‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

Friday, Jan 20, 2023 - 01:19 PM (IST)

‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

ਜਲੰਧਰ (ਵਰੁਣ)–ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤੱਕ ਐਲਾਨੇ ਗਏ ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਵੀਰਵਾਰ ਟਰੈਫਿਕ ਪੁਲਸ ਨੂੰ ਵਧੀਆ ਹੁੰਗਾਰਾ ਮਿਲਿਆ। ਵੀਰਵਾਰ ਨੂੰ ਉਕਤ ਰੋਡ ਇਸ ਤਰ੍ਹਾਂ ਦਿਖਾਈ ਦਿੱਤੀ, ਜਿਵੇਂ ਕੋਈ ਵੀ. ਆਈ. ਪੀ. ਰੂਟ ਹੋਵੇ ਕਿਉਂਕਿ ਇਸ ਰੂਟ ’ਤੇ ਰੋਜ਼ਾਨਾ ਲੱਗਣ ਵਾਲਾ ਭਿਆਨਕ ਜਾਮ ਅੱਜ ਨਹੀਂ ਵਿਖਾਈ ਦਿੱਤਾ। ਹਰ ਰੋਜ਼ ਜਾਮ ਵਿਚੋਂ ਹੂਟਰ ਵਜਾ ਕੇ ਸਿਵਲ ਹਸਪਤਾਲ ਆਉਣ-ਜਾਣ ਵਾਲੀਆਂ ਕਈ ਐਂਬੂਲੈਂਸਾਂ ਬਿਨਾਂ ਬ੍ਰੇਕ ਲਾਏ ਇਸ ਰੋਡ ਤੋਂ ਨਿਕਲਦੀਆਂ ਦਿਖਾਈ ਦਿੱਤੀਆਂ। ਆਟੋ ਅਤੇ ਈ-ਰਿਕਸ਼ਾ ਚਾਲਕ ਪੁਲਸ ਨਾਕਿਆਂ ਤੋਂ ਹੀ ਮੁੜਦੇ ਦਿਖਾਈ ਿਦੱਤੇ ਪਰ ਕੁਝ ਆਟੋ ਅਤੇ ਈ-ਰਿਕਸ਼ਾ ਵਾਲੇ ਸ਼ਾਰਟਕੱਟ ਲੈ ਕੇ ‘ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਏ ਪਰ ਜਿਉਂ ਹੀ ਟਰੈਫਿਕ ਕਰਮਚਾਰੀਆਂ ਦੀ ਉਨ੍ਹਾਂ ’ਤੇ ਨਜ਼ਰ ਪਈ ਤਾਂ ਉਨ੍ਹਾਂ ਦੇ ਗਲਤ ਐਂਟਰੀ ਦੇ ਚਲਾਨ ਕਰ ਦਿੱਤੇ ਗਏ। ਵੀਰਵਾਰ ਨੂੰ ਆਟੋ ਅਤੇ ਈ-ਰਿਕਸ਼ਾ ਵਾਲਿਆਂ ਦੇ 90 ਚਲਾਨ ਕੱਟੇ ਗਏ, ਜਿਹੜੇ ‘ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਏ ਸਨ। ਟਰੈਫਿਕ ਪੁਲਸ ਦਾ ਪਹਿਲਾ ਨਾਕਾ ਸ਼੍ਰੀ ਰਾਮ ਚੌਂਕ ਵਿਖੇ ਸੀ, ਜਿੱਥੇ 2 ਟਰੈਫਿਕ ਕਰਮਚਾਰੀ ਬੈਰੀਕੇਡ ਲਾ ਕੇ ਖੜ੍ਹੇ ਸਨ। ਦੂਜਾ ਨਾਕਾ ਰੈੱਡ ਕਰਾਸ ਮਾਰਕੀਟ ਨੇੜੇ ਸੀ, ਜਿੱਥੇ ਤਾਇਨਾਤ 3 ਟਰੈਫਿਕ ਕਰਮਚਾਰੀ ਆਟੋਜ਼ ਅਤੇ ਈ-ਰਿਕਸ਼ਾ ਵਾਲਿਆਂ ਨੂੰ ਐਂਟਰੀ ਨਹੀਂ ਦੇ ਰਹੇ ਸਨ ਤਾਂ ਇਕ ਟਰੈਫਿਕ ਕਰਮਚਾਰੀ ਰੋਡ ’ਤੇ ਗਲਤ ਢੰਗ ਨਾਲ ਗੱਡੀਆਂ ਖੜ੍ਹੇ ਕਰਨ ਵਾਲੇ ਲੋਕਾਂ ’ਤੇ ਨਜ਼ਰ ਰੱਖ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ 'ਚ CM ਭਗਵੰਤ ਮਾਨ, ਜਾਣਗੇ ਮੁੰਬਈ

