ਕੈਪਟਨ ਸਾਹਿਬ ਦੀ ਕਰਨੀ ਤੇ ਕਥਨੀ ''ਚ ਕੋਈ ਫਰਕ ਨਹੀਂ : ਕਾਂਗਰਸੀ ਆਗੂ

03/02/2018 5:02:08 AM

ਸੁਲਤਾਨਪੁਰ ਲੋਧੀ, (ਧੀਰ)- ਕੈਪਟਨ ਸਰਕਾਰ ਵੱਲੋਂ ਬੀਤੇ 11 ਮਹੀਨਿਆਂ ਦੇ ਸ਼ਾਸਨਕਾਲ 'ਚ ਲੋਕ ਹਿੱਤ ਕੀਤੇ ਗਏ ਕਾਰਜਾਂ 'ਤੇ ਲੋਕਾਂ ਨੇ ਮੋਹਰ ਲਾ ਕੇ ਲੁਧਿਆਣਾ ਸਮੇਤ ਸਾਰੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਿੱਤ ਦਵਾਈ ਹੈ। ਉਥੇ ਅਕਾਲੀ ਭਾਜਪਾ ਦੇ 10 ਸਾਲਾਂ ਦੇ ਮੁਗਲ ਰਾਜ ਤੋਂ ਵੀ ਮੁਕਤੀ ਪਾਈ ਹੈ। ਇਹ ਸ਼ਬਦ ਸੀ. ਕਾਂਗਰਸ ਆਗੂ ਸਤਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਰਾਜੂ ਢਿੱਲੋਂ ਡੇਰਾ ਸੈਯਦਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲੇ ਹੀ ਵਰ੍ਹੇ 'ਚ ਕੈਪਟਨ ਸਾਹਿਬ ਨੇ ਆਪਣੇ ਚੋਣਾਂ ਦੇ ਦੌਰਾਨ ਕੀਤੇ ਵਾਅਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਸੂਬੇ 'ਚ ਨਸ਼ਿਆਂ ਨੂੰ ਠੱਲ ਪਾਉਣੀ, ਬੇਰੁਜ਼ਗਾਰਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੇ ਵੱਲ ਉਪਰਾਲੇ ਕੀਤੇ ਹਨ। ਉਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕੈਪਟਨ ਸਾਹਿਬ ਦੀ ਕਰਨੀ ਤੇ ਕਥਨੀ 'ਚ ਕੋਈ ਫਰਕ ਨਹੀਂ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਗੈਗਸਟਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਸ ਨੂੰ ਦਿੱਤੇ ਸਖਤ ਹੁਕਮਾਂ 'ਤੇ ਹੀ ਅੱਜ ਪੰਜਾਬ 'ਚ ਗੈਂਗਸਟਰਾਂ ਦੇ ਨੱਥ ਪਾਈ ਜਾ ਸਕੀ ਹੈ ਤੇ ਇਸ ਸਰਕਾਰ ਦਾ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲਿਜਾਣ ਦਾ ਸੁਪਨਾ ਪੂਰਾ ਹੋਇਆ ਹੈ। ਪਵਿੱਤਰ ਨਗਰੀ ਦਾ ਵਿਕਾਸ ਵੀ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਬਗੈਰ ਕਿਸੇ ਭੇਦਭਾਵ ਦੇ ਹੋ ਰਿਹਾ ਹੈ ਤੇ ਉਨ੍ਹਾਂ ਦੇ ਮੰਤਰੀ ਬਣਨ ਤੋਂ ਬਾਅਦ ਇਹ ਪਵਿੱਤਰ ਨਗਰੀ ਦਾ ਬਹੁਮੁੱਖੀ ਵਿਕਾਸ ਹੋਵੇਗਾ ਤੇ 550 ਸਾਲਾ ਸ਼ਤਾਬਦੀ ਸਮਾਗਮ ਉਨ੍ਹਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਜਾਵੇਗਾ। 
ਇਸ ਮੌਕੇ ਰਮੇਸ਼ ਡਡਵਿੰਡੀ ਮੈਂਬਰ ਬਲਾਕ ਸੰਮਤੀ, ਰਵਿੰਦਰ ਰਵੀ ਪੀ. ਏ., ਅਵਤਾਰ ਸਿੰਘ ਰੰਧਾਵਾ, ਸਕੱਤਰ ਪ੍ਰਦੇਸ਼ ਕਾਂਗਰਸ ਐੱਸ. ਸੀ. ਸੈੱਲ ਬਲਜਿੰਦਰ ਸਿੰਘ ਪੀ. ਏ. ਆਦਿ ਵੀ ਹਾਜ਼ਰ ਸਨ।


Related News