ਨਾਬਾਲਗ ਭਤੀਜੀ ਨੂੰ ਲੈ ਕੇ ਫਰਾਰ ਹੋਇਆ ਚਾਚਾ

01/12/2019 7:07:46 PM

ਅਮਰਗੜ੍ਹ (ਜੋਸੀ, ਡਿੰਪਲ) : ਥਾਣਾ ਅਮਰਗੜ੍ਹ ਪੁਲਸ ਨੇ ਇਕ ਚਾਚੇ ਵਲੋਂ ਭਤੀਜੀ ਨੂੰ ਵਰਗਲਾ ਕੇ ਲੈ ਲਿਜਾਣ ਦੇ ਚੱਲਦੇ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਮੇਰੀ ਬੇਟੀ ਉਮਰ ਲਗਭਗ 15 ਸਾਲ ਨੂੰ ਮੇਰੇ ਘਰਵਾਲੇ ਦੇ ਚਾਚੇ ਦਾ ਮੁੰਡਾ ਗੁਰਵਿੰਦਰ ਸਿੰਘ 5 ਜਨਵਰੀ ਨੂੰ ਘਰੋਂ ਲੈ ਕੇ ਫਰਾਰ ਹੋ ਗਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਮੰਗਣੀ ਹੋ ਚੁੱਕੀ ਸੀ ਪਰ ਵਿਆਹ ਨਹੀਂ ਸੀ ਹੋਇਆ। ਪੀੜਤ ਪਰਿਵਾਰ ਨੇ ਥਾਣਾ ਅਮਰਗੜ੍ਹ ਵਿਖੇ ਚਾਚੇ ਵਲੋਂ ਭਤੀਜੀ ਨੂੰ ਵਰਗਲਾ ਕੇ ਲੈ ਜਾਣ ਵਾਲੀ ਘਟਨਾ ਦਾ ਵੇਰਵਾ ਦਿੰਦਿਆਂ ਇਸ ਸੰਬੰਧੀ ਦਰਖਾਸਤ 8 ਜਨਵਰੀ ਨੂੰ ਦਿੱਤੀ ਸੀ ਪਰ ਹੁਣ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਿਆ। 
ਪੀੜਤ ਚਰਨਜੀਤ ਕੌਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਨੂੰ ਇਨਸਾਫ ਲੈਣ ਲਈ ਸੰਘਰਸ਼ ਵੀ ਕਰਨਾ ਪੈ ਸਕਦਾ ਹੈ। ਜਦੋਂ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਤਫਤੀਸ਼ੀ ਅਫਸਰ ਏੇ. ਐੱਸ. ਆਈ. ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਥਾਣਾ ਅਮਰਗੜ੍ਹ ਵਿਚ ਮਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News