ਨਿਊਜ਼ੀਲੈਂਡ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

Thursday, Dec 03, 2020 - 12:13 AM (IST)

ਨਿਊਜ਼ੀਲੈਂਡ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਸਮਰਾਲਾ, (ਗਰਗ, ਬੰਗੜ)- ਨਿਊਜ਼ੀਲੈਂਡ ਵਿਚ ਵੱਸਦੇ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ ਹੈ। ਕਰੀਬ ਪੰਜ ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਮਰਾਲਾ ਨੇੜਲੇ ਪਿੰਡ ਸਮਸ਼ਪੁਰ ਦਾ ਵਸਨੀਕ ਚਮਕੌਰ ਸਿੰਘ ਬਾਠ ਦੀ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਅਚਾਨਕ ਦਿਮਾਗ ’ਚ ਕਲੌਟ ਆਉਣ ਤੋਂ ਬਾਅਦ ਹੋਏ ਹਾਰਟ ਅਟੈਕ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਚਮਕੌਰ ਸਿੰਘ ਬਾਠ ਜੋਕਿ ਹਾਲ ਵਿਚ ਹੀ ਆਪਣੀ ਪੜਾਈ ਖਤਮ ਕਰ ਕੇ ਵਰਕ ਪਰਮਿਟ ’ਤੇ ਕੰਮ ਕਰ ਰਿਹਾ ਸੀ, ਦੀ ਅਚਾਨਕ ਤਬੀਅਤ ਵਿਗੜ ਗਈ। ਉਸ ਦੇ ਉੱਥੇ ਨਾਲ ਰਹਿੰਦੇ ਸਾਥੀਆਂ ਨੇ ਤੁਰੰਤ ਐਬੂਲੈਂਸ ਨੂੰ ਵੀ ਸੱਦਿਆ ਪਰ ਮੈਡੀਕਲ ਸਟਾਫ਼ ਉਸ ਨੂੰ ਬਚਾਉਣ ਵਿਚ ਅਸਫ਼ਲ ਰਿਹਾ। ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਜੋਕਿ ਰਿਟਾਇਰਡ ਸਰਕਾਰੀ ਮੁਲਾਜ਼ਮ ਹਨ, ਆਪਣੇ ਇਕਲੋਤੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਡੂੰਘੇ ਸਦਮੇ ਵਿੱਚ ਚਲੇ ਗਏ ਹਨ।
ਉੱਧਰ ਇਸ ਨੌਜਵਾਨ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦੇ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਨਿਵਾਸੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਉਨਾਂ ਦੇ ਘਰ ਪਹੁੰਚ ਰਹੇ ਹਨ।


author

Bharat Thapa

Content Editor

Related News