ਖੰਨਾ ਪੁਲਸ ਵਲੋਂ 300 ਗ੍ਰਾਮ ਹੈਰੋਇਨ ਸਮੇਤ ਨਾਈਜੀਰੀਅਨ ਕਾਬੂ
Friday, Mar 22, 2019 - 01:15 PM (IST)

ਖੰਨਾ (ਵਿਪਨ) : ਪੰਜਾਬ 'ਚ ਨਸ਼ੇ ਨੇ ਇਸ ਕਦਰ ਆਪਣੇ ਪੈਰ ਪਸਾਰ ਲਏ ਹਨ ਕਿ ਇਸ ਨੂੰ ਦੇਖਦੇ ਹੋਏ ਵਿਦੇਸ਼ੀ ਨਸ਼ਾ ਤਸਕਰਾਂ ਨੇ ਵੀ ਹੁਣ ਪੰਜਾਬ ਵੱਲ ਆਪਣਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਸੀ. ਆਈ. ਏ. ਦੀ ਟੀਮ ਨੇ ਇਕ ਨਾਈਜੀਰੀਅਨ ਨਾਗਰਿਕ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਖੰਨਾ ਪੁਲਸ ਨੇ ਪਿਛਲੇ 8 ਮਹੀਨਿਆਂ ਦੌਰਾਨ 22 ਨਾਈਜੀਰੀਅਨ ਤਸਤਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਤੱਕ ਲਗਭਗ 20 ਕਿਲੋ ਤੋਂ ਜ਼ਿਆਦਾ ਚਿੱਟਾ, ਇਕ ਕਿਲੋ 18 ਗ੍ਰਾਮ ਆਈਸ, 22 ਗ੍ਰਾਮ ਕੋਕੀਨ ਅਤੇ 5 ਗ੍ਰਾਮ ਕਰੈਕ ਬਰਾਮਦ ਕੀਤੀ ਗਈ ਹੈ।