ਸਰਵਾਰਥ ਸਿੱਧੀ ਯੋਗ 'ਚ ਮਨਾਇਆ ਜਾਵੇਗਾ ਨਿਰਜਲਾ ਏਕਾਦਸ਼ੀ ਦਾ ਤਿਉਹਾਰ
Monday, May 29, 2023 - 04:19 PM (IST)
ਜਲੰਧਰ- ਪਰਿਵਾਰ ਵਿਚ ਸੁਖ ਅਤੇ ਖ਼ੁਸ਼ਹਾਲੀ ਨੂੰ ਲੈ ਕੇ ਨਿਰਜਲਾ ਏਕਾਦਸ਼ੀ ਦਾ ਤਿਉਹਾਰ ਇਸ ਵਾਰ ਸਰਵਾਰਥ ਸਿੱਧੀ ਯੋਗ ਅਤੇ ਰਵੀ ਯੋਗ ਵਿਚਾਲੇ ਮਨਾਇਆ ਜਾਵੇਗਾ। ਇਸ ਸ਼ੁੱਭ ਸੰਜੋਗ ਵਿਚਾਲੇ 31 ਮਈ ਨੂੰ ਵਰਤ ਰੱਖਣ ਵਾਲੇ ਸ਼ਰਧਾਲੂ ਦੋਹਰੇ ਫਲ ਦੀ ਪ੍ਰਾਪਤੀ ਕਰ ਸਕਦੇ ਹਨ। ਪ੍ਰਸਿੱਧ ਜੋਤਿਸ਼ ਪ੍ਰਿੰਸ ਸ਼ਰਮਾ ਦੇ ਮੁਤਾਬਕ ਸ਼ੁੱਭ ਸੰਜੋਗ ਵਿਚਾਲੇ ਕਿਸੇ ਵੀ ਵਰਤ ਜਾਂ ਤਿਉਹਾਰ ਨੂੰ ਸੰਪੰਨ ਕਰਨ ਨਾਲ ਪ੍ਰਭੂ ਦੀ ਦੋਹਰੀ ਕ੍ਰਿਪਤਾ ਹਾਸਲ ਹੁੰਦੀ ਹੈ।
ਹਿੰਦੂ ਪੰਚਾਂਗ ਦੇ ਮੁਤਾਬਕ ਸਾਲ ਭਰ ਵਿਚ ਕੁੱਲ ਜੋ 24 ਏਕਾਦਸ਼ੀਆਂ ਆਉਂਦੀਆਂ ਹਨ, ਉਸ ਵਿਚੋਂ ਨਿਰਜਲਾ ਏਕਾਦਸ਼ੀ ਨੂੰ ਸਭ ਤੋਂ ਪਵਿੱਤਰ ਅਤੇ ਫਲਦਾਇਕ ਮੰਨਿਆ ਜਾਂਦਾ ਹੈ। ਇਸ ਦਿਨ ਵਰਤ ਕਰਕੇ ਭਗਵਾਨ ਵਿਸ਼ਨੂੰ ਦੀ ਕ੍ਰਿਪਾ ਹਾਸਲ ਕੀਤੀ ਜਾ ਸਕਦੀ ਹੈ। ਭਾਵੇਂ ਜੇਠ ਸ਼ੁਕਲ ਪਕਸ਼ ਦੀ ਏਕਾਦਸ਼ੀ ਦੀ ਤਾਰੀਖ਼ 30 ਮਈ ਨੂੰ ਸ਼ੁਰੂ ਹੋ ਜਾਵੇਗੀ ਪਰ ਨਿਰਜਲਾ ਏਕਾਦਸ਼ੀ ਦਾ ਵਰਤ 31 ਮਈ ਨੂੰ ਹੀ ਰੱਖਿਆ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ 30 ਮਈ ਨੂੰ ਦੁਪਹਿਰ 1.07 ਵਜੇ ਸ਼ੁਰੂ ਹੋਈ ਏਕਾਦਸ਼ੀ 31 ਮਈ ਦੁਪਹਿਰ 1.45 ਵਜੇ ਤੱਕ ਰਹੇਗੀ।
ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ
ਬਾਜ਼ਾਰਾਂ ਵਿਚ ਉਮੜ ਰਹੀ ਭੀੜ
ਨਿਰਜਲਾ ਏਕਾਦਸ਼ੀ ਦੇ ਦਿਨ ਭਾਂਡੇ, ਜਲ, ਮਿੱਠਾ, ਪੱਖੀਆਂ ਦਾਨ ਕਰਨ ਦੀ ਪਰੰਪਰਾ ਸ਼ੁਰੂ ਹੋ ਰਹੀ ਹੈ। ਇਸੇ ਨੂੰ ਲੈ ਕੇ ਖ਼ਰੀਦਦਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ - ਪਰਿਵਾਰ 'ਤੇ ਟੁੱਟਾਂ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ ਨੌਜਵਾਨ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani