ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਝੜਪ, ਨਿਹੰਗ ਸਿੰਘ ਨੇ ਇੰਸਪੈਕਟਰ ''ਤੇ ਤਾਣੀ ਤਲਵਾਰ

11/15/2021 9:30:28 AM

ਪਟਿਆਲਾ (ਬਲਜਿੰਦਰ) : ਇੱਥੇ ਇਨਕਮ ਟੈਕਸ ਦਫ਼ਤਰ ਰੋਡ ’ਤੇ ਸਵਾਰੀਆਂ ਚੜ੍ਹਾਉਣ ਲਈ ਨੂੰ ਲੈ ਕੇ ਹੋਈ ਹੱਥੋਪਾਈ ਤੋਂ ਬਾਅਦ ਕੁੱਝ ਨਿਹੰਗਾਂ ਨੇ ਲੀਲਾ ਭਵਨ ਚੌਂਕ ਜਾਮ ਕਰ ਦਿੱਤਾ। ਜਦੋਂ ਇਹ ਜਾਮ ਹਟਾਉਣ ਲਈ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਮਾਡਲ ਟਾਊਨ ਚੌਂਕੀ ਦੇ ਇੰਚਾਰਜ ਜੈ ਦੀਪ ਸ਼ਰਮਾ ਮੌਕੇ ’ਤੇ ਪਹੁੰਚੇ ਤਾਂ ਨਿਹੰਗਾਂ ਅਤੇ ਪੁਲਸ ਦੇ ਵਿਚਕਾਰ ਝੜਪ ਹੋ ਗਈ ਅਤੇ ਇਕ ਨਿਹੰਗ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ’ਤੇ ਤਲਵਾਰ ਤਾਣ ਲਈ।

ਇਹ ਵੀ ਪੜ੍ਹੋ : ਕਾਂਗਰਸ ਦੀ 'ਜਨ ਜਾਗਰਣ' ਮੁਹਿੰਮ 'ਚ ਪੰਜਾਬ ਦੇ 7 ਸਾਂਸਦਾਂ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਛਿੜੀ ਚਰਚਾ

ਇਸ ਤੋਂ ਬਾਅਦ ਪੁਲਸ ਦੋਹਾਂ ਪੱਖਾਂ ਨੂੰ ਥਾਣੇ ਲੈ ਗਈ। ਇਸ ਮਾਮਲੇ ’ਚ ਜ਼ਖਮੀ ਆਟੋ ਚਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਖ਼ਾਲਸਾ ਕਾਲਜ ਤੋਂ ਸਵਾਰੀਆਂ ਲੈ ਕੇ ਲੀਲਾ ਭਵਨ ਵੱਲ ਜਾ ਰਿਹਾ ਸੀ ਤਾਂ ਵਿਸ਼ਾਲ ਮੈਗਾਮਾਰਟ ਕੋਲ 2 ਕੁੜੀਆਂ ਨੇ ਉਸ ਰੋਕ ਲਿਆ ਅਤੇ ਜਦੋਂ ਉਹ ਦੋਹਾਂ ਕੁੜੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਕੁੱਝ ਵਿਅਕਤੀ ਯੂਨੀਅਨ ਦੇ ਮੈਂਬਰ ਦੱਸਦੇ ਹੋਏ ਆਏ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਵਿਧਵਾ ਜਨਾਨੀ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਵਿਧਾਇਕ ਬੈਂਸ ਤੇ ਹੋਰਨਾਂ ਦੇ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ

ਸੁਖਬੀਰ ਸਿੰਘ ਮੁਤਾਬਕ ਉਸ ਦੇ ਮੂੰਹ ’ਤੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਲੀਲਾ ਭਵਨ ਵਿਖੇ ਜਾਮ ਲਗਾ ਦਿੱਤਾ। ਇਸ ਦੌਰਾਨ ਇਕ ਆਟੋ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਅਤੇ ਇੱਥੇ ਕਾਫੀ ਹੰਗਾਮਾ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News