ਨੋ-ਪਾਰਕਿੰਗ ''ਚ ਖੜ੍ਹੀ ਪੰਜਾਬ ਪੁਲਸ ਦੀ ਗੱਡੀ ਦਾ ਕੀਤਾ ਚਲਾਨ

01/19/2018 7:44:09 AM

ਚੰਡੀਗੜ੍ਹ, (ਸੁਸ਼ੀਲ)- ਸੈਕਟਰ-18 ਦੀ ਮਾਰਕੀਟ ਸਾਹਮਣੇ ਨੋ ਪਾਰਕਿੰਗ 'ਚ ਖੜ੍ਹੀ ਪੰਜਾਬ ਪੁਲਸ ਦੀ ਪਾਇਲਟ ਗੱਡੀ ਦਾ ਟ੍ਰੈਫਿਕ ਪੁਲਸ ਨੇ ਵੀਰਵਾਰ ਦੁਪਹਿਰ ਚਲਾਨ ਕਟ ਦਿੱਤਾ। ਟ੍ਰੈਫਿਕ ਪੁਲਸ ਦੇ ਸਬ-ਇੰਸਪੈਕਟਰ ਰਾਕੇਸ਼ ਨੇ ਨੋ ਪਾਰਕਿੰਗ 'ਚ ਖੜ੍ਹੀਆਂ 6 ਗੱਡੀਆਂ ਦੇ ਚਲਾਨ ਕੀਤੇ ਸਨ। ਪੰਜਾਬ ਪੁਲਸ ਦੀ ਪਾਇਲਟ ਗੱਡੀ 'ਤੇ ਵ੍ਹੀਲ ਕਲੈਂਪ ਲੱਗੇ ਹੋਣ ਕਾਰਨ ਡਰਾਈਵਰ ਨੇ ਮੌਕੇ 'ਤੇ 300 ਰੁਪਏ ਦੇ ਕੇ ਚਲਾਨ ਦਾ ਭੁਗਤਾਨ ਕੀਤਾ।
ਟ੍ਰੈਫਿਕ ਵਿੰਗ 'ਚ ਤਾਇਨਾਤ ਸਬ-ਇੰਸਪੈਕਟਰ ਰਾਕੇਸ਼ ਦੀ ਵੀਰਵਾਰ ਨੂੰ ਨੋ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਹਟਵਾਉਣ ਤੇ ਉਨ੍ਹਾਂ ਦੇ ਚਲਾਨ ਕੱਟਣ ਦੀ ਡਿਊਟੀ ਲੱਗੀ ਹੋਈ ਸੀ। ਉਨ੍ਹਾਂ ਸੈਕਟਰ-18 ਦੀ ਮਾਰਕੀਟ 'ਚ ਨੋ ਪਾਰਕਿੰਗ 'ਚ ਗੱਡੀਆਂ ਖੜ੍ਹੀਆਂ ਵੇਖੀਆਂ ਤਾਂ ਉਨ੍ਹਾਂ ਨੇ ਗੱਡੀਆਂ ਨੂੰ ਹਟਾਉਣ ਲਈ ਲਾਊਡ ਸਪੀਕਰ ਜ਼ਰੀਏ ਅਨਾਊਂਸਮੈਂਟ ਕੀਤੀ। ਕੁਝ ਲੋਕਾਂ ਨੇ ਆਪਣੀਆਂ ਗੱਡੀਆਂ ਹਟਾ ਲਈਆਂ ਪਰ ਪੰਜਾਬ ਪੁਲਸ ਦੀ ਪਾਇਲਟ ਗੱਡੀ (ਪੀ ਬੀ 65 ਡੀ 8304) ਸਮੇਤ 6 ਚਾਲਕਾਂ ਨੇ ਆਪਣੀਆਂ ਗੱਡੀਆਂ ਨੋ ਪਾਰਕਿੰਗ ਤੋਂ ਨਹੀਂ ਹਟਾਈਆਂ। ਸਬ-ਇੰਸਪੈਕਟਰ ਰਾਕੇਸ਼ ਨੇ ਨੋ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਦੇ ਟਾਇਰਾਂ 'ਚ ਵ੍ਹੀਲ ਕਲੈਂਪ ਲਾ ਕੇ ਉਨ੍ਹਾਂ ਦੇ ਨੋ ਪਾਰਕਿੰਗ ਦੇ ਚਲਾਨ ਕਰ ਦਿੱਤੇ। ਸਾਰੇ ਗੱਡੀ ਚਾਲਕਾਂ ਨੇ ਮੌਕੇ 'ਤੇ ਨੋ ਪਾਰਕਿੰਗ ਦੇ ਚਲਾਨ ਦਾ ਭੁਗਤਾਨ ਕੀਤਾ ਤੇ ਆਪੋ-ਆਪਣੀਆਂ ਗੱਡੀਆਂ ਲੈ ਕੇ ਚਲੇ ਗਏ।
16 ਦਿਨਾਂ 'ਚ 471 ਸ਼ਰਾਬੀ ਚਾਲਕਾਂ ਦੇ ਪੁਲਸ ਨੇ ਕੱਟੇ ਚਲਾਨ ਟ੍ਰੈਫਿਕ ਪੁਲਸ ਨੇ ਸ਼ਰਾਬੀ ਵਾਹਨ ਚਾਲਕਾਂ ਲਈ ਕਾਫੀ ਸਖਤੀ ਕੀਤੀ ਹੋਈ ਹੈ। 16 ਦਿਨਾਂ 'ਚ ਟ੍ਰੈਫਿਕ ਪੁਲਸ ਨੇ 471 ਸ਼ਰਾਬੀ ਚਾਲਕਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਉਥੇ ਹੀ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ਵੱਖ-ਵੱਖ ਥਾਵਾਂ 'ਤੇ ਲਾਏ ਨਾਕਿਆਂ 'ਤੇ 88 ਸ਼ਰਾਬੀ ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੀਆਂ ਗੱਡੀਆਂ ਜ਼ਬਤ ਕਰ ਲਈਆਂ।


Related News