ਮਾਨਸਾ 'ਚ NIA ਦਾ ਵੱਡਾ ਐਕਸ਼ਨ, ਪਿੰਡ ਕੁਲਾਣਾ 'ਚ ਛਾਪੇਮਾਰੀ ਜਾਰੀ
Tuesday, Jun 09, 2026 - 12:48 PM (IST)
ਮਾਨਸਾ (ਬਾਂਸਲ) : ਇਥੋਂ ਨੇੜਲੇ ਪਿੰਡ ਕੁਲਾਣਾ ਵਿਖੇ ਐੱਨਆਈਏ ਦੀ ਟੀਮ ਨੇ ਯਾਦਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ 'ਤੇ ਰੇਡ ਕੀਤੀ। ਜਾਣਕਾਰੀ ਅਨੁਸਾਰ ਇਹ ਨੌਜਵਾਨ ਪਾਕਿਸਤਾਨ ਦੇ ਡੋਨ ਸ਼ਹਿਜਾਦ ਭੱਟੀ ਜੋ ਕਿ ਅਕਸਰ ਸੋਸ਼ਲ ਮੀਡੀਆ ਉੱਪਰ ਪੰਜਾਬ ਦੇ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਉਕਸਾਉਂਦਾ ਰਹਿੰਦਾ ਹੈ। ਇਹ ਨੌਜਵਾਨ ਉਸਦੇ ਕੋਲ ਫੋਨ ਰਾਹੀਂ ਸੰਪਰਕ 'ਚ ਆ ਗਿਆ ਸੀ ਜਿਸ ਦੇ ਚਲਦਿਆਂ ਐੱਨਆਈਏ ਦੀ ਟੀਮ ਨੇ ਉਸ ਦੇ ਘਰ ਪਹੁੰਚ ਕੇ ਪੁੱਛਗਿੱਛ ਕਰਦਿਆਂ ਘਰ ਦੀ ਤਲਾਸ਼ੀ ਲਈ ਤੇ ਬੈਂਕ ਖਾਤੇ ਦੀ ਛਾਣਵੀਨ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਐੱਨਆਈਏ ਵੱਲੋਂ ਯਾਦਵਿੰਦਰ ਸਿੰਘ ਨੂੰ 15 ਜੂਨ ਨੂੰ ਚੰਡੀਗੜ੍ਹ ਵਿਖੇ ਵੀ ਬੁਲਾਇਆ ਗਿਆ ਹੈ। ਇਸ ਮਾਮਲੇ ਸਬੰਧੀ ਯਾਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਸਾਲ ਪਹਿਲਾ ਉਹ ਸਹਿਜਾਦ ਭੱਟੀ ਦੇ ਸੰਪਰਕ ਵਿੱਚ ਆ ਗਿਆ ਸੀ, ਜਿਸ ਸੰਬੰਧੀ ਉਹ ਪਹਿਲਾ ਵੀ ਮੇਰੇ ਤੋਂ ਪੁੱਛਗਿਛ ਕਰ ਚੁੱਕੇ ਹਨ ਅਤੇ ਵਾਰ ਵਾਰ ਮੇਰੇ ਤੋਂ ਪੁੱਛਗਿੱਛ ਲਈ ਆਉਂਦੇ ਹਨ ਅਤੇ ਹਰ ਵਾਰ ਮੇਰੇ ਤੋਂ ਮੇਰਾ ਮੋਬਾਇਲ ਲੈ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਉਸ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਇਸ ਸੰਬੰਧੀ ਉਨ੍ਹਾਂ ਦੇ ਘਰ ਦੀ ਵੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
ਦੱਸ ਦੇਈਏ ਕਿ ਸ਼ਹਿਜ਼ਾਦ ਭੱਟੀ ਅਕਸਰ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣ ਦਾ ਕੰਮ ਕਰਦਾ ਰਹਿੰਦਾ ਹੈ, ਜਿਸ ਕਾਰਨ ਨੌਜਵਾਨਾਂ ਵਲੋਂ ਗਲਤ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
