ਨਿਹੰਗ ਸਿੰਘਾਂ ਵਲੋਂ ਪੁਲਸ ''ਤੇ ਕੀਤੇ ਹਮਲੇ ''ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ

Sunday, Apr 12, 2020 - 06:38 PM (IST)

ਨਿਹੰਗ ਸਿੰਘਾਂ ਵਲੋਂ ਪੁਲਸ ''ਤੇ ਕੀਤੇ ਹਮਲੇ ''ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ

ਚੰਡੀਗੜ੍ਹ : ਪਟਿਆਲਾ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਐਤਵਾਰ ਸਵੇਰੇ ਨਿਹੰਗ ਸਿੰਘਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹੋਏ ਖੂਨੀ ਟਕਰਾਅ ਵਿਚ ਨਿਹੰਗਾਂ ਨੇ ਇਕ ਏ. ਐੱਸ. ਆਈ. ਦਾ ਗੁੱਟ ਵੱਢ ਦਿੱਤਾ। ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਪੀ. ਜੀ. ਆਈ. ਦੇ ਚੋਟੀ ਦੇ ਸਰਜਨ ਨਾਲ ਹੋਈ ਹੈ ਜੋ ਕਿ ਜ਼ਖਮੀ ਏ. ਐੱਸ. ਆਈ. ਦਾ ਇਲਾਜ ਕਰਨਗੇ। ਡੀ. ਜੀ. ਪੀ. ਨੇ ਕਿਹਾ ਕਿ ਪੀ. ਜੀ. ਆਈ. ਵਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗਾਂ ਦੇ ਗਰੁੱਪ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਚਰਚਾ ''ਚ ਕੈਪਟਨ, ਪੀ. ਐੱਮ. ਨੂੰ ਕਿਹਾ 30 ਜੂਨ ਤਕ ਸਿੱਖਿਅਕ ਅਦਾਰੇ ਬੰਦ, ਫਿਰ ਫੈਸਲਾ ਕੀਤਾ ਰੱਦ    

PunjabKesari

ਦੱਸਣਯੋਗ ਹੈ ਕਿ ਨਿਹੰਗ ਸਿੰਘਾਂ ਦੇ ਹਮਲੇ ਵਿਚ ਜ਼ਖਮੀ ਹੋਏ ਉਕਤ ਮੁਲਾਜ਼ਮ ਨੂੰ ਪਹਿਲਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਫਿਰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਹੰਗ ਸਿੰਘਾਂ ਨੇ ਬਲਬੇੜਾ ਕੋਲ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਹੰਗ ਸਿੰਘਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)         


author

Gurminder Singh

Content Editor

Related News