ਸਿਟੀ ਬਿਊਟੀਫੁਲ 'ਚ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਲਿਆਂ ਲਈ ਅਹਿਮ ਖ਼ਬਰ

Friday, Dec 31, 2021 - 11:39 AM (IST)

ਚੰਡੀਗੜ੍ਹ : ਸਿਟੀ ਬਿਊਟੀਫੁਲ ਚੰਡੀਗੜ੍ਹ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨੌਜਵਾਨਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾਂਦਾ ਹੈ। ਇਹ ਨੌਜਵਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਪੁੱਜ ਕੇ ਨਵੇਂ ਸਾਲ ਦੇ ਜਸ਼ਨਾਂ 'ਚ ਸ਼ਾਮਲ ਹੁੰਦੇ ਹਨ। ਇਸ ਵਾਰ ਵੀ ਨਵੇਂ ਸਾਲ ਦੇ ਜਸ਼ਨਾਂ ਲਈ ਚੰਡੀਗੜ੍ਹ ਪੂਰੀ ਤਰ੍ਹਾਂ ਤਿਆਰ ਹੈ, ਹਾਲਾਂਕਿ ਇਸ ਵਾਰ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੂੰ ਲੈ ਕੇ ਸਖ਼ਤ ਹਦਾਇਤਾਂ ਦਾ ਪਾਲਣ ਵੀ ਲੋਕਾਂ ਨੂੰ ਕਰਨਾ ਪਵੇਗਾ। ਜਿਹੜੇ ਲੋਕ 31 ਦਸੰਬਰ ਦੀ ਰਾਤ ਨੂੰ ਸ਼ਹਿਰ 'ਚ ਨਵੇਂ ਸਾਲ ਦੇ ਜਸ਼ਨਾਂ 'ਚ ਸ਼ਾਮਲ ਹੋਣ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ।
ਕਈ ਸੈਕਟਰਾਂ ਦੀਆਂ ਸੜਕਾਂ ’ਤੇ ਰਾਤ 10 ਤੋਂ 2 ਵਜੇ ਤੱਕ ਬੰਦ ਰਹੇਗਾ ਟ੍ਰੈਫਿਕ
ਟ੍ਰੈਫਿਕ ਪੁਲਸ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ 31 ਦਸੰਬਰ ਦੀ ਰਾਤ 10 ਤੋਂ ਸਵੇਰੇ 2 ਵਜੇ ਤੱਕ ਕੁੱਝ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਹਾਲਾਂਕਿ ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਤਹਿਤ ਕਿਹਾ ਗਿਆ ਹੈ ਕਿ ਜੇਕਰ ਇਸ ਏਰੀਆ ’ਚ ਕਿਸੇ ਦਾ ਘਰ ਹੈ ਅਤੇ ਕੋਈ ਹੋਰ ਲੋਕ ਰਹਿੰਦੇ ਹਨ ਤਾਂ ਉਹ ਆਪਣਾ ਐਡਰੈੱਸ ਪਰੂਫ਼ ਦਿਖਾ ਕੇ ਆ ਅਤੇ ਜਾ ਸਕਣਗੇ। ਪੂਰੀ ਜਾਂਚ-ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ। ਉੱਥੇ ਹੀ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਏਲਾਂਤੇ ਮਾਲ ਰੋਡ ’ਤੇ ਵੰਨਵੇ ਟ੍ਰੈਫਿਕ ਰਹੇਗਾ। ਚੰਡੀਗੜ੍ਹ ’ਚ ਨਾਈਟ ਕਲੱਬ, ਪੱਬ, ਬਾਰ, ਕਲੱਬ, ਡਿਸਕੋਥੈੱਕ ਅਤੇ ਰੈਸਟੋਰੇਂਟ ਵੱਡੀ ਗਿਣਤੀ ’ਚ ਹਨ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਸਿੱਖਸ ਫਾਰ ਜਸਟਿਸ ਨੇ NIA ਅਤੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
ਇਨ੍ਹਾਂ ਮਾਰਕਿਟਾਂ ’ਚ ਟ੍ਰੈਫਿਕ ਰਹੇਗਾ ਬੰਦ
ਸੈਕਟਰ - 7 ਮਾਰਕਿਟ ਰੋਡ
ਸੈਕਟਰ - 8 ਮਾਰਕਿਟ ਰੋਡ
ਸੈਕਟਰ - 9 ਮਾਰਕਿਟ ਰੋਡ
ਸੈਕਟਰ - 10 ਮਾਰਕਿਟ ਰੋਡ
ਸੈਕਟਰ - 11 ਮਾਰਕਿਟ ਰੋਡ
ਸੈਕਟਰ - 17 ਦੀਆਂ ਅੰਦਰੂਨੀ ਸੜਕਾਂ ’ਤੇ
ਸੈਕਟਰ - 22 ਮਾਰਕਿਟ ਰੋਡ
ਸੈਕਟਰ - 10 ਲੈਜਰ ਵੈਲੀ ਦੇ ਸਾਹਮਣੇ ਦੀ ਸੜਕ
ਅਰੋਮਾ ਲਾਈਟ ਪੁਆਂਇੰਟ ਤੋਂ ਡਿਸਪੈਂਸਰੀ ਚੌਂਕ ਤਕ

