ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ

Thursday, Jun 04, 2026 - 10:07 PM (IST)

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ

ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ। 

ਮਾਨਸਾ, (ਮਨਜੀਤ ਕੌਰ)- ਪੀ. ਐੱਸ. ਪੀ. ਸੀ. ਐੱਲ. ਦੇ ਵੱਡਮੁਲੇ ਖਪਤਕਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ. ਵੀ. ਅਨਾਜ ਮੰਡੀ ਗਰਿੱਡ ਤੋਂ ਚੱਲਦੇ 11 ਕੇ. ਵੀ. ਕੈਨਾਲ ਫੀਡਰ ਅਤੇ 11 ਕੇ.ਵੀ. ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ 5 ਜੂਨ, ਦਿਨ ਸ਼ੁੱਕਰਵਾਰ ਸਮਾਂ ਸਵੇਰੇ 10 ਤੋਂ ਸ਼ਾਮ 3.00 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।

ਇਸ ਨਾਲ ਭਗਤ ਸਿੰਘ ਚੌਕ ਤੋਂ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ ਵਾਲੇ ਸੂਏ ਦੇ ਪੁਲ ਤਕ, ਜੇ. ਆਰ. ਮਿਲੇਨੀਅਮ ਸਕੂਲ, ਨੰਗਲ ਕਾਲੋਨੀ, ਸੁਖਮਨੀ ਸਟਰੀਟ, ਡੀ. ਏ. ਵੀ. ਸਕੂਲ ਵਾਲੀ ਗਲੀ, ਡੀ. ਏ. ਵੀ. ਸਕੂਲ, ਮਾਨ ਪਲਾਜਾ, ਲਵ ਗੈਸਟਰੋ ਹਸਪਤਾਲ, ਡਾ. ਕੇ. ਪੀ. ਹਸਪਤਾਲ, ਵਾਟਰ ਵਰਕਸ ਤਕ, ਗਰੀਨ ਵੈਲੀ, ਸੰਤ ਸਵੀਟਸ, ਭਾਈ ਗੁਰਦਾਸ ਕਾਲੋਨੀ, ਛਿੱਬੇ ਦੇ ਪੰਪ ਵਾਲਾ ਏਰੀਆ, ਜਗਦੰਬੇ ਰੋਡ, ਜਵਾਹਰਕੇ ਚੁੰਗੀ, ਭਗਤ ਸਿੰਘ ਚੌਕ, ਜਵਾਹਰਕੇ ਰੋਡ, ਵਿਦਿਆ ਭਾਰਤੀ ਸਕੂਲ, ਡਾਕਟਰ ਅਜੇ ਸਿੰਗਲਾ ਹਸਪਤਾਲ ਦੇ ਆਸ-ਪਾਸ ਸਾਰੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਕਰਨ ਅਤੇ ਚਾਲੂ ਕਰਨ ਦਾ ਸਮਾਂ ਕੰਮ ’ਤੇ ਨਿਰਭਰ ਕਰਦੇ ਹੋਏ ਘਟਾਇਆ ਵਧਾਇਆ ਜਾ ਸਕਦਾ ਹੈ । ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਨੇ ਦਿੱਤੀ।

ਜੋਗਾ, (ਗੋਪਾਲ)- 66 ਕੇ. ਵੀ. ਗਰਿੱਡ ਰੱਲਾ ਤੋਂ ਚੱਲਦੇ ਜੋਗੀਪੀਰ 4 ਪੀ. ਐੱਸ. ਫੀਡਰ ਦੀ ਸਪਲਾਈ ਜ਼ਰੂਰੀ ਨਵੀਂ ਲਾਈਨ ਕਾਰਨ ਦੁਪਹਿਰ 2 ਤੋਂ ਸ਼ਾਮ 6 ਵਜੇ ਤਕ 5 ਜੂਨ ਨੂੰ ਪਿੰਡ ਰੱਲਾ ਦੇ ਘਰਾਂ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਜਗਜੀਵਨ ਸਿੰਘ ਐੱਸ. ਡੀ. ਓ. ਜੋਗਾ ਤੇ ਇੰਜ. ਸਰਬਜੀਤ ਸਿੰਘ ਜੇ. ਈ. ਵੱਲੋਂ ਦਿੱਤੀ ਗਈ।

ਇਸੇ ਤਰ੍ਹਾਂ 66 ਕੇ.ਵੀ. ਗਰਿੱਡ ਮੱਤੀ ਤੋਂ ਚਲਦੇ 11 ਕੇ. ਵੀ. ਸਾਰੇ ਫੀਡਰ 5 ਜੂਨ ਨੂੰ ਅਤਲਾ ਯੂ. ਪੀ. ਐੱਸ. ਤੇ ਮੌਜੋ ਯੂ. ਪੀ. ਐੱਸ. ਮੱਤੀ ਸ਼ਹਿਰੀ ਫੀਡਰ ਸਵੇਰੇ 8 ਵਜੇ ਤੋਂ 1 ਵਜੇ ਤਕ ਜ਼ਰੂਰੀ ਮਰੁੰਮਤ ਕਾਰਨ ਬੰਦ ਰਹਿਣਗੇ। ਇਸ ਜਾਣਕਾਰੀ ਇੰਜ. ਜਗਜੀਵਨ ਸਿੰਘ ਐੱਸ. ਡੀ. ਓ. ਜੋਗਾ ਤੇ ਮੱਖਣ ਲਾਲ ਜੇ. ਈ. ਨੇ ਦਿੱਤੀ।


author

Rakesh

Content Editor

Related News