ਆਦਮਪੁਰ ਏਅਰਪੋਰਟ ''ਤੇ ਫਲਾਈਟ ''ਚ ਬੰਬ ਹੋਣ ਦੀ ਖ਼ਬਰ
Sunday, Oct 20, 2024 - 04:44 PM (IST)
ਜਲੰਧਰ (ਸਲਵਾਨ)- ਜਲੰਧਰ ਵਿਖੇ ਆਦਮਪੁਰ ਏਅਰਪੋਰਟ 'ਤੇ ਸਟਾਰ ਏਅਰਲਾਈਂਸ ਦੀ ਫਲਾਈਟ ਨੰਬਰ ਐੱਸ-5 (234) ਵਿਚ ਬੰਬ ਹੋਣ ਦੀ ਸੂਚਨਾ ਨਾਲ ਭਾਜੜਾਂ ਮਚ ਗਈਆਂ। ਮਿਲੀ ਜਾਣਕਾਰੀ ਮੁਤਾਬਕ ਸਟਾਰ ਏਅਰਲਾਈਂਸ ਦੀਆਂ ਕੁੱਲ੍ਹ ਚਾਰ ਫਲਾਈਟਾਂ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਵਿਚ ਇਕ ਆਦਮਪੁਰ ਹਿੰਡਨ ਦੀ ਫਲਾਈਟ ਵੀ ਸ਼ਾਮਲ ਸੀ।
ਹਾਲਾਂਕਿ ਆਦਮਪੁਰ ਵਿਚ ਫਲਾਈਟ ਨੂੰ ਈਸੋਲੇਟ ਕੀਤਾ ਗਿਆ ਤਾਂ ਉਸ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸੂਚਨਾ ਦੇ ਆਧਾਰ 'ਤੇ ਪੁਲਸ ਅਤੇ ਏਅਰਪੋਰਟ ਦੇ ਨਿੱਜੀ ਸੁਰੱਖਿਆ ਗਾਰਡਾਂ ਵੱਲੋਂ ਪੂਰੇ ਏਅਰਪੋਰਟ ਦੀ ਤਲਾਸ਼ੀ ਵੀ ਲਈ ਗਈ ਪਰ ਕੁਝ ਨਹੀਂ ਮਿਲਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਦੀ ਜਾਂਚ 'ਚ ਇਹ ਸਾਰੀ ਜਾਣਕਾਰੀ ਅਫ਼ਵਾਹ ਹੀ ਨਿਕਲੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫ਼ੈਲ ਰਹੀ ਭਿਆਨਕ ਬੀਮਾਰੀ, ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੂੰ ਕਰੀਬ ਚਾਰ ਉਡਾਣਾਂ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਇਕ ਹਵਾਈ ਅੱਡਾ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਸੀ ਅਤੇ ਦੂਜਾ ਜਲੰਧਰ ਦੇ ਆਦਮਪੁਰ ਦਾ ਸੀ। ਦੱਸ ਦਈਏ ਕਿ ਜਿਸ ਫਲਾਈਟ 'ਚ ਬੰਬ ਦੀ ਧਮਕੀ ਦਿੱਤੀ ਗਈ ਸੀ, ਉਸ ਫਲਾਈਟ 'ਚ ਕਰੀਬ 53 ਯਾਤਰੀ ਆਦਮਪੁਰ ਪਹੁੰਚੇ ਸਨ ਅਤੇ ਉਸੇ ਫਲਾਈਟ 'ਚ 59 ਯਾਤਰੀ ਵਾਪਸ ਹਿੰਡਨ ਪਰਤੇ। ਸੂਤਰਾਂ ਅਨੁਸਾਰ ਜਦੋਂ ਇਹ ਜਾਣਕਾਰੀ ਮਿਲੀ ਤਾਂ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਸੂਚਨਾ ਦੇ ਆਧਾਰ 'ਤੇ ਪਹਿਲਾਂ ਹਵਾਈ ਅੱਡੇ ਨੂੰ ਤੁਰੰਤ ਈਸੋਲੇਟ ਕੀਤਾ ਗਿਆ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