ਲਾਇਆ ਜਾ ਸਕਦਾ ਹੈ ਪਰ ਅੱਜ ਦੀ ਮੀਟਿੰਗ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦਾ ਲਾਕਡਾਊਨ ਨਹੀਂ ਲੱਗੇਗਾ। ਹਾਲਾਂਕਿ ਨਾਈਟ ਕਰਫ਼ਿਊ ਜਾਰੀ ਰਹੇਗਾ, ਜਿਸ ਦਾ ਸਮਾਂ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News