ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ

Wednesday, Oct 16, 2024 - 12:56 PM (IST)

ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ

ਖਰੜ (ਅਮਰਦੀਪ) : ਖਰੜ-ਲਾਂਡਰਾਂ ਰੋਡ ’ਤੇ ਪੈਂਦੇ ਸਵਰਾਜ ਇਨਕਲੇਵ ਸੰਤੇਮਾਜਰਾ ਕਾਲੋਨੀ ਵਿਖੇ ਇਕ ਨਵ ਵਿਆਹੁਤਾ ਕੁੜੀ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮਕਰ ਲਈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੜੀ ਦੇ ਭਰਾ ਪਰਮਵੀਰ ਪਪਨੇਜਾ ਵਾਸੀ ਅੰਬਿਕਾ ਗਰੀਨ ਐਵੇਨਿਊ ਖਾਨਪੁਰ ਨੇ ਸਿਟੀ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਛੋਟੀ ਭੈਣ ਸੈਮਿਲ ਪਪਨੇਜ (33) ਦਾ ਪਹਿਲਾਂ ਤਲਾਕ ਹੋ ਚੁੱਕਾ ਸੀ।

ਉਸ ਦੀ ਭੈਣ ਦੀ ਮੁਲਾਕਾਤ ਅਤੁਲ ਕਟੋਚ ਵਾਸੀ ਨਪਵਾਲ ਪਠਾਨਕੋਟ ਨਾਲ ਹੋਈ ਸੀ, ਜਿਨ੍ਹਾਂ ਦਾ ਅਪ੍ਰੈਲ 2024 ’ਚ ਪਰਿਵਾਰਾਂ ਦੀ ਪ੍ਰਵਾਨਗੀ ’ਚ ਵਿਆਹ ਹੋਇਆ ਸੀ। ਵਿਆਹ ਤੋਂ ਕਰੀਬ ਇਕ ਮਹੀਨੇ ਬਾਅਦ ਉਸ ਦੀ ਭੈਣ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀ, ਜੋ ਰਿਫਿਊਜ਼ ਹੋ ਗਿਆ। ਇਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਦਾਜ-ਦਹੇਜ ਨਾ ਲਿਆਉਣ ਕਰਕੇ ਤੰਗ-ਪਰੇਸ਼ਾਨ ਕਰਨ ਲੱਗ ਪਿਆ।

ਬੀਤੇ ਦਿਨ ਉਸ ਦੀ ਭੈਣ ਦਾ ਪਤੀ ਝਗੜਾ ਕਰਕੇ ਘਰੋਂ ਚਲਾ ਗਿਆ ਤਾਂ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੀ ਭੈਣ ਨੂੰ ਕੁੱਝ ਹੋ ਗਿਆ ਹੈ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਘਰ ’ਚ ਉਸਦੀ ਲਾਸ਼ ਪਈ ਸੀ। ਉਨ੍ਹਾਂ ਕਿਹਾ ਕਿ ਉਸ ਦੀ ਭੈਣ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। 


author

Babita

Content Editor

Related News