ਇਹ ਵੀ ਪੜ੍ਹੋ : ਮੋਗਾ ਵਿਖੇ 3 ਜਨਵਰੀ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਰੱਦ, ਇਹ ਦੱਸਿਆ ਜਾ ਰਿਹੈ ਕਾਰਨ
7 ਨਾਕੇ ਬੈਰੀਅਰ ’ਤੇ ਅਤੇ 41 ਇੰਟਰਨਲ ਸੈਕਟਰਾਂ ’ਚ ਲੱਗਣਗੇ
ਉੱਥੇ ਹੀ ਟ੍ਰੈਫਿਕ ਪੁਲਸ 7 ਨਾਕੇ ਬੈਰੀਅਰ ’ਤੇ ਅਤੇ 41 ਨਾਕੇ ਇੰਟਰਨਲ ਸੈਕਟਰਾਂ ’ਚ ਲਾਉਣ ਜਾ ਰਹੀ ਹੈ। ਇਨ੍ਹਾਂ ਨਾਕਿਆਂ ’ਤੇ ਪੁਲਸ ਆਉਣ-ਜਾਣ ਵਾਲਿਆਂ ਨੂੰ ਚੈੱਕ ਕਰੇਗੀ। ਇਸ ਤੋਂ ਇਲਾਵਾ ਪੀ. ਸੀ. ਆਰ. ਦੇ ਵਾਹਨ ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰੋਗਰਾਮ ਵਾਲੀਆਂ ਥਾਵਾਂ ’ਤੇ ਪੈਟਰੋਲਿੰਗ ਕਰਨਗੇ ਅਤੇ ਅਪਰਾਧਿਕ ਵਾਰਦਾਤਾਂ ਹੋਣ ਤੋਂ ਰੋਕਣਗੇ। 

ਇਹ ਵੀ ਪੜ੍ਹੋ : ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ
ਨਵੇਂ ਸਾਲ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਸਖ਼ਤ ਕੀਤੀ ਸੁਰੱਖਿਆ 
ਨਵੇਂ ਸਾਲ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਹੋਟਲ, ਕਲੱਬ, ਰੈਸਟੋਰੈਂਟ ਅਤੇ ਮਾਰਕਿਟ ’ਚ ਸਪੈਸ਼ਲ ਪੁਲਸ ਫੋਰਸ ਲਾਈ ਹੈ। ਸ਼ੁੱਕਰਵਾਰ ਰਾਤ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਦੀ ਅਗਵਾਈ ’ਚ ਨਵੇਂ ਸਾਲ ਸਬੰਧੀ 1800 ਪੁਲਸ ਜਵਾਨਾਂ ਦੀ ਡਿਊਟੀ ਲਾਈ ਹੈ, ਜਿਨ੍ਹਾਂ ’ਚ 10 ਡੀ. ਐੱਸ. ਪੀ., 16 ਐੱਸ. ਐੱਚ. ਓ., 24 ਇੰਸਪੈਕਟਰ ਅਤੇ 1672 ਹੋਰ ਪੁਲਸ ਮੁਲਾਜ਼ਮ ਮੌਜੂਦ ਰਹਿਣਗੇ। ਇਸ ਤੋਂ ਇਲਾਵਾ 300 ਟ੍ਰੈਫਿਕ ਪੁਲਸ ਜਵਾਨ ਸੜਕਾਂ ’ਤੇ ਵਾਹਨਾਂ ਨੂੰ ਸੰਭਾਲਣਗੇ ਅਤੇ ਸਪੈਸ਼ਲ ਨਾਕੇ ਲਾਉਣਗੇ। ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਏਲਾਂਤੇ ਮਾਲ ਰੋਡ ’ਤੇ ਵੰਨਵੇ ਟ੍ਰੈਫਿਕ ਰਹੇਗਾ।
ਔਰਤਾਂ ਲਈ ਬਣਾਈ ਸਪੈਸ਼ਲ ਲੇਡੀ ਸਕੁਐਡ
ਚੰਡੀਗੜ੍ਹ ਪੁਲਸ ਨੇ ਨਵੇਂ ਸਾਲ ਦੀ ਸ਼ਾਮ ਔਰਤਾਂ ਲਈ ਸਪੈਸ਼ਲ ਲੇਡੀ ਸਕੁਐਡ ਬਣਾਈ ਹੈ, ਜਿਨ੍ਹਾਂ ਦੀਆਂ ਇੰਚਾਰਜ ਚਾਰ ਮਹਿਲਾ ਇੰਸਪੈਕਟਰ ਹੋਣਗੀਆਂ। ਇਸ ਤੋਂ ਇਲਾਵਾ ਸਪੈਸ਼ਲ ਲੇਡੀ ਸਕੁਐਡ ਦੀਆਂ ਟੀਮਾਂ 8 ਮੁੱਖ ਜਗ੍ਹਾ ਖੜ੍ਹੀਆਂ ਹੋਣਗੀਆਂ। ਇਸ ਤੋਂ ਇਲਾਵਾ 8 ਪੀ. ਸੀ. ਆਰ. ਗੱਡੀਆਂ ’ਚ ਮਹਿਲਾ ਮੁਲਾਜ਼ਮਾਂ ਹੋਣਗੀਆਂ, ਜੋ ਵੱਖ-ਵੱਖ ਜਗ੍ਹਾ ਔਰਤਾਂ ਵੱਲੋਂ ਆਉਣ ਵਾਲੀਆਂ ਕਾਲਾਂ ’ਤੇ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News