ਨਹਿਰ ''ਚੋਂ ਅਣਪਛਾਤੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ

08/22/2017 6:27:19 PM

ਕੋਟਕਪੂਰਾ, (ਨਰਿੰਦਰ ਬੈੜ) -  ਨੇੜਲੇ ਪਿੰਡ ਹਰੀ ਨੌਂ ਦੀ ਨਹਿਰ ਦੇ ਪੁਲ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾਂ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਦੇ ਵਲੰਟੀਅਰਾਂ ਜਿਨ੍ਹਾਂ 'ਚ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ, ਫਤਿਹ, ਵਿਪਨ, ਮੀਤਾ, ਸਮਿਤ ਜਿੰਦਲ ਸ਼ਾਮਲ ਹਨ ਨੇ ਲਾਸ਼ ਨੂੰ ਨਹਿਰ ਚੋਂ ਬਾਹਰ ਕੱਢਿਆ। 
ਜਾਣਕਾਰੀ ਦਿੰਦੇ ਹੋਏ ਚੌਂਕੀਦਾਰ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੈਰਦੀ ਹੋਈ ਇਕ ਲਾਸ਼ ਦਿਖਾਈ ਦਿੱਤੀ ਜਿਸ ਸੂਚਨਾ ਉਸ ਨੇ ਥਾਣਾ ਸਦਰ ਪੁਲਸ ਕੋਟਕਪੂਰਾ ਨੂੰ ਦਿੱਤੀ।ਇਸ ਸਬੰਧ 'ਚ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜਿਸਦੀ ਉਮਰ ਕਰੀਬ 45-50 ਸਾਲ ਲੱਗਦੀ ਹੈ, ਸਿਰ ਤੋਂ ਮੋਨਾਂ ਹੈ ਅਤੇ ਉਸਦੇ ਸਰੀਰ 'ਤੇ ਕੋਈ ਕੱਪੜੇ ਨਹੀਂ ਸੀ। ਪਾਣੀ 'ਚ ਪਏ ਰਹਿਣ ਕਾਰਨ ਲਾਸ਼ ਫੁੱਲ ਚੁੱਕੀ ਹੈ। ਸ਼ਨਾਖਤ ਲਈ ਲਾਸ਼ ਨੂੰ 72 ਘੰਟਿਆਂ ਵਾਸਤੇ  ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੀ ਮੌਰਚਰੀ 'ਚ ਰੱਖਿਆ ਗਿਆ ਹੈ। 


Related News