ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, NIA ਨੇ ਅਫ਼ਸਾਨਾ ਖਾਨ ਨੂੰ ਭੇਜਿਆ ਨੋਟਿਸ

10/25/2022 8:55:31 PM

ਕਮਲ ਕਾਂਸਲ (ਦਿੱਲੀ) : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨਾਲ ਜੁੜੀ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਗੈਂਗਸਟਰ-ਅੱਤਵਾਦੀ ਮਾਮਲੇ ਦੀ ਜਾਂਚ ’ਚ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੂੰ ਸੰਮਨ ਭੇਜਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ CM ਮਾਨ ਦੀ ਕੋਠੀ ਅੱਗੇ ਜੋਸ਼ੋ ਖਰੋਸ਼ ਨਾਲ ਮਨਾਈ ਸੰਘਰਸ਼ੀ ਦੀਵਾਲੀ, 29 ਨੂੰ ਵੱਡੇ ਇਕੱਠ ਦਾ ਐਲਾਨ

ਅਫ਼ਸਾਨਾ ਖਾਨ ਤੋਂ ਦਿੱਲੀ ਸਥਿਤ ਐੱਨ. ਆਈ. ਏ. ਮੁੱਖ ਦਫ਼ਤਰ ’ਚ ਪੁੱਛਗਿੱਛ ਕੀਤੀ ਜਾਵੇਗੀ। ਅਫ਼ਸਾਨਾ ਖਾਨ ਹਾਲੀਆ ਛਾਪੇਮਾਰੀ ਦੌਰਾਨ ਐੱਨ. ਆਈ. ਏ. ਦੇ ਰਾਡਾਰ ’ਤੇ ਆਈ ਸੀ। ਸੂਤਰਾਂ ਮੁਤਾਬਕ ਮੂਸੇਵਾਲਾ ਦਾ ਕਤਲ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਐੱਨ. ਆਈ. ਏ. ਹੁਣ ਜਾਂਚ ਕਰੇਗੀ ਕਿ ਸਿੱਧੂ ਲਾਰੈਂਸ ਗਰੁੱਪ ਦੇ ਰਾਡਾਰ ’ਤੇ ਕਿਉਂ ਸੀ, ਉਸ ਦਾ ਨਾਂ ਵਾਰ-ਵਾਰ ਬੰਬੀਹਾ ਗਰੁੱਪ ਨਾਲ ਕਿਉਂ ਜੋੜਿਆ ਜਾ ਰਿਹਾ ਸੀ। ਇਸ ਬਾਰੇ ਅਫ਼ਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ।


Mandeep Singh

Content Editor

Related News