ਗੁ. ਸ੍ਰੀ ਟਾਹਲਾ ਸਾਹਿਬ ਵਿਖੇ ਸੋਨੇ ਦੇ ਖੰਡੇ ਵਾਲਾ ਨਿਸ਼ਾਨ ਸਾਹਿਬ ਸਥਾਪਤ

Monday, Jul 23, 2018 - 12:52 AM (IST)

ਗੁ. ਸ੍ਰੀ ਟਾਹਲਾ ਸਾਹਿਬ ਵਿਖੇ ਸੋਨੇ ਦੇ ਖੰਡੇ ਵਾਲਾ ਨਿਸ਼ਾਨ ਸਾਹਿਬ ਸਥਾਪਤ

ਅੰਮ੍ਰਿਤਸਰ (ਛੀਨਾ) - ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਅਸਥਾਨ ਗੁ. ਸ੍ਰੀ ਟਾਹਲਾ ਸਾਹਿਬ ਪਿੰਡ ਚੱਬਾ ਤਰਨਤਾਰਨ ਰੋਡ ਵਿਖੇ ਅੱਜ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੇ ਯਤਨਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ 125 ਫੁੱਟ ਉੱਚਾ ਸੋਨੇ ਦੇ ਖੰਡੇ ਵਾਲਾ ਤੇ ਬਾਕੀ ਸਾਰਾ ਸਟੀਲ ਦਾ ਸ੍ਰੀ ਨਿਸ਼ਾਨ ਸਾਹਿਬ ਜੈਕਾਰਿਆਂ ਦੀ ਗੂੰਜ 'ਚ ਸਥਾਪਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਦੀ ਮੌਜੂਦਗੀ 'ਚ ਨਿਸ਼ਾਨ ਸਾਹਿਬ ਸਥਾਪਤ ਕਰਨ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ।ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲਿਆਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਮੁਗਲਾਂ ਨਾਲ ਜੰਗ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਸੀ ਪਰ ਬਾਬਾ ਜੀ ਨੇ ਸੀਸ ਆਪਣੇ ਹੱਥ ਦੀ ਤਲੀ 'ਤੇ ਟਿਕਾ ਕੇ ਜੰਗ ਲੜੀ ਤੇ ਮੁਗਲਾਂ ਨੂੰ ਭਾਜੜਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਦੀ ਕਾਰਸੇਵਾ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਵਿਚ ਸੰਗਤਾਂ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਸਮੇਂ ਪ੍ਰਧਾਨ ਕਸ਼ਮੀਰ ਸਿੰਘ ਗੁਰੂਵਾਲੀ, ਬਾਬਾ ਨੰਦ ਸਿੰਘ ਸ੍ਰੀ ਖਡੁਰ ਸਾਹਿਬ ਵਾਲੇ, ਚੇਅਰਮੈਨ ਕੰਵਲਜੀਤ ਸਿੰਘ ਗਿੱਲ ਗੁਰੂਵਾਲੀ, ਭਾਈ ਸੁਲਤਾਨ ਸਿੰਘ ਅਰਦਾਸੀਆ, ਜ਼ਿਲਾ ਪ੍ਰੀਸ਼ਦ ਮੈਂਬਰ ਜੈਮਲ ਸਿੰਘ ਵਰਪਾਲ, ਬਖਸ਼ੀਸ਼ ਸਿੰਘ ਚਾਟੀਵਿੰਡ, ਅਵਤਾਰ ਸਿੰਘ ਇੱਬਣ ਖੁਰਦ, ਗੁਰਿੰਦਰਬੀਰ ਸਿੰਘ ਵਿਰਕ, ਅਜੀਤ ਸਿੰਘ ਭੁੱਲਰ, ਸ਼ਮਸ਼ੇਰ ਸਿੰਘ ਸ਼ੇਰਾ, ਮੈਨੇਜਰ ਰਣਦੀਪ ਸਿੰਘ, ਡਾ. ਮਨਜੀਤ ਸਿੰਘ, ਹਰਪਾਲ ਸਿੰਘ ਚੱਬਾ, ਡਾ. ਸ਼ਰਨਜੀਤ ਸਿੰਘ ਚੱਬਾ, ਬਲਬੀਰ ਸਿੰਘ, ਸੇਵਕ ਸਿੰਘ, ਬੱਗਾ ਠੇਕੇਦਾਰ, ਕੁਲਵਿੰਦਰ ਸਿੰਘ ਸਰਪੰਚ, ਜਥੇ. ਬਲੀ ਸਿੰਘ, ਬਲਵਿੰਦਰ ਸਿੰਘ ਵਰਪਾਲ, ਪ੍ਰੇਮ ਸਿੰਘ ਬਾਲਾ ਚੱਕ, ਜਗਤਾਰ ਸਿੰਘ, ਪ੍ਰਗਟ ਸਿੰਘ ਚੱਬਾ, ਰਾਜਬੀਰ ਸਿੰਘ, ਕੁਲਵੰਤ ਸਿੰਘ ਚੱਬਾ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।


Related News