PunjabKesari

ਭਗਵਾਨ ਵਾਲਮੀਕਿ ਚੌਕ ਵਿਚ 4 ਟਰੈਫਿਕ ਕਰਮਚਾਰੀ ਨਾਕਾ ਲਾ ਕੇ ਖੜ੍ਹੇ ਸਨ, ਜਿਨ੍ਹਾਂ ਦਾ ਧਿਆਨ ਹੋਰ ਵਾਹਨਾਂ ’ਤੇ ਤਾਂ ਸੀ ਹੀ, ਇਸਦੇ ਨਾਲ-ਨਾਲ ਉਹ ‘ਨੋ ਆਟੋ ਜ਼ੋਨ’ ਵਿਚ ਆਏ ਆਟੋ ਅਤੇ ਈ-ਰਿਕਸ਼ਾ ਵਾਲਿਆਂ ਦੇ ਚਲਾਨ ਕੱਟ ਰਹੇ ਸਨ। ਸਿਵਲ ਹਸਪਤਾਲ ਦੇ ਬਾਹਰ ਕੋਈ ਵੀ ਟਰੈਫਿਕ ਕਰਮਚਾਰੀ ਤਾਇਨਾਤ ਨਹੀਂ ਸੀ ਅਤੇ ਫਿਰ ਵੀ ਉਥੇ ਬਿਨਾਂ ਰੁਕਾਵਟ ਟਰੈਫਿਕ ਆ-ਜਾ ਰਹੀ ਸੀ। ਆਖ਼ਰੀ ਨਾਕਾ ਬਸਤੀ ਅੱਡਾ ਚੌਂਕ ’ਤੇ ਸੀ, ਜਿੱਥੇ 3 ਟਰੈਫਿਕ ਕਰਮਚਾਰੀ ਚੌਕਸ ਖੜ੍ਹੇ ਸਨ। ‘ਨੋ ਆਟੋ ਜ਼ੋਨ’ ਐਲਾਨੇ ਜਾਣ ਦੇ ਪਹਿਲੇ ਿਦਨ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ’ਤੇ ਟਰੈਫਿਕ ਜਾਮ ਦੀ ਸਮੱਸਿਆ ਹੱਲ ਹੋਣ ’ਤੇ ਇਸ ਸੜਕ ’ਤੇ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਟਰੈਫਿਕ ਪੁਲਸ ਦੇ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ।

ਗਲਤ ਢੰਗ ਨਾਲ ਯੂ-ਟਰਨ ਲੈਣ ਵਾਲੇ ਕਾਰ ਚਾਲਕਾਂ ’ਤੇ ਵੀ ਪੁਲਸ ਦਾ ਸ਼ਿਕੰਜਾ
ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਸਿਰਫ਼ ਆਟੋ ਵਾਲਿਆਂ ’ਤੇ ਹੀ ਨਹੀਂ, ਸਗੋਂ ਗੱਡੀਆਂ ਵਾਲਿਆਂ ’ਤੇ ਵੀ ਸਖ਼ਤ ਐਕਸ਼ਨ ਲੈ ਰਹੀ ਹੈ। ਟਰੈਫਿਕ ਪੁਲਸ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਰੋਡ ’ਤੇ ਜਿਹੜਾ ਵੀ ਗਲਤ ਢੰਗ ਨਾਲ ਯੂ-ਟਰਨ ਲੈਂਦਾ ਕਾਰ ਚਾਲਕ ਵੇਖਿਆ, ਉਸ ਦਾ ਵੀ ਚਲਾਨ ਕੀਤਾ। ਲਗਭਗ ਅੱਧੀ ਦਰਜਨ ਲੋਕਾਂ ਦੇ ਚਲਾਨ ਕੀਤੇ ਗਏ। ਏ. ਡੀ. ਸੀ ਪੀ. ਟਰੈਫਿਕ ਅਤੇ ਇਨਵੈਸਟੀਗੇਸ਼ਨ ਕੰਵਲਪ੍ਰੀਤ ਿਸੰਘ ਚਾਹਲ ਨੇ ਕਿਹਾ ਕਿ ਟਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਗਲਤ ਢੰਗ ਨਾਲ ਰੋਡ ’ਤੇ ਗੱਡੀਆਂ ਲਾਉਣ ਵਾਲਿਆਂ ਦੇ ਵੀ ਸਟਿੱਕਰ ਚਲਾਨ ਹੋਣਗੇ।

ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ

PunjabKesari

ਜ਼ਿੰਮੇਵਾਰੀ ਤੋਂ ਭੱਜ ਰਿਹਾ ਨਗਰ ਨਿਗਮ
ਟਰੈਫਿਕ ਪੁਲਸ ਵੱਲੋਂ ਕਈ ਵਾਰ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ’ਤੇ ਯੈਲੋ ਲਾਈਨਜ਼ ਲਾਉਣ ਲਈ ਨਿਗਮ ਅਧਿਕਾਰੀਆਂ ਨੂੰ ਲਿਖਿਆ ਗਿਆ ਪਰ ਉਸ ’ਤੇ ਕੋਈ ਕੰਮ ਨਹੀਂ ਹੋਇਆ। ਇਸ ਕਾਰਨ ਲੋਕ ਗਲਤ ਢੰਗ ਨਾਲ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਟਰੈਫਿਕ ਪੁਲਸ ਵੱਲੋਂ ਉਕਤ ਰੋਡ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਵੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਨਿਗਮ ਦੇ ਅਧਿਕਾਰੀ ਕਬਜ਼ੇ ਤੱਕ ਨਹੀਂ ਛੁਡਵਾ ਸਕੇ, ਜਿਸ ਕਾਰਨ ਟਰੈਫਿਕ ਜਾਮ ਹੋਣ ਦਾ ਸਾਰਾ ਦਬਾਅ ਟਰੈਫਿਕ ਪੁਲਸ ’ਤੇ ਪੈਂਦਾ ਰਿਹਾ। ਜੇਕਰ ਨਿਗਮ ਯੈਲੋ ਲਾਈਨਜ਼ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਦੇਵੇ ਤਾਂ ਇਸ ਰੋਡ ’ਤੇ ਛੋਟੇ-ਮੋਟੇ ਜਾਮ ਤੋਂ ਵੀ ਨਿਜਾਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News