ਅਹਿਮ ਖ਼ਬਰ : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ NIA ਨੇ ਮੁੱਖ ਦੋਸ਼ੀ ਦੇ ਸਿਰ ਰੱਖਿਆ 10 ਲੱਖ ਦਾ ਇਨਾਮ
Wednesday, Sep 07, 2022 - 11:22 AM (IST)
ਲੁਧਿਆਣਾ (ਰਾਜ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮਲੇਸ਼ੀਆ ’ਚ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ, ਜੋ 23 ਦਸੰਬਰ 2021 ਨੂੰ ਹੋਏ ਲੁਧਿਆਣਾ ਬੰਬ ਧਮਾਕਾ ਮਾਮਲੇ ’ਚ ਮੁੱਖ ਸੂਤਰਧਾਰ ਹੈ। ਉਸ ਦੀ ਜਾਣਕਾਰੀ ਦੇਣ ਵਾਲੇ ਨੂੰ ਐੱਨ. ਆਈ. ਏ. ਨੇ 10 ਲੱਖ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਉਸ ਦੇ ਪੋਸਟਰ ਕਈ ਜਨਤਕ ਥਾਵਾਂ ’ਤੇ ਲਗਾਏ ਗਏ ਹਨ, ਜਿਨ੍ਹਾਂ 'ਚ ਐੱਨ. ਆਈ. ਏ. ਅਧਿਕਾਰੀਆਂ ਨੂੰ ਆਫੀਸ਼ੀਅਲ ਅਤੇ ਵਟਸਐਪ ਨੰਬਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ
ਅਸਲ ’ਚ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ, ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਮਿਆਦੀ ਕਲਾਂ ਦਾ ਰਹਿਣ ਵਾਲਾ ਹੈ, ਜੋ ਕਾਫੀ ਸਮਾਂ ਪਹਿਲਾਂ ਮਲੇਸ਼ੀਆ ’ਚ ਚਲਾ ਗਿਆ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੰਬ ਧਮਾਕੇ ਦੀ ਜਾਂਚ ਦੌਰਾਨ ਐੱਨ. ਆਈ. ਏ. ਨੂੰ ਪਤਾ ਲੱਗਾ ਕਿ ਕੰਪਲੈਕਸ ’ਚ ਬੰਬ ਲਗਾਉਣ ਵਾਲੇ ਮੁਲਜ਼ਮ ਨੇ ਲਾਸਟ ਕਾਲ ਹੈਪੀ ਨੂੰ ਕੀਤੀ ਸੀ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਈ. ਈ. ਡੀ. ਬਲਾਸਟ ’ਚ ਹੈਪੀ ਦਾ ਵੱਡਾ ਹੱਥ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