ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ''ਚ NIA ਵੱਲੋਂ ਪੰਜਾਬ ''ਚ ਛਾਪੇਮਾਰੀ
Thursday, Oct 15, 2020 - 08:58 AM (IST)
ਮੋਗਾ : ਮੋਗਾ 'ਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਵੱਲੋਂ ਪੰਜਾਬ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜਾਂਚ ਏਜੰਸੀ ਵੱਲੋਂ ਮੋਗਾ, ਫਿਰੋਜ਼ਪੁਰ ਅਤੇ ਲੁਧਿਆਣਾ 'ਚ ਛਾਪੇ ਮਾਰੇ ਗਏ।
ਇਹ ਵੀ ਪੜ੍ਹੋ : ਪੈਟਰੋਲ ਦੀ ਬੋਤਲ ਲੈ ਟੈਂਕੀ 'ਤੇ ਚੜ੍ਹੀ ਜਨਾਨੀ ਨੇ ਉਡਾਏ ਪੁਲਸ ਦੇ ਹੋਸ਼, ਚੱਲਿਆ ਹਾਈ ਵੋਲਟੇਜ ਡਰਾਮਾ
ਜਾਂਚ ਏਜੰਸੀ ਵੱਲੋਂ ਇਨ੍ਹਾਂ 3 ਸ਼ਹਿਰਾਂ 'ਚ 6 ਥਾਵਾਂ 'ਤੇ ਛਾਪੇਮਾਰੀ ਕਰਕੇ ਸਰਚ ਮੁਹਿੰਮ ਚਲਾਈ ਗਈ, ਜਿਸ ਦੌਰਾਨ ਲੈਪਟਾਪ ਸਮੇਤ ਹੋਰ ਵੀ ਸਮਾਨ ਜ਼ਬਤ ਕੀਤਾ ਗਿਆ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੈਸੇ ਦੇ ਕੇ ਖਾਲਿਸਤਾਨੀ ਝੰਡੇ ਲਗਵਾਏ ਜਾ ਰਹੇ ਹਨ ਅਤੇ ਉਸ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਫਿਲਹਾਲ ਜਾਂਚ ਏਜੰਸੀ ਵੱਲੋਂ ਸਿੱਖਸ ਫਾਰ ਜਸਟਿਸ ਦੀਆਂ ਜੜ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 12 ਸਾਲ ਤੋਂ ਕਾਬਜ਼ ਕਿਸਾਨਾਂ ਨੂੰ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨ ਜੱਥੇਬੰਦੀਆਂ ਦੀ 'ਬੈਠਕ' ਅੱਜ, ਖੇਤੀ ਕਾਨੂੰਨਾਂ ਖ਼ਿਲਾਫ਼ ਬਣਾਈ ਜਾਵੇਗੀ ਰਣਨੀਤੀ