ਸਿੱਖ ਚਿੱਤਰਕਾਰ ਨੇ 15,200 ਫੁੱਟ ਉਚਾਈ ''ਤੇ ਪੇਂਟਿੰਗ ਬਣਾ ਰਚਿਆ ਇਤਿਹਾਸ

06/28/2019 3:44:16 PM

ਪਾਇਲ : ਪਾਇਲ ਦੇ ਜੰਮਪਲ ਚਿੱਤਰਕਾਰ ਨਿਰਭੈ ਸਿੰਘ ਰਾਏ ਚੰਦੂਰਾਈਆ ਨੇ 15,200 ਫੁੱਟ ਦੀ ਉਚਾਈ 'ਤੇ ਸ੍ਰੀ ਹੇਮਕੁੰਟ ਸਾਹਿਬ ਦੀ ਲਾਈਵ ਪੇਟਿੰਗ ਬਣਾ ਕੇ ਇਤਿਹਾਸ ਸਿਰਜਿਆ ਹੈ। ਨਿਰਭੈ ਸਿੰਘ ਅਜਿਹਾ ਪਹਿਲਾ ਚਿੱਤਰਕਾਰ ਹੈ, ਜਿਸ ਨੇ ਅਜਿਹੀ ਪੇਂਟਿੰਗ ਬਣਾਈ ਹੈ। ਹੁਣ ਤੱਕ 14 ਵਿਸ਼ਵ ਰਿਕਾਰਡ ਬਣਾਉਣ ਵਾਲੇ ਨਿਰਭੈ ਸਿੰਘ ਦੀ ਇਸ ਪੇਂਟਿੰਗ ਨੂੰ ਪੂਰੇ ਵਿਸ਼ਵ 'ਚ ਆਪਣੀ ਵਿਲੱਖਣਤਾ ਦੀ ਪਛਾਣ ਬਣਾਈ ਹੈ। ਹੁਣ ਤੱਕ 14,107 ਫੁੱਟ ਦੀ ਉਚਾਈ 'ਤੇ ਸਾਊਥ ਅਮਰੀਕਾ ਦੇ ਚਿੱਤਰਕਾਰ ਮਿਗੁਲਡੋਰਾ ਨੇ ਪੇਂਟਿੰਗ ਬਣਾਈ ਹੈ, ਜਿਸ ਦਾ ਵਿਸ਼ਵ ਰਿਕਾਰਡ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਭੈ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਗੁਰਕੀਰਤ ਸਿੰਘ ਨਾਲ 300 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ 19 ਕਿਲੋਮੀਟਰ ਪੈਦਲ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਉਸ ਚੋਟੀ ਤੱਕ ਪੁੱਜੇ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਬਰਫ 'ਤੇ ਬੈਠ ਕੇ ਪੇਂਟਿੰਗ ਸ਼ੁਰੂ ਕੀਤੀ, ਜੋ ਕਿ 15 ਹਜ਼ਾਰ ਰੁਪਏ 'ਚ ਸੰਪੂਰਨ ਹੋਈ, ਜੋ ਕਿ ਇਤਿਹਾਸ ਰਚ ਗਈ। ਇਸ ਤਰ੍ਹਾਂ ਨਿਰਭੈ ਸਿੰਘ ਨੇ 15,200 ਫੁੱਟ ਦੀ ਉਚਾਈ 'ਤੇ ਸ੍ਰ੍ਰੀ ਹੇਮਕੰਟ ਸਾਹਿਬ ਦੀ ਪੇਂਟਿੰਗ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਿੱਥੇ ਕਿ ਤਾਪਮਾਨ 5 ਡਿਗਰੀ ਸੀ। ਇਸ ਨੌਜਵਾਨ ਸਿੱਖ ਚਿੱਤਰਕਾਰ ਨੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।


Babita

Content Editor

Related News