ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ

Wednesday, Sep 06, 2023 - 07:01 PM (IST)

ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ

ਲਹਿਰਾਗਾਗਾ (ਗਰਗ) : ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਵ ਵਿਆਹੀ ਮੁਟਿਆਰ ਨੇ ਐਤਵਾਰ ਸ਼ਾਮ ਨੂੰ ਲਹਿਰਾਗਾਗਾ ’ਚੋਂ ਲੰਘਦੀ ਘੱਗਰ ਬ੍ਰਾਂਚ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਗੋਤਾਖੋਰਾਂ ਨੇ ਲਾਸ਼ ਨੂੰ ਪਿੰਡ ਅਲੀਸ਼ੇਰ ਕੋਲੋਂ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਸਰਬਜੀਤ ਕੌਰ (22 ਸਾਲ) ਦੇ ਪਿਤਾ ਜਗਜੀਤ ਸਿੰਘ ਵਾਸੀ ਵਾਰਡ ਨੰਬਰ 8 ਧੂਰੀ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਦੀ ਲੜਕੀ ਸਰਬਜੀਤ ਕੌਰ ਦਾ ਵਿਆਹ ਛੋ ਮਹੀਨੇ ਪਹਿਲਾਂ 22 ਫਰਵਰੀ 2023 ਨੂੰ ਸਤਗੁਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਨੰਗਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤ ਜਾ ਰਿਹਾ ਸੀ ਜਿਸ ਕਰ ਕੇ ਹੁਣ ਉਹ ਧੂਰੀ ਵਿਖੇ ਹੀ ਰਹਿੰਦੀ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਪੰਚਾਇਤੀ ਤੌਰ ’ਤੇ ਰਾਜੀਨਾਮਾ ਹੋਣ ਮਗਰੋਂ 2 ਸਤੰਬਰ ਨੂੰ ਸਰਬਜੀਤ ਕੌਰ ਆਪਣੇ ਸਹੁਰੇ ਘਰ ਪਿੰਡ ਨੰਗਲਾ ਵਿਖੇ ਆ ਗਈ ਸੀ ਅਤੇ 3 ਸਤੰਬਰ ਨੂੰ ਮੁੜ ਆਪਸੀ ਝਗੜਾ ਹੋਣ ਕਰ ਕੇ ਉਹ ਪਤੀ-ਪਤਨੀ ਲਹਿਰਾਗਾਗਾ ਵਿਖੇ ਆਏ ਸੀ, ਇਸ ਦੌਰਾਨ ਉਹ ਨਹਿਰ ਦੇ ਕਿਨਾਰੇ ਪਹੁੰਚ ਗਏ, ਕੁੜੀ ਨੇ ਨਹਿਰ ਵਿਚ ’ਚ ਛਾਲ ਮਾਰ ਦਿੱਤੀ। ਇਹ ਘਟਨਾ ਦੇਖ ਕੇ ਸਾਰੇ ਹੈਰਾਨ ਰਹਿ ਗਏ। ਗੋਤਾਖੋਰਾਂ ਨੇ 40 ਘੰਟਿਆਂ ਮਗਰੋਂ ਲਾਸ਼ ਨੂੰ ਪਿੰਡ ਅਲੀਸ਼ੇਰ ਨੇੜਿਓਂ ਨਹਿਰ ’ਚੋਂ ਬਾਹਰ ਕੱਢ ਲਿਆ। ਪੁਲਸ ਨੇ ਮ੍ਰਿਤਕ ਦੇ ਪਤੀ ਸਤਗੁਰ ਸਿੰਘ ਪੁੱਤਰ ਪਾਲਾ ਸਿੰਘ, ਸੱਸ ਗੁਰਮੀਤ ਕੌਰ, ਨਣਦ ਮੋਨਾ ਅਤੇ ਨਣਦੋਈਆ ਬਿੱਕਰ ਸਿੰਘ ਵਾਸੀ ਬਡਰੁੱਖਾਂ ਖ਼ਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰਕੇ ਮ੍ਰਿਤਕ ਦੇ ਪਤੀ ਸਤਗੁਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News